- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੀਟ-ਡਾ.ਐਮਐੱਸ.ਆਲਮ ਨੇ ਦੱਸੇ ਆਮਦਨ ਦੇ ਸਾਧਨ ਵਧਾਉਣ ਦੇ ਗੁਰ

15
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਨੇ ਸਕਿਲ ਡਵੈਲਪਮੈਂਟ ਸੈਂਟਰ ਪੀਏਯੂ. ਦੇ ਸਹਿਯੋਗ ਨਾਲ ਅਤੇ ਭਾਰਤੀ ਖੇਤੀਬਾੜੀ ਖੋਜ ਕੌਂਸਲ ਦੁਆਰਾ ਚਲਾਏ ਜਾ ਰਹੇ ਅਖਿਲ ਭਾਰਤੀ ਸਹਿ-ਸੰਚਾਲਿਤ ਖੋਜ ਪ੍ਰੋਜੈਕਟ ਦੇ ਅਧੀਨ ਇੱਕ ਰੋਜਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ। ਇਸ ਟ੍ਰੇਨਿੰਗ ਰਾਹੀਂ 25 ਭਾਗੀਦਾਰਾਂ ਨੇ ਲਾਭ ਪ੍ਰਾਪਤ ਕੀਤਾ। ਸੈਸ਼ਨ ਦੀ ਸ਼ੁਰੂਆਤ ਭਾਗੀਦਾਰਾਂ ਦੀ ਰਜਿਸਟਰੇਸ਼ਨ ਨਾਲ ਹੋਈ, ਜਿਸਦੀ ਜ਼ਿੰਮੇਵਾਰੀ ਕਮਲਜੀਤ ਸਿੰਘ ਤੇ ਰਵੀ ਕੁਮਾਰ ਨੇ ਸੰਭਾਲੀ। ਉਦਘਾਟਨੀ ਲੈਕਚਰ ਪ੍ਰਿੰਸੀਪਲ ਸਾਇੰਟਿਸਟ ਡਾ.ਐਮਐੱਸ.ਆਲਮ ਨੇ ਦਿੱਤਾ। ਉਨ੍ਹਾਂ ਐਗਰੋ-ਪ੍ਰੋਸੈਸਿੰਗ ਨੂੰ ਪਿੰਡਾਂ ਵਿੱਚ ਆਮਦਨ ਵਧਾਉਣ, ਰੋਜ਼ਗਾਰ ਪੈਦਾ ਕਰਨ ਅਤੇ ਫਸਲਾਂ ਦੀ ਵੱਖ-ਵੱਖਤਾ ਨੂੰ ਪ੍ਰੋਤਸਾਹਿਤ ਕਰਨ ਦਾ ਪ੍ਰਭਾਵਸ਼ਾਲੀ ਸਾਧਨ ਦੱਸਿਆ ਅਤੇ ਮਸਾਲਿਆਂ, ਸੁਕੇ ਹੋਏ ਫਲ-ਸਬਜ਼ੀਆਂ ਅਤੇ ਸ਼ਹਿਦ ਸਰੀਖੇ ਉਤਪਾਦਾਂ ਰਾਹੀਂ ਛੋਟੇ ਪੱਧਰ ‘ਤੇ ਆਮਦਨ ਦੇ ਸਾਧਨ ਪੈਦਾ ਕਰਨ ਬਾਰੇ ਜਾਣਕਾਰੀ ਦਿੱਤੀ। ਡਾ. ਰੋਹਿਤ ਸ਼ਰਮਾ ਨੇ ਅਨਾਜ, ਤੇਲ-ਬੀਜਾਂ ਅਤੇ ਦਾਲਾਂ ਦੀ ਫਾਰਮ-ਲੈਵਲ ਪ੍ਰੋਸੈਸਿੰਗ ਅਤੇ ਇਸ ਲਈ ਲਾਹੇਵੰਦ ਮਸ਼ੀਨਰੀ ਬਾਰੇ ਦੱਸਿਆ, ਜਿਸ ਨਾਲ ਵਾਧੂ ਮੁਨਾਫ਼ਾ ਪ੍ਰਾਪਤ ਕੀਤਾ ਜਾ ਸਕੇ। ਡਾ. ਸੁਰੇਖਾ ਭਾਟੀਆ ਨੇ ਗੁੱੜ ਦੇ ਉਤਪਾਦਨ ਅਤੇ ਪ੍ਰੋਸੈਸਿੰਗ ਦੌਰਾਨ ਗੁਣਵੱਤਾ ਜਾਚਣ ਸੰਬੰਧੀ ਅਮਲੀ ਜਾਣਕਾਰੀ ਦਿੱਤੀ। ਡਾ. ਗਗਨਦੀਪ ਕੌਰ ਨਾਗਰਾ ਨੇ ਖੁੰਭਾਂ ਦੀ ਪੈਦਾਵਾਰ, ਪ੍ਰੋਸੈਸਿੰਗ ਅਤੇ ਇਸ ਨਾਲ ਜੁੜੀਆਂ ਵੱਧ ਰਹੀਆਂ ਕਾਰੋਬਾਰੀ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਡਾ. ਐਸ. ਆਰ. ਸ਼ਰਮਾ ਨੇ ਪੈਕੇਜਿੰਗ ਅਤੇ ਸਟੋਰੇਜ ਦੀਆਂ ਚੰਗੀਆਂ ਵਿਦਿਆਵਾਂ ਬਾਰੇ ਜਾਣਕਾਰੀ ਦਿੱਤੀ, ਜਿਸ ਨਾਲ ਉਤਪਾਦਾਂ ਦੀ ਗੁਣਵੱਤਾ ਬਰਕਰਾਰ ਰਹੇ, ਸ਼ੈਲਫ ਲਾਈਫ ਵੱਧ ਸਕੇ ਅਤੇ ਵਾਧੂ ਮੁਨਾਫ਼ਾ ਮਿਲੇ। ਭਾਗੀਦਾਰਾਂ ਨੂੰ ਛੋਟੇ ਪੱਧਰ ਦੀ ਪੋਸਟ-ਹਾਰਵੈਸਟ ਮਸ਼ੀਨਰੀ ਦਾ ਡੈਮੋ ਵੀ ਦਿਖਾਇਆ ਗਿਆ, ਜਿਸ ਨਾਲ ਉਨ੍ਹਾਂ ਨੂੰ ਸਾਜੋ-ਸਾਮਾਨ ਦੀ ਵਰਤੋਂ ਅਤੇ ਫਾਇਦੇ ਦੀ ਸਪਸ਼ਟ ਸਮਝ ਮਿਲੀ। ਪ੍ਰੋਗਰਾਮ ਦਾ ਸਮਾਪਨ ਭਾਗੀਦਾਰਾਂ ਨੂੰ ਫੂਡ ਪ੍ਰੋਸੈਸਿੰਗ ਕਿੱਟਾਂ, ਟ੍ਰੇਨਿੰਗ ਸਮੱਗਰੀ ਵੰਡ ਕੇ ਅਤੇ ਗਰੁੁਪ ਫੋਟੋਗ੍ਰਾਫ ਨਾਲ ਕੀਤਾ ਗਿਆ।