- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਏਪੈਕਸ ਫੇਅਰ-2026 ’ਚ ਸ਼ਾਮਲ ਹੋਏ ਲਗਭਗ 550 ਵਿਦਿਆਰਥੀ

ਫੋਟੋ ਨੰਬਰ-41
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਵਿਖੇ ਕਰਵਾਏ ਏਪੈਕਸ ਫੇਅਰ-2026 ’ਚ 30 ਤੋਂ ਵੱਧ ਸਕੂਲਾਂ ਦੇ ਲਗਭਗ 550 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਨੇ ਵਿਦਿਆਰਥੀਆਂ ਨੂੰ ਆਪਣੀ ਕਲਾ, ਰਚਨਾਤਮਕਤਾ ਤੇ ਤਕਨੀਕੀ ਯੋਗਤਾ ਦਿਖਾਉਣ ਲਈ ਵਿਲੱਖਣ ਮੰਚ ਪ੍ਰਦਾਨ ਕੀਤਾ। ਇਸ ਮੌਕੇ ਡਾ. ਦੀਪਇੰਦਰ ਸਿੱਧੂ, ਪ੍ਰੋਫੈਸਰ, ਯੂਨੀਵਰਸਿਟੀ ਆਫ ਮੈਰੀਲੈਂਡ, ਅਮਰੀਕਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਕੁਆਂਟਮ ਕੰਪਿਊਟਿੰਗ ਵਰਗੀਆਂ ਆਧੁਨਿਕ ਤਕਨੀਕਾਂ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਕੈਬਨਿਟ ਮੰਤਰੀ ਅਤੇ ਟਰੱਸਟੀ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਹਰਸ਼ਾਂਤ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਗਰੇਵਾਲ ਨੇ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਨੁਸਾਰ ਖੇਤਰ ਚੁਣਨ, ਉੱਤਮਤਾ ਹਾਸਲ ਕਰਨ ਅਤੇ ਮਾਪਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਅਜਿਹੇ ਸਮਾਗਮਾਂ ਨੂੰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਹਿਮ ਦੱਸਿਆ। ਡਾ. ਹਰਪ੍ਰੀਤ ਕੌਰ ਗਰੇਵਾਲ ਨੇ ਸਹਿਯੋਗੀ ਸੰਸਥਾਵਾਂ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਤਾਲਮੇਲ ਡਾ. ਰੰਧੀਰ ਸਿੰਘ ਤੇ ਸਹਿ-ਤਾਲਮੇਲ ਡਾ. ਰਾਜਵੀਰ ਕੌਰ ਨੇ ਕੀਤਾ। ਇਸ ਮੌਕੇ ਪੈਨਸਿਲ ਸ਼ੇਡਰਜ਼ ਵਿੱਚ ਭਾਰਤੀ ਵਿਦਿਆ ਮੰਦਰ, ਆਰਐੱਸ. ਮਾਡਲ ਤੇ ਗੁਰੂ ਨਾਨਕ ਪਬਲਿਕ ਸਕੂਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਰੰਗੋਲੀ ਮਾਰਵਲਜ਼ ’ਚ ਆਤਮ ਪਬਲਿਕ ਸਕੂਲ, ਗੁਰੂ ਨਾਨਕ ਇੰਟਰਨੈਸ਼ਨਲ ਅਤੇ ਜੀਸਸ ਸੈਕਰਡ ਹਾਰਟ ਸਕੂਲ ਜੇਤੂ ਰਹੇ। ਪ੍ਰੌਂਪਟ ਇੰਜੀਨੀਅਰਿੰਗ ਵਿੱਚ ਗੁਰੂ ਨਾਨਕ ਇੰਟਰਨੈਸ਼ਨਲ, ਡੀਏਵੀ. ਪਬਲਿਕ ਅਤੇ ਬੀਸੀਐੱਮ. ਆਰੀਆ ਇੰਟਰਨੈਸ਼ਨਲ ਸਕੂਲ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਐੱਸਕਿਊਐੱਲ. ਮਾਸਟਰਜ਼ ਵਿੱਚ ਗੁਰੂ ਨਾਨਕ ਇੰਟਰਨੈਸ਼ਨਲ, ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਅਤੇ ਆਤਮ ਪਬਲਿਕ ਸਕੂਲ ਜੇਤੂ ਰਹੇ। ਡਿਜੀਟਲ ਆਈਡੈਂਟਿਟੀ ਵਿੱਚ ਬਲੂਮਿੰਗ ਡੇਲਜ਼ ਇੰਟਰਨੈਸ਼ਨਲ ਨੇ ਪਹਿਲਾ, ਗੁਰੂ ਨਾਨਕ ਇੰਟਰਨੈਸ਼ਨਲ ਨੇ ਦੂਜਾ ਤੇ ਆਰ.ਐੱਸ. ਮਾਡਲ ਤੇ ਬੀ.ਸੀ.ਐੱਮ. ਸੀਨੀਅਰ ਸੈਕੰਡਰੀ ਸਕੂਲ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ। ਮਾਈਮ ਵਿੱਚ ਦਸ਼ਮੇਸ਼ ਪਬਲਿਕ, ਗੁਰੂ ਨਾਨਕ ਇੰਟਰਨੈਸ਼ਨਲ ਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਕ੍ਰਮਵਾਰ ਜੇਤੂ ਰਹੇ। ਸਮੁੱਚੇ ਮੁਕਾਬਲਿਆਂ ਵਿੱਚ ਡੀਏਵੀ. ਪਬਲਿਕ ਸਕੂਲ ਨੇ ਓਵਰਆਲ ਜੇਤੂ, ਗੁਰੂ ਨਾਨਕ ਇੰਟਰਨੈਸ਼ਨਲ ਨੇ ਪਹਿਲਾ ਅਤੇ ਜੀਸਸ ਸੈਕਰਡ ਹਾਰਟ ਸਕੂਲ ਨੇ ਦੂਜਾ ਰਨਰ-ਅੱਪ ਸਥਾਨ ਪ੍ਰਾਪਤ ਕੀਤਾ।