- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੀਟ-ਡਾ.ਐਮਐੱਸ.ਆਲਮ ਨੇ ਦੱਸੇ ਆਮਦਨ ਦੇ ਸਾਧਨ ਵਧਾਉਣ ਦੇ ਗੁਰ

-ਪੀਏਯੂ ’ਚ ਕਰਵਾਇਆ ਇਕ ਦਿਨਾ ਟ੍ਰੇਨਿੰਗ ਪ੍ਰੋਗਰਾਮ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ ਦੇ ਪ੍ਰੋਸੈਸਿੰਗ ਤੇ ਫੂਡ ਇੰਜੀਨੀਅਰਿੰਗ ਵਿਭਾਗ ਨੇ ਸਕਿਲ ਡਵੈਲਪਮੈਂਟ ਸੈਂਟਰ ਪੀਏਯੂ. ਦੇ ਸਹਿਯੋਗ ਨਾਲ ਤੇ ਭਾਰਤੀ ਖੇਤੀਬਾੜੀ ਖੋਜ ਕੌਂਸਲ ਦੁਆਰਾ ਚਲਾਏ ਜਾ ਰਹੇ ਅਖਿਲ ਭਾਰਤੀ ਸਹਿ-ਸੰਚਾਲਿਤ ਖੋਜ ਪ੍ਰੋਜੈਕਟ ਦੇ ਅਧੀਨ ਇੱਕ ਰੋਜਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ। ਇਸ ਟ੍ਰੇਨਿੰਗ ਰਾਹੀਂ 25 ਭਾਗੀਦਾਰਾਂ ਨੇ ਲਾਭ ਪ੍ਰਾਪਤ ਕੀਤਾ। ਸੈਸ਼ਨ ਦੀ ਸ਼ੁਰੂਆਤ ਭਾਗੀਦਾਰਾਂ ਦੀ ਰਜਿਸਟ੍ਰੇਸ਼ਨ ਨਾਲ ਹੋਈ, ਜਿਸਦੀ ਜ਼ਿੰਮੇਵਾਰੀ ਕਮਲਜੀਤ ਸਿੰਘ ਤੇ ਰਵੀ ਕੁਮਾਰ ਨੇ ਸੰਭਾਲੀ। ਉਦਘਾਟਨੀ ਲੈਕਚਰ ਪ੍ਰਿੰਸੀਪਲ ਸਾਇੰਟਿਸਟ ਡਾ.ਐਮਐੱਸ.ਆਲਮ ਨੇ ਦਿੱਤਾ। ਉਨ੍ਹਾਂ ਐਗਰੋ-ਪ੍ਰੋਸੈਸਿੰਗ ਨੂੰ ਪਿੰਡਾਂ ਵਿੱਚ ਆਮਦਨ ਵਧਾਉਣ, ਰੋਜ਼ਗਾਰ ਪੈਦਾ ਕਰਨ ਤੇ ਫ਼ਸਲਾਂ ਦੀ ਵੱਖ-ਵੱਖਤਾ ਨੂੰ ਪ੍ਰੋਤਸਾਹਿਤ ਕਰਨ ਦਾ ਪ੍ਰਭਾਵਸ਼ਾਲੀ ਸਾਧਨ ਦੱਸਿਆ ਤੇ ਮਸਾਲਿਆਂ, ਸੁਕੇ ਹੋਏ ਫਲ-ਸਬਜ਼ੀਆਂ ਅਤੇ ਸ਼ਹਿਦ ਸਰੀਖੇ ਉਤਪਾਦਾਂ ਰਾਹੀਂ ਛੋਟੇ ਪੱਧਰ ‘ਤੇ ਆਮਦਨ ਦੇ ਸਾਧਨ ਪੈਦਾ ਕਰਨ ਬਾਰੇ ਜਾਣਕਾਰੀ ਦਿੱਤੀ। ਡਾ. ਰੋਹਿਤ ਸ਼ਰਮਾ ਨੇ ਅਨਾਜ, ਤੇਲ-ਬੀਜਾਂ ਤੇ ਦਾਲਾਂ ਦੀ ਫਾਰਮ-ਲੈਵਲ ਪ੍ਰੋਸੈਸਿੰਗ ਤੇ ਇਸ ਲਈ ਲਾਹੇਵੰਦ ਮਸ਼ੀਨਰੀ ਬਾਰੇ ਦੱਸਿਆ, ਜਿਸ ਨਾਲ ਵਾਧੂ ਮੁਨਾਫ਼ਾ ਪ੍ਰਾਪਤ ਕੀਤਾ ਜਾ ਸਕੇ। ਡਾ. ਸੁਰੇਖਾ ਭਾਟੀਆ ਨੇ ਗੁੱੜ ਦੇ ਉਤਪਾਦਨ ਅਤੇ ਪ੍ਰੋਸੈਸਿੰਗ ਦੌਰਾਨ ਗੁਣਵੱਤਾ ਜਾਚਣ ਸਬੰਧੀ ਅਮਲੀ ਜਾਣਕਾਰੀ ਦਿੱਤੀ। ਡਾ. ਗਗਨਦੀਪ ਕੌਰ ਨਾਗਰਾ ਨੇ ਖੁੰਭਾਂ ਦੀ ਪੈਦਾਵਾਰ, ਪ੍ਰੋਸੈਸਿੰਗ ਤੇ ਇਸ ਨਾਲ ਜੁੜੀਆਂ ਵੱਧ ਰਹੀਆਂ ਕਾਰੋਬਾਰੀ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਡਾ. ਐਸ.ਆਰ. ਸ਼ਰਮਾ ਨੇ ਪੈਕੇਜਿੰਗ ਤੇ ਸਟੋਰੇਜ ਦੀਆਂ ਚੰਗੀਆਂ ਵਿੱਦਿਆਵਾਂ ਬਾਰੇ ਜਾਣਕਾਰੀ ਦਿੱਤੀ, ਜਿਸ ਨਾਲ ਉਤਪਾਦਾਂ ਦੀ ਗੁਣਵੱਤਾ ਬਰਕਰਾਰ ਰਹੇ, ਸ਼ੈਲਫ ਲਾਈਫ ਵੱਧ ਸਕੇ ਅਤੇ ਵਾਧੂ ਮੁਨਾਫ਼ਾ ਮਿਲੇ। ਭਾਗੀਦਾਰਾਂ ਨੂੰ ਛੋਟੇ ਪੱਧਰ ਦੀ ਪੋਸਟ-ਹਾਰਵੈਸਟ ਮਸ਼ੀਨਰੀ ਦਾ ਡੈਮੋ ਵੀ ਦਿਖਾਇਆ, ਜਿਸ ਨਾਲ ਉਨ੍ਹਾਂ ਨੂੰ ਸਾਜੋ-ਸਾਮਾਨ ਦੀ ਵਰਤੋਂ ਅਤੇ ਫਾਇਦੇ ਦੀ ਸਪਸ਼ਟ ਸਮਝ ਮਿਲੀ। ਪ੍ਰੋਗਰਾਮ ਦਾ ਸਮਾਪਨ ਭਾਗੀਦਾਰਾਂ ਨੂੰ ਫੂਡ ਪ੍ਰੋਸੈਸਿੰਗ ਕਿੱਟਾਂ, ਟ੍ਰੇਨਿੰਗ ਸਮੱਗਰੀ ਵੰਡ ਕੇ ਅਤੇ ਗਰੁੁਪ ਫੋਟੋਗ੍ਰਾਫ ਨਾਲ ਕੀਤਾ।