- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਸਕਿੱਲ-ਵਿਲ-ਲੀਡ’ ਪ੍ਰੋਗਰਾਮ ਦਾ 7ਵਾਂ ਸੰਸਕਰਨ ਕਰਵਾਇਆ

32
ਰਵੀ ਬਿਡਲਾ, ਪੰਜਾਬੀ ਜਾਗਰਣ ਲੁਧਿਆਣਾ
ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਮਜੇਟਿਕ, ਲੁਧਿਆਣਾ ਵੱਲੋਂ ਐੱਮਬੀਏ. ਦੇ ਵਿਦਿਆਰਥੀਆਂ ਲਈ ਹੁਨਰ ਵਿਕਾਸ ਪਹਿਲਕਦਮੀ ਤਹਿਤ ‘ਸਕਿੱਲ-ਵਿਲ-ਲੀਡ’ ਪ੍ਰੋਗਰਾਮ ਦਾ 7ਵਾਂ ਸੰਸਕਰਨ ਕਰਵਾਇਆ ਗਿਆ। ਇਸ ਸਮਾਗਮ ਦੀ ਮੇਜ਼ਬਾਨੀ ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਫਾਰ ਵਿਮੈਨ ਵੱਲੋਂ ਕੀਤੀ ਗਈ। ਇਸ ਸਮਾਗਮ ’ਚ ਮਜੇਟਿਕ ਆਟੋ ਲਿਮਿਟੇਡ ਦੇ ਸੀਐੱਮਡੀ. ਮਹੇਸ਼ ਮੁੰਜਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਭੋਗਲ ਸੇਲਜ਼ ਕਾਰਪੋਰੇਸ਼ਨ ਤੋਂ ਐੱਸਐੱਸ. ਭੋਗਲ ਵਿਸ਼ੇਸ਼ ਮਹਿਮਾਨ ਅਤੇ ਐੱਸਈਡੀਸੀ. (ਐੱਨਜੀਓ.) ਦੇ ਸੰਸਥਾਪਕ ਤੇ ਵਕੀਲ ਹਰੀ ਓਮ ਜਿੰਦਲ ਸਨਮਾਨਿਤ ਮਹਿਮਾਨ ਵਜੋਂ ਹਾਜ਼ਰ ਰਹੇ। ਡੀਐੱਮਕੇ. ਕਾਸਟਿੰਗ ਦੇ ਐੱਮਡੀ.ਰਾਜਨ ਕਪੂਰ ਅਤੇ ਉਨ੍ਹਾਂ ਦੀ ਪਤਨੀ, ਜੋ ਕਿ ਕੇ.ਸੀ.ਡਬਲਯੂ.ਦੇ ਅਲੂਮਨੀ ਹਨ, ਨੇ ਵੀ ਇਸ ਮੌਕੇ ਆਪਣੀ ਹਾਜ਼ਰੀ ਨਾਲ ਸ਼ੋਭਾ ਵਧਾਈ। ਭਾਗ ਲੈਣ ਵਾਲੀਆਂ ਸੰਸਥਾਵਾਂ ਵਿੱਚ ਕਿਮਟ, ਜੀਐੱਨਡੀਈਸੀ, ਯੂਬੀਐੱਸ ਪੀਯੂ.ਅਤੇ ਜੀਐੱਨਆਈਐੱਮਟੀ. ਸ਼ਾਮਲ ਸਨ, ਜਿੱਥੇ ਵਿਦਿਆਰਥੀਆਂ ਨੇ ਬਹੁਤ ਹੀ ਰਚਨਾਤਮਕ ਅਤੇ ਨਵੀਨਤਾਕਾਰੀ ਪੇਸ਼ਕਾਰੀ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ। ਜੱਜਾਂ ਦੇ ਪੈਨਲ, ਜਿਸ ਵਿੱਚ ਜਸਪਾਲ ਬੰਸਲ (ਸੀਏ. ਅਤੇ ਬੀਓਡੀ. ਰਾਲਸਨ ਇੰਡੀਆ ਲਿਮਿਟੇਡ), ਗੀਤਾਂਜਲੀ ਸੇਠ (ਵਰਸਟਾਈਲ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਿਟੇਡ ਵਿਖੇ ਚੀਫ ਕੰਪਲਾਇੰਸ ਕੋਆਰਡੀਨੇਟਰ), ਤੇ ਆਸ਼ੀਸ਼ ਅਗਰਵਾਲ (ਵਾਈਸ ਪ੍ਰਧਾਨ ਮੋਂਟੇ ਕਾਰਲੋ) ਸ਼ਾਮਲ ਸਨ, ਨੇ ਮੁਕਾਬਲੇ ਦਾ ਮੁਲਾਂਕਣ ਕੀਤਾ। ਇਸ ਮੁਕਾਬਲੇ ਵਿੱਚ ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ’ਵਰਸਿਟੀ ਬਿਜ਼ਨਸ ਸਕੂਲ ਅਤੇ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਕਿਮਟ ਦੀ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਸੀਆਈਆਈ. ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਅਜਿਹਾ ਪਲੇਟਫਾਰਮ ਤਿਆਰ ਕੀਤਾ ਹੈ ਜੋ ਵਿਦਿਆਰਥੀਆਂ ਨੂੰ ਅਜੋਕੇ ਮੁਕਾਬਲੇਬਾਜ਼ ਕਾਰਪੋਰੇਟ ਮਾਹੌਲ ਲਈ ਟਿਕਾਊ ਰਣਨੀਤੀਆਂ ਨਾਲ ਲੈਸ ਕਰਦਾ ਹੈ। ਸਮਾਗਮ ਦੀ ਸਮਾਪਤੀ ਇੱਕ ਸਨਮਾਨ ਸਮਾਗਮ ਨਾਲ ਹੋਈ, ਜਿਸ ’ਚ ਜੇਤੂਆਂ ਨੂੰ ਸਰਟੀਫਿਕੇਟ, ਟਰਾਫੀਆਂ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ।