ਡਾ. ਗੁਰਚਰਨ ਕੌਰ ਕੋਚਰ ਦੀ ਅਗਵਾਈ ’ਚ ਕੀਤੀ ਮੀਟਿੰਗ ਡਾ ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ ਸਿਰਜਣਧਾਰਾ ਦੀ ਮੀਟਿੰਗ
Publish Date: Sun, 01 Nov 2026 10:43 PM (IST)
Updated Date: Mon, 02 Nov 2026 04:08 AM (IST)
58 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਦੇ ਵਿਹੜੇ ਡਾ ਪ੍ਰਮਿੰਦਰ ਸਿੰਘ ਹਾਲ ਵਿੱਚ ਹੋਈ, ਜਿਸ ਦੀ ਪ੍ਰਧਾਨਗੀ ਸਭਾ ਦੀ ਪ੍ਰਧਾਨ ਡਾ ਗੁਰਚਰਨ ਕੌਰ ਕੋਚਰ ਨੇ ਕੀਤੀ। ਇਸ ਸਮੇਂ ਪੰਜਾਬੀ ਸਾਹਿਤ ਅਕੈਡਮੀ ਦੇ ਮੌਜੂਦਾ ਪ੍ਰਧਾਨ ਡਾ ਸਰਬਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸੰਸਥਾ ਦੀ ਪ੍ਰਧਾਨ ਡਾ ਕੋਚਰ ਨੇ ਜਿੱਥੇ ਉਨਾਂ ਨੂੰ ਜੀ ਆਇਆਂ ਕਿਹਾ ਉੱਥੇ ਸਭਨਾਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਵੀ ਦਿੱਤੀਆਂ। ਡਾ ਸਰਬਜੀਤ ਸਿੰਘ ਨੇ ਅਕਾਡਮੀ ਵੱਲੋਂ ਸੰਸਥਾ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਦੀਵਾਲੀ ਨੂੰ ਸਮਰਪਿਤ ਕਵੀ ਦਰਬਾਰ ਦੇ ਸ਼ੁਰੂ ਵਿੱਚ ਸਭਾ ਦੇ ਜਨਰਲ ਸਕੱਤਰ ਗੀਤਕਾਰ ਤੇ ਗਾਇਕ ਅਮਰਜੀਤ ਸ਼ੇਰਪੁਰੀ ਨੇ ਅਪਣਾ ਗੀਤ ਜਦ ਸਭਨਾਂ ਦੀ ਇੱਕੋਂ ਜਿਹੀ ਹੋਊ ਰੋਟੀ ਵਾਲੀ ਥਾਲੀ, ਕੁੱਲੀਆਂ ਵਿੱਚ ਜਦੋਂ ਦੀਪ ਜਗਣਗੇ ਅਸਲੀ ਫੇਰ ਦੀਵਾਲੀ ਪੇਸ਼ ਕਰਕੇ ਕਵੀ ਦਰਬਾਰ ਦਾ ਅਗਾਜ਼ ਕੀਤਾ, ਦਰਸ਼ਨ ਬੋਪਾਰਾਏ ਰਾਏ ਨੇ ਵਿਅੰਗ ਮਈ ਨਜ਼ਮ ਚਾਹ ਦਾ ਕੱਪ, ਸਤਵਿੰਦਰ ਸਿੰਘ ਗੁੱਗ ਥਰੀਕੇ ਨੇ ਬਦੀਆਂ ਨਾਂ ਕਰ ਬੰਦੇ, ਜਗਪਾਲ ਜੱਗਾ ਨੇ ਅੰਤ ਮਾੜਾ ਹੁੰਦਾ ਕਹਿੰਦੇ ਮੁਖਬਰ ਬੰਦੇ ਦਾ, ਇੰਦਰਜੀਤ ਕੌਰ ਲੋਟੇ, ਸੰਪੂਰਨ ਸਨਮ ਸਾਹਨੇਵਾਲ, ਦਰਸ਼ਨ ਸਿੰਘ ਢੋਲਣ, ਪਰਮਜੀਤ ਕੌਰ ਮਹਿਕ, ਤਰਲੋਚਨ ਝਾਂਡੇ, ਅਮਰਜੀਤ ਕੌਰ ਨੂਰੀ, ਨੇਤਰ ਸਿੰਘ ਮੁੱਤੋਂ, ਹਰਦੇਵ ਸਿੰਘ ਕਲਸੀ, ਗੁਰਦੀਪ ਸਿੰਘ ਅਤੇ ਜੋਗਿੰਦਰ ਸਿੰਘ ਕੰਗ ਨੇ ਕਵਿਤਾਵਾਂ ਗੀਤਾਂ ਰਾਹੀਂ ਚੰਗਾ ਰੰਗ ਬੰਨ੍ਹਿਆ। ਮੰਚ ਸੰਚਾਲਨ ਅਮਰਜੀਤ ਸ਼ੇਰਪੁਰੀ ਨੇ ਕੀਤਾ। ਅੰਤ ਵਿੱਚ ਪ੍ਰਧਾਨ ਡਾ ਕੋਚਰ ਨੇ ਆਏ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰ ਕਿਸ਼ਨ ਸਿੰਘ, ਉੱਘੀ ਕਹਾਣੀਕਾਰਾ ਇੰਦਰਜੀਤਪਾਲ ਕੌਰ ਤੇ ਪ੍ਰਸਿੱਧ ਨਾਟਕਕਾਰ ਤਰਲੋਚਨ ਸਿੰਘ ਤੇ ਐਡਵੋਕੇਟ ਮੁਖਤਿਆਰ ਸਿੰਘ ਵੀ ਹਾਜ਼ਰ ਸਨ।