- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੀਟ-‘ਬੀਟਲ ਨਸਲ ਦੀਆਂ ਬੱਕਰੀਆਂ ’ਚ ਸੁਧਾਰ ਲਈ ਰੂਪ-ਰੇਖਾ’ ਵਿਸ਼ੇ 'ਤੇ ਹੋਈ ਵਿਚਾਰ-ਗੋਸ਼ਠੀ

14
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੇ ਪੰਜਾਬ ਵਿੱਚ ਬੀਟਲ ਨਸਲ ਦੀਆਂ ਬੱਕਰੀਆਂ ’ਚ ਸੁਧਾਰ ਲਈ ਰੂਪ-ਰੇਖਾ: ਸੰਭਾਲ ਤੋਂ ਵਪਾਰੀਕਰਨ ਤੱਕ ਵਿਸ਼ੇ 'ਤੇ ਵਿਚਾਰ-ਗੋਸ਼ਟੀ ਕਰਵਾਈ। ਇਸ ਸਮਾਗਮ ’ਚ ਵਿਗਿਆਨੀ, ਨੀਤੀ ਨਿਰਮਾਤਾ, ਉਦਯੋਗਿਕ ਨੁਮਾਇੰਦੇ ਤੇ ਅਗਾਂਹਵਧੂ ਬੱਕਰੀ ਪਾਲਕ ਇਕੱਠੇ ਹੋਏ। ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਇਸ ਵਿਚਾਰ-ਗੋਸ਼ਟੀ ਨਾਲ ਖੋਜ ਸੰਸਥਾਵਾਂ, ਸਰਕਾਰੀ ਵਿਭਾਗਾਂ, ਕਿਸਾਨਾਂ ਤੇ ਉਦਯੋਗਿਕ ਹਿੱਸੇਦਾਰਾਂ ਵਿਚਕਾਰ ਸਹਿਯੋਗ ਮਜ਼ਬੂਤ ਹੋਵੇਗਾ। ਇਸ ਨਾਲ ਪੰਜਾਬ ’ਚ ਬੀਟਲ ਨਸਲ ਦੀ ਸੰਭਾਲ, ਅਣੂਵੰਸ਼ਿਕ ਸੁਧਾਰ ਤੇ ਵਪਾਰੀਕਰਨ ਲਈ ਇੱਕ ਤਾਲਮੇਲ ਵਾਲੀ ਪਹੁੰਚ ਅਪਣਾਉਣ ਦਾ ਰਾਹ ਪੱਧਰਾ ਹੋਵੇਗਾ। ਮਖਦੂਮ ਸਥਿਤ 'ਸੈਂਟਰਲ ਇੰਸਟੀਚਿਊਟ ਫਾਰ ਰਿਸਰਚ ਆਨ ਗੋਟਸ' ਦੇ ਪ੍ਰਮੁੱਖ ਕੋਆਰਡੀਨੇਟਰ ਡਾ. ਐਮਕੇ. ਸਿੰਘ ਨੇ ਨਸਲ ਵਿਕਾਸ ਦੇ ਟੀਚੇ ਵਿੱਚ ਬੱਕਰੀ ਪਾਲਣ ਖੇਤਰ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਮਾਹਿਰਾਂ ਨੇ ਬੱਕਰਿਆਂ ਦੇ ਵੀਰਜ ਦੀ ਸੰਭਾਲ, ਬੱਕਰੀ ਪਾਲਣ ’ਚ ਬਿਮਾਰੀਆਂ ਦੀ ਰੋਕਥਾਮ, ਜੈਵਿਕ ਸੁਰੱਖਿਆ, ਆਰਥਿਕ ਵਿਹਾਰਕਤਾ, ਮੰਡੀਕਰਨ ਰਣਨੀਤੀਆਂ, ਬੱਕਰੀ ਪਾਲਣ ਲਈ ਨੀਤੀਗਤ ਮਦਦ ਤੇ ਬੱਕਰੀ ਪਾਲਕਾਂ ਲਈ ਰੁਜ਼ਗਾਰ ਦੇ ਮੌਕਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਡਾ. ਗਰੇਵਾਲ ਨੇ ਦੱਸਿਆ ਕਿ ਬੀਟਲ ਬੱਕਰੀ ਨਸਲ ਦੀ ਸੰਭਾਲ ਅਤੇ ਅਣੂਵੰਸ਼ਿਕ ਸੁਧਾਰ ਪੰਜਾਬ ਦੇ ਪਸ਼ੂਧਨ ਖੇਤਰ ਨੂੰ ਮਜ਼ਬੂਤ ਕਰਨ ਤੇ ਟਿਕਾਊ ਪੇਂਡੂ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਹਨ। ਉਨ੍ਹਾਂ ਕਿਸਾਨ-ਮੁਖੀ ਤਕਨਾਲੋਜੀਆਂ ਨੂੰ ਵਿਕਸਤ ਕਰਨ, ਬਾਜ਼ਾਰ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਵਿਗਿਆਨਕ ਬੱਕਰੀ ਪਾਲਣ ਅਭਿਆਸਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।