- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਾਇਕਾਂ ’ਤੇ ਕਵੀਆਂ ਨੇ ਪੇਸ਼ਕਾਰੀਆਂ ਨਾਲ ਬੰਨਿਆ ਰੰਗ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਵਿਸ਼ਵ ਪੰਜਾਬੀ ਕਵੀ ਸਭਾ ਦੀ ਮਾਸਿਕ ਮੀਟਿੰਗ ਫਿਰੋਜ਼ਪੁਰ ਰੋਡ ਸਥਿੱਤ ਐਡਵੋਕੇਟ ਸੰਜੇ ਵਸ਼ਿਸ਼ਟ ਦੇ ਗ੍ਰਹਿ ਰਣਜੀਤ ਨਗਰ ਵਿਖੇ ਹੋਈ। ਕਵੀ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਕਿਰਪਾਲ ਸਿੰਘ ਕਾਲੜਾ ਨੇ ਹਾਜ਼ਰ ਕਵੀਆਂ/ਕਵਿੱਤਰੀਆਂ ਅਤੇ ਆਏ ਮਹਿਮਾਨਾਂ ਨੂੰ ਜੀ ਆਖਦਿਆਂ ਹਰ ਇੱਕ ਕਵੀ/ਕਵਿੱਤਰੀ ਬਾਰੇ ਭਰਪੂਰ ਜਾਣਕਾਰੀ ਪੇਸ਼ ਕੀਤੀ। ਉਪਰੰਤ ਸਟੇਜ ਦਾ ਸੰਚਾਲਨ ਕਰਦਿਆਂ ਕਵੀਆਂ ਨੂੰ ਪੇਸ਼ ਕੀਤਾ। ਕਵੀ ਦਰਬਾਰ ਵਿੱਚ ਜਗਪਾਲ ਸਿੰਘ ਜੱਗਾ ਜਮਾਲਪੁਰੀ, ਸੰਪੂਰਨ ਸਿੰਘ ਸਨਮ ਸਾਹਨੇਵਾਲ, ਹਰਦੇਵ ਸਿੰਘ ਕਲਸੀ, ਅਮਰਜੀਤ ਸਿੰਘ ਸ਼ੇਰਪੁਰੀ, ਭੁਪਿੰਦਰ ਸਿੰਘ ਸੈਣੀ, ਗੁਰਵਿੰਦਰ ਸਿੰਘ ਸ਼ੇਰਗਿੱਲ, ਅਮਰਜੀਤ ਕੌਰ ਨੂਰੀ, ਪਰਮਜੀਤ ਕੌਰ ਮਹਿਕ, ਇੰਦਰਜੀਤ ਕੌਰ ਲੋਟੇ, ਸਭਾ ਦੇ ਪ੍ਰਧਾਨ ਜੋਗਿੰਦਰ ਸਿੰਘ ਕੰਗ ਤੇ ਐਡਵੋਕੇਟ ਕਿਰਪਾਲ ਸਿੰਘ ਕਾਲੜਾ ਨੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਕਵਿਤਾਵਾਂ ਅਤੇ ਗੀਤਾਂ ਦੁਆਰਾ ਖੂਬ ਰੰਗ ਬੰਨ੍ਹਿਆ। ਇਸ ਮੌਕੇ ਐਡਵੋਕੇਟ ਮੁਖਤਿਆਰ ਸਿੰਘ ਮਾਨ ਅਤੇ ਐਡਵੋਕੇਟ ਪਰਮਿੰਦਰ ਸਿੰਘ ਕੁੱਕੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਐਡਵੋਕੇਟ ਸੰਜੇ ਵਸ਼ਿਸ਼ਟ ਤੇ ਉਨ੍ਹਾਂ ਦੇ ਪਰਿਵਾਰ ਨੇ ਹਾਜ਼ਰ ਕਵੀਆਂ/ਕਵਿੱਤਰੀਆਂ ਤੇ ਪਧਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਵੀ ਸਭਾ ਵੱਲੋਂ ਐਡਵੋਕੇਟ ਸੰਜੇ ਵਸ਼ਿਸ਼ਟ ਤੇ ਉਨ੍ਹਾਂ ਦੀ ਪਤਨੀ ਨੇਹਾ ਵਸ਼ਿਸ਼ਟ ਨੂੰ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ।