- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਵਾਲਮੀਕਿ ਸਮਾਜ ਵੱਧ ਤੋਂ ਵੱਧ ਸਿਖਿਆ ਪ੍ਰਾਪਤ ਕਰਕੇ ਆਪਣਾ ਭਵਿੱਖ ਸੰਵਾਰੇ-ਜੌੜਾ

ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ, ਲੁਧਿਆਣਾ
ਭਗਵਾਨ ਵਾਲਮੀਕਿ ਜੀ ਮਹਾਰਾਜ ਨੇ ਆਪਣੀ ਕਲਮ ਨਾਲ ਦੁਨੀਆਂ ਨੂੰ ਰਾਮਾਇਣ ਵਰਗਾ ਮਹਾਨ ਗ੍ਰੰਥ ਦਿੱਤਾ, ਇਸ ਲਈ ਵਾਲਮੀਕਿ ਸਮਾਜ ਨੂੰ ਉਨ੍ਹਾਂ ਦੀ ਕਲਮ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਸਮਾਜ ਵੱਧ ਤੋਂ ਵੱਧ ਸਿਖਿਆ ਪ੍ਰਾਪਤ ਕਰਕੇ ਆਪਣਾ ਭਵਿੱਖ ਸੰਵਾਰਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭੁਪਿੰਦਰ ਸਿੰਘ ਜੌੜਾ ਜ਼ੋਨ ਇੰਚਾਰਜ ਇੰਡਸਟਰੀ ਤੇ ਟਰੇਡ ਵਿੰਗ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਮੁਹੱਲਾ ਭੌਰਾ ਵਿਖੇ ਲਵ-ਕੁਸ਼ ਪਾਲਕ ਤੇ ਮਾਤਾ ਸੀਤਾ ਦੇ ਰੱਖਿਅਕ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀ ਰਚਿਤ ਰਾਮਾਇਣ ਕਰਕੇ ਹੀ ਭਗਵਾਨ ਰਾਮ ਚੰਦਰ ਜੀ ਦਾ ਨਾਮ ਰੌਸ਼ਨ ਹੋਇਆ। ਸਮਾਗਮ ਦੌਰਾਨ ਪੂਰੇ ਵਿਧੀ-ਵਿਧਾਨ ਨਾਲ ਸਮੁੱਚੇ ਸੰਸਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਸੰਗਤ ਲਈ ਅਤੁੱਟ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸਮਾਗਮ 'ਚ ਅਮਰਜੀਤ ਜੀਤਾ, ਰੇਸ਼ਮ ਸਿੰਘ ਨੱਤ, ਪ੍ਰਗਣ ਬਿਲਗਾ, ਚਰਨਜੀਤ ਸਿੰਘ, ਦਲੀਪ ਘਈ, ਰਜੇਸ਼ ਮਨਚੰਦਾ, ਸੁਖਵਿੰਦਰ ਤੇਜੀ, ਜਸਵੀਰ ਤੇਜੀ, ਵਰਿੰਦਰ ਭਗਾਨੀਆਂ, ਸਲੀਮ ਤੇਜੀ, ਮੋਹਨ ਲਾਲ ਘਾਵਰੀ, ਰਮੇਸ਼ ਘਾਰੂ, ਕਸ਼ਮੀਰਾ, ਯੂਸੁਫ ਰੰਧਾਵਾ, ਸੋਮ ਨਾਥ, ਪ੍ਰੀਆ ਤੇਜੀ, ਜੀਵਿਕਾ ਤੇਜੀ ਸਮੇਤ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ।