- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਗਿਆਸਪੁਰਾ ਸਰਕਲ ਦੀ ਕਾਰਜਕਾਰਨੀ ਮੀਟਿੰਗ ’ਚ ਸੰਗਠਨ ਦੀ ਮਜ਼ਬੂਤੀ ’ਤੇ ਜ਼ੋਰ

-ਕਿਹਾ, ਰਾਸ਼ਟਰ ਤੇ ਲੋਕ ਸੇਵਾ ਦੇ ਸੰਕਲਪ ਨਾਲ ਹਰ ਵਰਕਰ ਸੰਗਠਨ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਵੇ
ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ, ਲੁਧਿਆਣਾ
ਭਾਜਪਾ ਗਿਆਸਪੁਰਾ ਸਰਕਲ ਦੀ ਕਾਰਜਕਾਰਨੀ ਮੀਟਿੰਗ ਸਰਕਲ ਪ੍ਰਧਾਨ ਸੁਰੇਸ਼ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ, ਜ਼ੋਨਲ ਇੰਚਾਰਜ ਕੈਲਾਸ਼ ਚੌਧਰੀ, ਸਾਊਥ ਇੰਚਾਰਜ। ਸਰਬਜੀਤ ਸਿੰਘ ਕਾਕਾ ਤੇ ਮੰਡਲ ਇੰਚਾਰਜ ਗੌਰਵ ਅਰੋੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ ਨੇ ਕਿਹਾ ਕਿ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਇਸ ਦੇ ਸਮਰਪਿਤ ਵਰਕਰ ਤੇ ਮਜ਼ਬੂਤ ਸੰਗਠਨ ਹਨ। ਵਰਕਰਾਂ ਦੀ ਮਿਹਨਤ, ਨਿਸ਼ਠਾ ਤੇ ਸਮਰਪਣ ਸਦਕਾ ਹੀ ਪਾਰਟੀ ਦੀ ਵਿਚਾਰਧਾਰਾ ਅਤੇ ਲੋਕ ਭਲਾਈ ਦੀਆਂ ਨੀਤੀਆਂ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਇਆ ਜਾ ਸਕਦਾ ਹੈ। ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਾ ਅਤੇ ਲੋਕਾਂ ਵਿਚਕਾਰ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨਾ ਹਰ ਵਰਕਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਸੰਗਠਨਾਤਮਕ ਸਰਗਰਮੀਆਂ ਵਿਚ ਪੂਰੀ ਸਰਗਰਮੀ, ਇਕਜੁੱਟਤਾ ਤੇ ਅਨੁਸ਼ਾਸਨ ਨਾਲ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਰਾਸ਼ਟਰ ਸੇਵਾ ਤੇ ਲੋਕ ਸੇਵਾ ਦੇ ਸੰਕਲਪ ਨਾਲ ਹਰੇਕ ਵਰਕਰ ਸੰਗਠਨ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਏ। ਇਸ ਮੌਕੇ ਵਾਰਡ ਨੰਬਰ 33 ਅਤੇ 36 ਦੇ ਸਮਰਪਿਤ ਵਰਕਰਾਂ ਸਮੇਤ ਪੰਜਾਬ ਤੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰਾਂ, ਵੱਖ-ਵੱਖ ਮੋਰਚਿਆਂ ਦੇ ਇੰਚਾਰਜਾਂ ਤੇ ਕੌਂਸਲਰਾਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਰਹੀ। ਮੀਟਿੰਗ ਨੂੰ ਸਫ਼ਲ ਬਣਾਉਣ ਲਈ ਹਾਜ਼ਰ ਹੋਏ ਸਮੂਹ ਵਰਕਰਾਂ ਦਾ ਧੰਨਵਾਦ ਵੀ ਕੀਤਾ ਗਿਆ। ਮੀਟਿੰਗ ’ਚ ਨਿਰਮਲ ਸਿੰਘ ਐੱਸਐੱਸ, ਚੰਦਰਭਾਨ ਚੌਹਾਨ, ਵਿਭੋਰ ਗਰਗ, ਕੌਂਸਲਰ ਕੁਲਵੰਤ ਸਿੰਘ, ਸੰਦੀਪ ਮਿੱਤਲ, ਕਵਿਤਾ ਦੇਵੀ, ਗੁਰਦੀਪ ਸਿੰਘ ਰਾਣਾ, ਚਹਿਲ ਸਿੰਘ ਧੀਮਾਨ, ਅਨਿਲ ਪਾਲ, ਹਰਜਿੰਦਰ ਖੰਭ, ਡਾ. ਜੈਪ੍ਰਕਾਸ਼, ਸ਼ਿਵਰਾਮ ਗੁਪਤਾ, ਅਰੁਣ ਕਸ਼ਯਪ, ਸੱਤਿਆ ਸਿੰਘ, ਨੀਰਜ ਝਾਅ, ਰਾਜਕੁਮਾਰ ਗੁਪਤਾ, ਭੋਲਾਨਾਥ ਸੋਨੀ, ਬੈਜਨਾਥ ਗੁਪਤਾ, ਰਾਜਾ ਤਿਵਾੜੀ, ਆਦਿੱਤਿਆ ਕੁਮਾਰ, ਦੀਪ ਗੁਪਤਾ, ਦੀਪ ਨਾਰਾਇਣ, ਪਾਰਵਤੀ ਦੇਵੀ, ਜਤਿੰਦਰ ਬੰਟੀ ਤਾਇਲ, ਜਵਾਹਰ ਲਾਲ ਮੌਰਿਆ, ਰਾਜੀਵ ਸ਼ਰਮਾ, ਸੰਜੇ ਬਾਰੀ, ਪੰਕਜ ਤਿਵਾੜੀ, ਅਖਿਲੇਸ਼ ਕੁਮਾਰ, ਗੁਰਵੀਰ ਸਿੰਘ ਬਲ, ਸ਼ਿਵਾ ਚਤੁਰਵੇਦੀ ਅਤੇ ਮੁਹੰਮਦ ਅਨੀਸ ਸਮੇਤ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। ਅੰਤ ਵਿਚ ਸਮੂਹ ਵਰਕਰਾਂ ਨੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ।