- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਐੱਸਸੀਡੀ ਸਰਕਾਰੀ ਕਾਲਜ ਵਿਖੇ ‘ਵਿਕਸਿਤ ਭਾਰਤ ਯੁਵਾ ਸੰਸਦ 2026-27’ ਕਰਵਾਈ

ਜ਼ਰੂਰੀ)
ਰਵੀ ਬਿਡਲਾ, ਪੰਜਾਬੀ ਜਾਗਰਣ, ਲੁਧਿਆਣਾ
ਐੱਸਸੀਡੀ ਸਰਕਾਰੀ ਕਾਲਜ ਦੀ ਐੱਨਐੱਸਐੱਸ ਇਕਾਈ ਵੱਲੋਂ ਕਾਲਜ ਕੈਂਪਸ ਵਿਖੇ ‘ਵਿਕਸਿਤ ਭਾਰਤ ਯੁਵਾ ਸੰਸਦ 2026-27’ ਦਾ ਪ੍ਰਬੰਧ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਡਾ. ਗੁਰਸ਼ਰਨਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਏ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ 40 ਤੋਂ ਵੱਧ ਪ੍ਰਤੀਭਾਗੀਆਂ ਨੇ ਵਿਚਾਰ ਪੇਸ਼ ਕੀਤੇ। ਸ਼ਮ੍ਹਾਂ ਰੌਸ਼ਨ ਕਰਕੇ ਕੀਤੀ। ਇਸ ਮੌਕੇ ਕਾਲਜ ਦੀ ਸਾਬਕਾ ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਯੁਵਾ ਅਧਿਕਾਰੀ ਹਰੀਸ਼ ਉੱਪਲ ਨੇ ਕਿਹਾ ਕਿ ਇਸ ਮੁਕਾਬਲੇ ਰਾਹੀਂ ਵਿਦਿਆਰਥੀਆਂ ਦੇ ਵਿਸ਼ੇ ਸਬੰਧੀ ਗਿਆਨ, ਬੌਧਿਕ ਸਮਰੱਥਾ, ਤਰਕਸ਼ਕਤੀ ਤੇ ਪੇਸ਼ਕਾਰੀ ਦੇ ਹੁਨਰ ਦਾ ਮੁੱਲਾਂਕਣ ਕੀਤਾ ਗਿਆ। ਚੁਣੇ ਗਏ ਪ੍ਰਤੀਭਾਗੀ ਰਾਜ ਪੱਧਰੀ ਮੁਕਾਬਲੇ ’ਚ ਹਿੱਸਾ ਲੈਣਗੇ। ਗੁੰਟਾਸ ਨੇ ਪਹਿਲਾ, ਗੁਲਨਿਹਾਰ ਨੇ ਦੂਜਾ ਤੇ ਮਹਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਕਰਮਣਿਆ ਨੂੰ ਹੌਸਲਾ-ਵਧਾਊ ਇਨਾਮ ਦਿੱਤਾ ਗਿਆ। ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਨੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਦਿੱਤੇ। ਜੱਜਮੈਂਟ ਪੈਨਲ ’ਚ ਨਵਦੀਪ ਸਿੰਘ, ਜਪਨੀਤ ਕੌਰ, ਡਾ. ਸੌਰਭ ਕੁਮਾਰ, ਪ੍ਰੋ. ਕਮਲ ਕਿਸ਼ੋਰੀ ਅਤੇ ਪ੍ਰੋ. ਜਸਪ੍ਰੀਤ ਕੌਰ ਸ਼ਾਮਲ ਸਨ। ਅਮਿਤ ਕੁਮਾਰ ਤੇ ਰਵੀ ਨੇ ਆਪਣਾ ਮਹੱਤਵਪੂਰਨ ਸਹਿਯੋਗ ਦਿੱਤਾ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਜ਼ਿਲ੍ਹਾ ਯੁਵਾ ਅਧਿਕਾਰੀ ਹਰੀਸ਼ ਉੱਪਲ, ਐੱਨਐੱਸਐੱਸ ਕਨਵੀਨਰ ਡਾ. ਦੇਵਿਨਾ ਘਈ, ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਡਾ. ਸੌਰਭ ਕੁਮਾਰ ਅਤੇ ਪ੍ਰੋਫੈਸਰ ਦੀਪਸ਼ੀ ਦੀ ਅਹਿਮ ਭੂਮਿਕਾ ਰਹੀ। ਵਲੰਟੀਅਰਾਂ ਦੀਕਸ਼ਾ, ਉਪਾਸਨਾ, ਦੀਪਿਕਾ, ਮੁਸਕਾਨ, ਸ਼ਾਲਿਨੀ ਤੇ ਅੰਚਲ ਨੇ ਪ੍ਰੋਗਰਾਮ ਦੇ ਪ੍ਰਬੰਧਾਂ ਵਿੱਚ ਸਰਗਰਮ ਯੋਗਦਾਨ ਪਾਇਆ।