- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਜੀਟੀ ਰੋਡ ’ਤੇ ਸਕਾਰਪੀਓ ਦੀ ਟੱਕਰ ਨਾਲ ਵਿਅਕਤੀ ਹੋਇਆ ਜ਼ਖਮੀ

ਜ਼ਰੂਰੀ)
-ਐਂਬੂਲੈਂਸ ਸੇਵਾ ਨਾਲ ਸੰਪਰਕ ਕਰਕੇ ਐਡਵੋਕੇਟ ਰਿਸ਼ਭ ਤੇ ਅਰਜੁਨ ਸਿੰਘ ਨੇ ਵੀ ਨਿਭਾਈ ਭੂਮਿਕਾ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਸੜਕ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀ ਦੀ ਮਦਦ ਲਈ ਅੱਗੇ ਆ ਕੇ ਮਹਿਕਪ੍ਰੀਤ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਜਲੰਧਰ ਬਾਈਪਾਸ ਰੋਡ ਤੋਂ ਬਸਤੀ ਵੱਲ ਜਾਂਦੇ ਜੀਟੀ ਰੋਡ ’ਤੇ ਸਕਾਰਪੀਓ ਗੱਡੀ ਨਾਲ ਵਾਪਰੇ ਹਾਦਸੇ ’ਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੀ। ਹਾਦਸੇ ਤੋਂ ਬਾਅਦ ਮੌਕੇ ਦੀ ਗੰਭੀਰਤਾ ਨੂੰ ਦੇਖਦਿਆਂ ਮਿਸਾਲ–ਦਿ ਪ੍ਰਾਈਡ ਆਫ ਸੁਸਾਇਟੀ ਦੇ ਸੰਸਥਾਪਕ ਮਹਿਕਪ੍ਰੀਤ ਸਿੰਘ ਆਪਣੀ ਟੀਮ ਸਮੇਤ ਜ਼ਖਮੀ ਦੀ ਮਦਦ ਲਈ ਅੱਗੇ ਆਏ। ਮਹਿਕਪ੍ਰੀਤ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ 112 ਪੁਲਿਸ ਐਮਰਜੈਂਸੀ ਹੈਲਪਲਾਈਨ ਤੇ 108 ਐਂਬੂਲੈਂਸ ਸੇਵਾ 'ਤੇ ਸੰਪਰਕ ਕੀਤਾ, ਤਾਂ ਜੋ ਜ਼ਖਮੀ ਨੂੰ ਸਮੇਂ ਸਿਰ ਮੈਡੀਕਲ ਮਦਦ ਮਿਲ ਸਕੇ। ਐਡਵੋਕੇਟ ਰਿਸ਼ਭ ਤੇ ਅਰਜੁਨ ਸਿੰਘ ਵੱਲੋਂ ਵੀ ਅਹਿਮ ਸਹਿਯੋਗ ਦਿੱਤਾ। ਡੀਸੀ ਦਫ਼ਤਰ ਦੇ ਅੰਬਰ ਬੈਨਰਜੀ ਵੱਲੋਂ ਮਿਲੇ ਸਹਿਯੋਗ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਮਹਿਕਪ੍ਰੀਤ ਸਿੰਘ ਸਮਾਜ-ਸੇਵਾ ਦੇ ਖੇਤਰ ’ਚ ਸਰਗਰਮ ਰਹਿਣ ਦੇ ਨਾਲ-ਨਾਲ ਸਿਵਲ ਡਿਫੈਂਸ ਵਲੰਟੀਅਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਹ ਐਮਰਜੈਂਸੀ ਹਾਲਾਤ ’ਚ ਲੋਕਾਂ ਦੀ ਮਦਦ ਕਰਨ ਤੇ ਪ੍ਰਸ਼ਾਸਨ ਨਾਲ ਤਾਲਮੇਲ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਦੀ ਇਸ ਪਹਿਲਕਦਮੀ ਨੇ ਇਕ ਵਾਰ ਫਿਰ ਇਹ ਸੁਨੇਹਾ ਦਿੱਤਾ ਕਿ ਮੁਸੀਬਤ ਸਮੇਂ ਕਿਸੇ ਦੀ ਮਦਦ ਲਈ ਅੱਗੇ ਆਉਣਾ ਹੀ ਅਸਲ ਮਨੁੱਖਤਾ ਹੈ।
-ਬਾਕਸ-
-ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ : ਮਹਿਕਪ੍ਰੀਤ ਸਿੰਘ
ਮਹਿਕਪ੍ਰੀਤ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ। ਜਦੋਂ ਵੀ ਸਾਡੇ ਸਾਹਮਣੇ ਕੋਈ ਵਿਅਕਤੀ ਸੜਕ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਤਮਾਸ਼ਬੀਨ ਬਣ ਕੇ ਖੜ੍ਹੇ ਰਹਿਣ ਦੀ ਬਜਾਏ ਉਸ ਦੀ ਮਦਦ ਲਈ ਅੱਗੇ ਆਈਏ। ਅਜਿਹੇ ਸਮੇਂ ਜ਼ਖ਼ਮੀ ਨੂੰ ਜਲਦ ਤੋਂ ਜਲਦ ਮੈਡੀਕਲ ਸਹਾਇਤਾ ਦਿਵਾਉਣਾ ਤੇ ਪੁਲਿਸ ਤੇ ਐਂਬੂਲੈਂਸ ਸੇਵਾਵਾਂ ਨੂੰ ਸੂਚਿਤ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਕਾਰਜ ’ਚ ਐਡਵੋਕੇਟ ਰਿਸ਼ਭ, ਅਰਜੁਨ ਸਿੰਘ, ਅੰਬਰ ਬੈਨਰਜੀ ਅਤੇ ਪੁਲਿਸ ਤੇ ਮੈਡੀਕਲ ਪ੍ਰਸ਼ਾਸਨ ਵੱਲੋਂ ਮਿਲੇ ਸਹਿਯੋਗ ਲਈ ਉਹ ਧੰਨਵਾਦੀ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੜਕ ਹਾਦਸਿਆਂ ਦੌਰਾਨ ਜ਼ਖਮੀਆਂ ਦੀ ਮਦਦ ਕਰਨ ਤੋਂ ਪਿੱਛੇ ਨਾ ਹਟਣ ਤੇ ਸਮਰੱਥਾ ਅਨੁਸਾਰ ਮਨੁੱਖਤਾ ਦਾ ਫਰਜ਼ ਨਿਭਾਉਣ।