- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖ਼ਬਰ-ਵਿਸ਼ਵਕਰਮਾ ਭਵਨ ਵਿਖੇ ਵਿਸ਼ਵਕਰਮਾ ਦਿਵਸ ਮਨਾਇਆ ਜਾਵੇਗਾ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਰਾਮਗੜ੍ਹੀਆ ਫਾਊਂਡੇਸ਼ਨ ਦੀ ਮੀਟਿੰਗ ਚੇਅਰਮੈਨ ਸੁਖਦਿਆਲ ਸਿੰਘ ਬਸੰਤ ਅਤੇ ਪ੍ਰਧਾਨ ਰਘਬੀਰ ਸਿੰਘ ਸੋਹਲ ਦੀ ਅਗਵਾਈ ਹੇਠ 'ਬਾਬਾ ਵਿਸ਼ਵਕਰਮਾ ਭਵਨ' ਵਿਖੇ ਹੋਈ। ਮੀਟਿੰਗ ’ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 'ਵਿਸ਼ਵਕਰਮਾ ਦਿਵਸ' ਸੋਮਵਾਰ 9 ਨਵੰਬਰ 2026 ਨੂੰ ਦੁਪਹਿਰੇ 2 ਵਜੇ ਤੋਂ ਬਾਅਦ ਬਾਬਾ ਵਿਸ਼ਵਕਰਮਾ ਭਵਨ ਨਹਿਰ ਰੋਡ (ਕੈਨਾਲ ਰੋਡ) ਸੰਗੋਵਾਲ ਪੁਲ ਦੇ ਨੇੜੇ, ਸਾਊਥਰਨ ਬਾਈਪਾਸ, ਲੁਧਿਆਣਾ ’ਚ ਮਨਾਇਆ ਜਾਵੇਗਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਲੁਧਿਆਣਾ ਦੱਖਣ ਦੀ ਵਿਧਾਇਕਾ ਬੀਬੀ ਰਾਜਿੰਦਰ ਕੌਰ ਛੀਨਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ 'ਬਾਬਾ ਵਿਸ਼ਵਕਰਮਾ ਭਵਨ' ਇੱਕ ਵਿਲੱਖਣ ਕਿਸਮ ਦੀ ਇਮਾਰਤ ਹੋਵੇਗੀ, ਜਿਸ ਵਿੱਚ 'ਬਾਬਾ ਵਿਸ਼ਵਕਰਮਾ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸੈਂਟਰ' ਉਸਾਰਿਆ ਜਾ ਰਿਹਾ ਹੈ। ਇੱਥੇ ਇਕ ਹਾਲ ਦੀ ਉਸਾਰੀ ਮੁਕੰਮਲ ਹੋ ਰਹੀ ਹੈ ਤੇ ਵਿਸ਼ਵਕਰਮਾ ਦਿਵਸ ਇਸ ਨਵੇਂ ਹਾਲ ਵਿੱਚ ਹੀ ਮਨਾਇਆ ਜਾਵੇਗਾ। ਇਸ ਮੌਕੇ ਵਾਈਸ ਚੇਅਰਮੈਨ ਹਰਜੀਤ ਸਿੰਘ ਸੌਂਦ, ਮੀਤ ਪ੍ਰਧਾਨ ਬਲਦੇਵ ਸਿੰਘ ਅਮਰ, ਜਨਰਲ ਸਕੱਤਰ ਗੁਰਮੀਤ ਸਿੰਘ ਕੁਲਾਰ ਅਤੇ ਸਕੱਤਰ ਦਿਨੇਸ਼ ਸਿੰਘ ਭੋਗਲ ਹਾਜ਼ਰ ਸਨ।