- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੀਟ-ਕੁੱਤਿਆਂ ਦੀ ਸਿਹਤ ਸੰਭਾਲ ’ਚ ਅਹਿਮ ਹੈ ਈਕੋ-ਕਾਰਡੀਓਗ੍ਰਾਫੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਰਨਰੀ ਮੈਡੀਸਨ ਵਿਭਾਗ ਤੋਂ ਡਾ. ਸ਼ਬਨਮ ਸਿੱਧੂ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਵੈਟਰਨਰੀ ਐਜੂਕੇਸ਼ਨ ਐਂਡ ਰਿਸਰਚ, ਰਾਜਸਥਾਨ ਯੂਨੀਵਰਸਿਟੀ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਜੋਬਨਰ, ਜੈਪੁਰ ਵਿਖੇ ਵੈਟਰਨਰੀ ਮੈਡੀਸਨ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਪੁੱਜੇ। ਉਨ੍ਹਾਂ ਇਸ ਕਾਰਜਸ਼ਾਲਾ ਦੌਰਾਨ ਜਿੱਥੇ ਕਾਰਡੀਓਲੋਜੀ (ਦਿਲ ਦੀ ਕਾਰਜਸ਼ੈਲੀ) ਨੂੰ ਨਿਯੰਤਰਿਤ ਕਰਨ ਵਾਲੇ ਬੁਨਿਆਦੀ ਸਿਧਾਂਤਾਂ ਤੇ ਅਭਿਆਸਾਂ 'ਤੇ ਚਰਚਾ ਕੀਤੀ ਉੱਥੇ ਕੁੱਤਿਆਂ ਵਿੱਚ ਈਕੋ-ਕਾਰਡੀਓਗ੍ਰਾਫੀ ਦੇ ਸੰਚਾਲਨ ਤੇ ਤੱਥਾਂ ਦੀ ਵਿਆਖਿਆ ਦੀ ਸਿਖਲਾਈ ਵੀ ਦਿੱਤੀ। ਡਾ. ਸੁਸ਼ਮਾ ਛਾਬੜਾ, ਮੁਖੀ, ਵੈਟਰਨਰੀ ਮੈਡੀਸਨ ਵਿਭਾਗ ਨੇ ਕਿਹਾ ਕਿ ਈਕੋ-ਕਾਰਡੀਓਗ੍ਰਾਫੀ ਕੁੱਤਿਆਂ ਦੀ ਸਿਹਤ ਸੰਭਾਲ ’ਚ ਅਹਿਮ ਹੈ ਕਿਉਂਕਿ ਦਿਲ ਨਾਲ ਸਬੰਧਤ ਸਥਿਤੀਆਂ ਦੀ ਜਾਂਚ ਲਈ ਇਸਦੀ ਵਿਆਪਕ ਉਪਯੋਗਤਾ ਹੈ। ਯੂਨੀਵਰਸਿਟੀ ਦਾ ਵੈਟਰਨਰੀ ਮੈਡੀਸਨ ਵਿਭਾਗ ਇਸ ਖੇਤਰ ਵਿੱਚ ਮੋਹਰੀ ਹੈ ਤੇ ਇਸ ’ਚ ਜਾਨਵਰਾਂ ਦੀਆਂ ਕਿਸਮਾਂ ਦੀਆਂ ਵੱਖ-ਵੱਖ ਸ੍ਰੇਣੀਆਂ ਸੰਬੰਧੀ ਅਤਿ-ਆਧੁਨਿਕ ਸਹੂਲਤਾਂ ਤੇ ਮੁਹਾਰਤ ਮੌਜੂਦ ਹੈ। ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਰਨਰੀ ਸਾਇੰਸ ਕਾਲਜ ਨੇ ਦੱਸਿਆ ਕਿ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਨੇ ਪਸ਼ੂਆਂ ਦੇ ਰੋਗਾਂ ਦੇ ਨਿਦਾਨ ਤੇ ਇਲਾਜ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ। ’ਵਰਸਿਟੀ ਆਪਣੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਰਾਹੀਂ ਪਸ਼ੂਧਨ ਖੇਤਰ ਵਿੱਚ ਪੇਸ਼ੇਵਰਾਂ ਦੇ ਹੁਨਰ ਨੂੰ ਵਧਾਉਣ ਵਿੱਚ ਯੋਗਦਾਨ ਪਾ ਰਹੀ ਹੈ। ਯੂਨੀਵਰਸਿਟੀ ਨੇ ਇੱਕ ਕੁਸ਼ਲ ਅਤੇ ਹੁਨਰਮੰਦ ਵਾਤਾਵਰਨਕ ਢਾਂਚਾ ਬਣਾਉਣ ਲਈ ਸਹਿਯੋਗੀ ਸੰਸਥਾਵਾਂ ਤੇ ਪੇਸ਼ੇਵਰ ਸਮਾਜ ਨਾਲ ਮਜ਼ਬੂਤ ਸਬੰਧ ਬਣਾਏ ਹਨ। ਉਨ੍ਹਾਂ ਡਾ ਸ਼ਬਨਮ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਵੈਟਰਨਰੀ ਮੈਡੀਸਨ ਵਿੱਚ ਖੋਜ ਅਤੇ ਸਿੱਖਿਆ ਦੇ ਵਾਧੇ ਲਈ ਵੈਟਰਨਰੀ ਸਿੱਖਿਆ ਅਤੇ ਵੈਟਨਰੀ ਪੇਸ਼ੇਵਰਾਂ ਵਿੱਚ ਸਬੰਧ ਬੇਹੱਦ ਜ਼ਰੂਰੀ ਹਨ।