- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੱਕੀ ਸ੍ਰੋਮਣੀ ਅਕਾਲੀ ਦਲ ਐੱਸਸੀ. ਵਿੰਗ ਦੇ ਸੂਬਾ ਮੀਤ ਨਿਯੁਕਤ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ : ‘ਆਪ’ ਨੂੰ ਕੁਝ ਦਿਨ ਪਹਿਲਾਂ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ ਰਣਜੀਤ ਸਿੰਘ ਲੱਕੀ ਨੂੰ ਅਕਾਲੀ ਦਲ ਨੇ ਜਿਥੇ ਹਲਕਾ ਸਾਹਨੇਵਾਲ ਅਧੀਨ ਆਉਂਦੇ ਸ਼ਹਿਰੀ ਵਾਰਡਾਂ ’ਚ ਐੱਸਸੀ ਵਿੰਗ ਦੀ ਕਮਾਂਡ ਸੰਭਾਲਦੇ ਹੋਏ ਹਲਕਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਹੈ, ਉੱਥੇ ਹੀ ਸੂਬਾ ਪੱਧਰੀ ਜਥੇਬੰਦੀ ’ਚ ਵੀ ਵੱਡੀ ਜ਼ਿੰਮੇਵਾਰੀ ਦਿੰਦਿਆਂ ਐੱਸ.ਸੀ. ਵਿੰਗ ਦਾ ਸੂਬਾ ਮੀਤ ਪ੍ਰਧਾਨ ਬਣਾਇਆ ਹੈ। ਰਣਜੀਤ ਸਿੰਘ ਲੱਕੀ ਨੂੰ ਇਹ ਦੋਵੇਂ ਜ਼ਿੰਮੇਵਾਰੀਆਂ ਮਿਲਣ ’ਤੇ ਹਲਕਾ ਸਾਹਨੇਵਾਲ ਇੰਚਾਰਜ ਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਮਜ਼ਬੂਤੀ ਲਈ ਹੋਰ ਦ੍ਰਿੜਤਾ ਨਾਲ ਮਿਹਨਤ ਨਾਲ ਕੰਮ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਹਾਈ ਕਮਾਂਡ ਤੇ ਹਲਕਾ ਸਾਹਨੇਵਾਲ ਦੇ ਇੰਚਾਰਜ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋ ਨੇ ਉਨ੍ਹਾਂ ’ਤੇ ਭਰੋਸਾ ਕੀਤਾ ਹੈ। ਉਹ ਇਸ ਭਰੋਸੇ ਨੂੰ ਟੁੱਟਣ ਨਹੀਂ ਦੇਣਗੇ ਅਤੇ ਅਕਾਲੀ ਦਲ ਨੂੰ ਹਰ ਖੇਤਰ ਵਿੱਚ ਮਜਬੂਤ ਕਰਨ ਲਈ ਕੜੀ ਮਿਹਨਤ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਯੂਥ ਅਕਾਲੀ ਆਗੂ ਸਿਮਰਨਜੀਤ ਸਿੰਘ ਢਿੱਲੋਂ, ਮਾ. ਅਸ਼ੋਕ ਕੁਮਾਰ, ਰਾਜਨ ਭਾਟੀਆ ਹਾਜ਼ਰ ਸਨ।