- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਵਿੰਦਰ ਕੌਰ ਸੈਣੀ ਨੂੰ ‘ਮਾਂ ਬੋਲੀ ਦੇ ਵਾਰਿਸ ਐਵਾਰਡ-2026’ ਮਿਲਣ ’ਤੇ ਮੁਬਾਰਕਬਾਦ

ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਲੇਖਿਕਾ ਦਵਿੰਦਰ ਕੌਰ ਸੈਣੀ ਨੂੰ ‘ਮਾਂ ਬੋਲੀ ਦੇ ਵਾਰਿਸ ਐਵਾਰਡ-2026’ ਪ੍ਰਾਪਤ ਹੋਣ ’ਤੇ ਮੁਬਾਰਕਵਾਦ ਦਿੰਦੇ ਹੋਏ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਸੈਣੀ ਨੇ ਕੋਰੋਨਾ ਕਾਲ ਦੌਰਾਨ 68 ਸਾਲ ਦੀ ਉਮਰ ਵਿੱਚ ਆਡੀਓ ਬੁੱਕਸ ਤਿਆਰ ਕਰਨ ਦਾ ਕਾਰਜ ਸ਼ੁਰੂ ਕੀਤਾ। ਉਨ੍ਹਾਂ ਦੀ ਇਸ ਲਗਨ, ਮਿਹਨਤ ਅਤੇ ਸਮਰਪਣ ਦਾ ਹੀ ਨਤੀਜਾ ਹੈ ਕਿ ਸਾਲ 2025 ਵਿੱਚ ਉਨ੍ਹਾਂ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ ਅਤੇ ਵੈੱਬ ਵਰਲਡ ਰਿਕਾਰਡ ਵੱਲੋਂ ਦੋ ਵੱਡੇ ਸਨਮਾਨ ਪ੍ਰਾਪਤ ਹੋਏ। ਜ਼ਿਕਰਯੋਗ ਹੈ ਕਿ ਮਾਂ ਬੋਲੀ ਸੰਭਾਲ ਲਹਿਰ ‘ਬਾਬਾ ਦੀਪ ਸਿੰਘ ਫ਼ੈਡਰੇਸ਼ਨ’ ਸ੍ਰੀ ਅੰਮ੍ਰਿਤਸਰ ਵੱਲੋਂ 14 ਨਵੰਬਰ ਨੂੰ ‘ਮਾਂ ਬੋਲੀ ਦੇ ਵਾਰਿਸ ਐਵਾਰਡ-2026’ ਨਾਲ ਲੇਖਿਕਾ ਦਵਿੰਦਰ ਕੌਰ ਸੈਣੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਜਿਸ ਦੀ ਖੁਦ ਲੇਖਿਕਾ ਸੈਣੀ ਨੇ ਪੁਸ਼ਟੀ ਕੀਤੀ ਹੈ। ਸੈਣੀ ਹੁਣ ਤੱਕ 1663 ਆਡੀਓ ਬੁੱਕਸ ਅਪਲੋਡ ਅਤੇ ਕੁੱਲ 38,809 ਆਡੀਓ ਰਿਕਾਰਡਿੰਗਾਂ ਸਰੋਤਿਆਂ ਲਈ ਉਪਲਬਧ ਕਰਵਾ ਚੁੱਕੇ ਹਨ। ਇਨ੍ਹਾਂ ਵਿੱਚ ਇੱਕ ਪੁਸਤਕ ਦੀ ਆਡੀਓ ਰਿਕਾਰਡਿੰਗ ਦੀ ਲੰਬਾਈ 22 ਘੰਟੇ 9 ਮਿੰਟ ਤੱਕ ਹੈ। ਮੁਬਾਰਕਵਾਦ ਦੇਣ ਵਾਲਿਆਂ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਵਰਿਆਮ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ, ਡਾ. ਸਰਬਜੀਤ ਕੌਰ ਸੋਹਲ, ਜਸਪਾਲ ਮਾਨਖੇੜਾ, ਸ. ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ, ਸੁਰਿੰਦਰ ਨੀਰ, ਸੁਰਿੰਦਰ ਕੈਲੇ, ਜਨਮੇਜਾ ਜੌਹਲ, ਹਰਵਿੰਦਰ ਸਿਰਸਾ, ਡਾ. ਅੰਮੀਆਂ ਕੁੰਵਰ, ਡਾ. ਹਰੀ ਸਿੰਘ ਜਾਚਕ, ਕੇ. ਸਾਧੂ ਸਿੰਘ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਡਾ. ਸਿਮਰਜੀਤ ਕੌਰ ਗਿੱਲ, ਡਾ. ਤਰਸਪਾਲ ਕੌਰ, ਮਨਜਿੰਦਰ ਸਿੰਘ ਧਨੋਆ, ਤ੍ਰੈਲੋਚਨ ਲੋਚੀ, ਪ੍ਰਭਜੋਤ ਸਿੰਘ ਸੋਹੀ, ਨਵਤੇਜ ਗੜ੍ਹਦੀਵਾਲਾ, ਰਜਿੰਦਰ ਸਿੰਘ ਰਾਜਨ, ਮੱਖਣ ਮਾਨ, ਰੋਜ਼ੀ ਸਿੰਘ ਸ਼ਾਮਲ ਹਨ।