- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਸੀਲੋਂ ਵਿਖੇ ਕਰਵਾਇਆ ਟਰਾਲੀ ਖਿੱਚ ਮੁਕਾਬਲਾ, ਕਪਤਾਨ ਗਰੁੱਪ 750 ਨੇ ਮਾਰੀ ਬਾਜ਼ੀ

-ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਨੇੜਲੇ ਪਿੰਡ ਸੀਲੋਂ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ, ਗਿੱਲ ਗਰੁੱਪ 4344 ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਹਿਲਾ ਟਰਾਲੀ ਖਿੱਚ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਟਰੈਕਟਰ ਚਾਲਕਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਮੁਕਾਬਲੇ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਹਰਤੇਜ ਸਿੰਘ ਗਿੱਲ ਨੇ ਦੱਸਿਆ ਕਿ ਇਸ ਖੇਡ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਖੇਡਾਂ ਤੇ ਅਜਿਹੀਆਂ ਉਸਾਰੂ ਗਤੀਵਿਧੀਆਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਸਮੇਤ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਜਿਹੇ ਮੁਕਾਬਲੇ ਲਗਾਤਾਰ ਕਰਵਾਉਣੇ ਚਾਹੀਦੇ ਹਨ। ਮੁਕਾਬਲੇ ਵਿੱਚ ਕਪਤਾਨ ਗਰੁੱਪ 750 ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਸ੍ਰੀ ਚਮਕੌਰ ਸਾਹਿਬ 5911 ਬਕਸਾ ਨੇ ਦੂਜਾ, ਚਮਕੌਰ ਸਾਹਿਬ 5911 ਸਿਕੰਦਰ ਨੇ ਤੀਜਾ, ਟੀਕੇਜੀ ਗਰੁੱਪ 3055 ਨੇ ਚੌਥਾ, ਹੈਪਾ ਜੋਗੀ ਮਾਜਰਾ ਅਰਜਨ ਨੇ ਪੰਜਵਾਂ, ਸ੍ਰੀ ਫਤਹਿਗੜ੍ਹ ਸਾਹਿਬ ਬਰੂਦ ਨੇ ਛੇਵਾਂ, ਪਰਮ ਰਾਏਪੁਰ ਅਰਜਨ ਨੇ ਸੱਤਵਾਂ, ਸ੍ਰੀ ਫਤਹਿਗੜ੍ਹ ਸਾਹਿਬ ਪ੍ਰੀਤ ਨੇ ਅੱਠਵਾਂ, ਧੰਨ ਰਾਜਾ ਸਾਹਿਬ ਰੈੱਡ ਨੇ ਨੌਵਾਂ ਅਤੇ ਇੰਦੂ ਧੂਰਕੋਟੀਆ ਪੁਰਾਣਾ ਸੋਨਾਲੀਕਾ ਨੇ ਦਸਵਾਂ ਸਥਾਨ ਹਾਸਲ ਕੀਤਾ। ਜੇਤੂ ਟਰੈਕਟਰ ਚਾਲਕਾਂ ਨੂੰ ਸਰਪੰਚ ਹਰਤੇਜ ਸਿੰਘ ਗਿੱਲ ਤੇ ਖੇਡ ਮੇਲੇ ਦੀ ਪ੍ਰਬੰਧਕ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਨੂ ਗਿੱਲ, ਬਲਾਕ ਸੰਮਤੀ ਚੇਅਰਮੈਨ ਸਾਬੀ ਜਰਖੜ, ਗੁਰਪ੍ਰੀਤ ਸਿੰਘ ਗੋਪੀ ਚੰਨਾ, ਪ੍ਰੀਤ ਸਰੀਹ, ਹੈਰੀ ਸਰੀਂਹ, ਆਰਸ ਸਰੀਂਹ, ਮਨੀ ਖੇੜੀ, ਸਰਪੰਚ ਲਾਲੀ ਪੱਦੀ, ਸਰਪੰਚ ਕੀਪਾ ਸੀਲੋਂ ਖੁਰਦ, ਸਰਪੰਚ ਸਿਵਦੀਪ ਸਿੰਘ, ਬਲਾਕ ਪ੍ਰਧਾਨ ਨੋਨੀ ਸੀਲੋਂ, ਸਾਬਕਾ ਸਰਪੰਚ ਦਵਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ ਗਿੱਲ, ਇੰਦਰਜੀਤ ਸਿੰਘ ਗਿੱਲ, ਜੱਸੀ ਸੀਲੋਂ, ਜਸ਼ਨ ਸੀਲੋਂ, ਸੇਵਕ ਪੱਦੀ, ਸੋਨੀ ਗਿੱਲ, ਜੱਗਾ ਗਿੱਲ ਅਤੇ ਸ਼ਿਵਰਾਜ ਗਿੱਲ ਸਮੇਤ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।