- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਰੂਰ ਰੈਲੀ ’ਚ ਹਲਕਾ ਦੱਖਣੀ ਤੋਂ ਜਾਵੇਗਾ ਵੱਡਾ ਕਾਫਲਾ-ਬਾਵਾ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ /ਸਾਹਨੇਵਾਲ
ਹਲਕਾ ਦੱਖਣੀ ਦੇ ਕਾਂਗਰਸੀ ਵਰਕਰਾਂ ਦੀ ਰਾਹੁਲ ਗਾਂਧੀ ਦੀ ਇਨਸਾਫ ਰੈਲੀ ਦੀਆਂ ਤਿਆਰੀਆਂ ਸਬੰਧੀ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਓਬੀਸੀ ਦੀ ਪ੍ਰਧਾਨਗੀ ਹੇਠ ਮੀਟਿੰਗ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਓਬੀਸੀ ਵਰਿੰਦਰ ਭੱਲਾ ਦੇ ਦਫਤਰ ਬੇਗੋਆਣਾ ਰੋਡ ਵਿਖੇ ਹੋਈ ਜਿਸ ਵਿੱਚ ਗੁਰਨਾਮ ਸਿੰਘ ਕਲੇਰ, ਬਲਜੀਤ ਸਿੰਘ ਮਾਲੜਾ ਸਕੱਤਰ ਪ੍ਰਦੇਸ਼ ਕਾਂਗਰਸ (ਓਬੀਸੀ), ਰਤਨੇਸ਼ ਸਿੰਘ ਵਾਈਸ ਪ੍ਰਧਾਨ, ਕੁਲਵੰਤ ਰਾਏ ਜਨਰਲ ਸਕੱਤਰ ਮੁੱਖ ਤੌਰ 'ਤੇ ਸ਼ਾਮਲ ਹੋਏ। ਇਸ ਸਮੇਂ ਬਾਵਾ ਨੇ ਹਰ ਵਾਰਡ ਦੇ ਕਾਂਗਰਸੀ ਵਰਕਰਾਂ ਦੀਆਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋ ਰਹੀ ਇਨਸਾਫ ਰੈਲੀ ਲਈ ਡਿਊਟੀਆਂ ਲਾਈਆਂ ਤੇ ਕਾਂਗਰਸੀ ਵਰਕਰਾਂ ਵਿੱਚ ਰੈਲੀ ਲਈ ਭਾਰੀ ਉਤਸ਼ਾਹ ਦੇਖਿਆ•। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਰਾਮਲੀਲਾ ਗਰਾਊਂਡ ਦਿੱਲੀ ਵਿੱਚ ਇਨਸਾਫ ਦੀ ਆਵਾਜ਼ ਬਣ ਕੇ ਗਰਜੇ ਰਾਹੁਲ ਗਾਂਧੀ ਨੇ ਭਾਜਪਾ ਨੇਤਾਵਾਂ ਦੇ ਸਾਹ ਸੁਕਾ ਦਿੱਤੇ। ਉਹਨਾਂ ਕਿਹਾ ਕਿ ਦਿੱਲੀ ਰੈਲੀ ਵਿੱਚ ਲੱਖਾਂ ਲੋਕਾਂ ਦਾ ਆਪ ਮੁਹਾਰੇ ਇਕੱਠੇ ਹੋਣਾ ਦੱਸਦਾ ਹੈ ਕਿ ਰਾਹੁਲ ਗਾਂਧੀ ਭਾਰਤ ਦੇ ਲੋਕਾਂ ਦੀ ਆਵਾਜ਼ ਬਣ ਗਏ ਹਨ। ਉਨ੍ਹਾਂ ਅੰਦਰ ਦੇਸ਼ ਦੇ ਕਿਸਾਨ, ਵਿਉਪਾਰੀ, ਕਾਰਖਾਨੇਦਾਰ, ਦੁਕਾਨਦਾਰ, ਮੁਲਾਜ਼ਮ ਅਤੇ ਯੂਥ ਲਈ ਦਰਦ ਹੈ। ਰੈਲੀ ਵਿੱਚ ਸਚਿਨ ਪਾਇਲਟ ਨੇ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਇਹ ਜੰਗ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਵੋਟ ਚੋਰੀ ਕਰਕੇ ਭਾਰਤ ਦੇ ਲੋਕਤੰਤਰ ਦਾ ਕਤਲ ਕੀਤਾ ਹੈ। ਦੇਸ਼ ਭਗਤਾਂ ਨੇ ਜਾਨ ਦੀ ਆਹੂਤੀ ਦੇ ਕੇ ਵੋਟ ਦਾ ਹੱਕ ਸਾਨੂੰ ਲੈ ਕੇ ਦਿੱਤਾ ਪਰ ਭਾਜਪਾ ਦਿਨ ਦਿਹਾੜੇ ਗਿਆਨੇਸ਼ ਕੁਮਾਰ ਚੋਣ ਕਮਿਸ਼ਨਰ ਰਾਹੀਂ ਕਰੋੜਾਂ ਵੋਟਾਂ ਕੱਟਕੇ ਭਾਰਤੀਆਂ ਤੋਂ ਵੋਟ ਦਾ ਹੱਕ ਖੋਹ ਰਹੀ ਹੈ ਜੋ ਆਜ਼ਾਦੀ ਲਈ ਹੋਈਆਂ ਲੱਖਾਂ ਸ਼ਹਾਦਤਾਂ ਦਾ ਵੀ ਅਪਮਾਨ ਹੈ। ਇਸ ਸਮੇਂ ਸੀਨੀਅਰ ਨੇਤਾ ਬੀਰਪਾਲ ਸਿੰਘ, ਬੀਬੀ ਮਨਜੀਤ ਕੌਰ, ਮਮਤਾ ਰਾਣੀ, ਗੀਤਾ ਸ਼ੁਕਲਾ, ਅਮਰਜੀਤ ਕੌਰ, ਪਰਮਜੀਤ ਸਿੰਘ, ਮਹੇਸ਼ ਓਜਾ, ਸੁੰਦਰਮ, ਪਵਨ ਸ਼ੁਕਲਾ ਹਾਜ਼ਰ ਸਨ।