ਬੀਬਾ ਬਾਦਲ ਨੇ ਰੈਲੀ ਸਬੰਧੀ ਹਲਕਾ ਪੂਰਬੀ ’ਚ ਬੀਬੀਆਂ ਦੀ ਲਾਈ ਡਿਊਟੀ ਜਰੂਰੀ ਖ਼ਬਰ-ਬੀਬਾ ਬਾਦਲ ਦੀ ਹਲਕਾ ਲੁਧਿਆਣਾ ਪੂਰਬੀ ਵਿੱਚ ਆਮਦ ਨੂੰ ਲੈ ਕੇ ਅਕਾਲੀ ਆਗੂਆਂ ਦੀ ਮੀਟਿੰਗ
Publish Date: Mon, 02 Nov 2026 08:39 PM (IST)
Updated Date: Tue, 03 Nov 2026 04:05 AM (IST)
ਜਰੂਰੀ) ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸਾਬਕਾ ਕੇਂਦਰੀ ਮੰਤਰੀ ਤੇ ਐਮਪੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ’ਚ ਆਮਦ ਨੂੰ ਮੁੱਖ ਰੱਖਦਿਆਂ ਸਰਕਲ ਪ੍ਰਧਾਨਾਂ, ਵਾਰਡ ਪ੍ਰਧਾਨਾਂ, ਵਾਰਡ ਇੰਚਾਰਜਾਂ ਅਤੇ ਵੱਖ-ਵੱਖ ਵਿੰਗਾਂ ਦੇ ਸਰਕਲ ਪ੍ਰਧਾਨਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਰਣਜੀਤ ਸਿੰਘ ਢਿੱਲੋਂ ਨੇ ਕੀਤੀ। ਮੀਟਿੰਗ ਦੌਰਾਨ ਬੀਬਾ ਬਾਦਲ ਦੀ ਰੈਲੀ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਰਣਨੀਤੀ ਉਲੀਕੀ ਗਈ ਅਤੇ ਬੀਬੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਆਗੂਆਂ ਨੂੰ ਆਪੋ-ਆਪਣੇ ਵਾਰਡਾਂ ਤੇ ਸਰਕਲਾਂ ਵਿੱਚ ਘਰ-ਘਰ ਪਹੁੰਚ ਕਰਕੇ ਬੀਬੀਆਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਲਾਮਬੰਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਸਰਬਜੀਤ ਸਿੰਘ ਲਾਡੀ, ਤੇਜਾ ਸਿੰਘ ਖਾਲਸਾ, ਬਲਵਿੰਦਰ ਸਿੰਘ ਐਮਡੀ, ਸਿਮਰਨਜੀਤ ਸਿੰਘ ਹਨੀ, ਕਮਲ ਅਰੋੜਾ, ਗੁਰਮੇਲ ਸਿੰਘ ਜੱਜੀ, ਅਸ਼ੋਕ ਬੇਦੀ, ਮਨਜੀਤ ਕੌਰ, ਦਾਰਾ ਸਿੰਘ ਮਿੰਟੂ, ਮੁਨੀਸ਼ ਸਹਿਗਲ, ਸਿਮਰਜੀਤ ਸਿੰਘ ਸਮਰਾ, ਬਲਵੀਰ ਸਿੰਘ ਭਿੰਡਰ, ਬਲਵਿੰਦਰ ਸਿੰਘ, ਐਸਪੀ. ਸੇਠੀ, ਰਾਜਨ ਅਰੋੜਾ, ਬੱਬੂ ਭਾਰਦਵਾਜ, ਇਰਸ਼ਾਦ ਮੋਹੰਮਦ, ਨਵਾਬ ਮਲਿਕ, ਜਸਵਿੰਦਰ ਸਿੰਘ ਚੰਦੀ, ਰਾਜਿੰਦਰ ਸਿੰਘ ਗਿੱਲ, ਜਗੀਰ ਸਿੰਘ, ਵਰਿੰਦਰ ਬਿੰਦੂ, ਸਰਬਜੀਤ ਸਿੰਘ ਸੋਢੀ, ਤੇਜੀ ਗਰੇਵਾਲ ਅਤੇ ਗੋਰਾ ਮਲਹੋਤਰਾ ਸਮੇਤ ਹੋਰ ਆਗੂ ਹਾਜ਼ਰ ਸਨ। ਮੀਟਿੰਗ ਵਿੱਚ ਸਮੂਹ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਬੀਬਾ ਬਾਦਲ ਦੀ ਰੈਲੀ ਨੂੰ ਸਫਲ ਬਣਾਉਣ ਲਈ ਯਤਨਸ਼ੀਲ ਰਹਿਣਗੇ।