- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਐੱਨਪੀਸੀ ਟਰਾਂਸਪੋਰਟ ਯੂਨੀਅਨ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣਾ, ਲੁਧਿਆਣਾ
ਐੱਨਪੀਸੀ ਟਰਾਂਸਪੋਰਟ ਯੂਨੀਅਨ ਵੱਲੋਂ ਸ਼ੇਰਪੁਰ ਚੌਕ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਵਿਜੀਲੈਂਸ ਇੰਸਪੈਕਟਰ ਮਨਜਿੰਦਰ ਕੌਰ ਨੇ ਟਰਾਂਸਪੋਰਟਰਾਂ, ਡਰਾਈਵਰਾਂ ਅਤੇ ਯੂਨੀਅਨ ਦੇ ਸਮੂਹ ਸਟਾਫ਼ ਨੂੰ ਸੰਬੋਧਨ ਕਰਦਿਆਂ ਭ੍ਰਿਸ਼ਟਾਚਾਰ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ। ਦੀਵਾਲੀ ਦੇ ਤਿਉਹਾਰ ਮੌਕੇ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਤੋਹਫ਼ੇ ਦੀ ਆੜ ਵਿੱਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਸਬੰਧੀ ਸਬੂਤ ਇਕੱਠੇ ਕਰਕੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਜਾਵੇ। ਉਨ੍ਹਾਂ ਲੋਕਾਂ ਨੂੰ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਜਾਗਰੂਕ ਰਹਿਣ ਅਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਨਾ ਕਰਨ ਦਾ ਸੱਦਾ ਦਿੱਤਾ।
ਯੂਨੀਅਨ ਦੇ ਪ੍ਰਧਾਨ ਐੱਸ. ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਵਿਅਕਤੀ ਨੂੰ ਰਿਸ਼ਵਤ ਜਾਂ ਗੈਰ-ਕਾਨੂੰਨੀ ਵਸੂਲੀ ਅੱਗੇ ਝੁਕਣ ਦੀ ਬਜਾਏ ਸਬੰਧਤ ਵਿਭਾਗ ਕੋਲ ਸ਼ਿਕਾਇਤ ਕਰਨੀ ਚਾਹੀਦੀ ਹੈ। ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਨਾਲ ਲੋਕਾਂ ਨੂੰ ਆਪਣੇ ਹੱਕਾਂ ਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਮਿਲਦੀ ਹੈ। ਇਸ ਮੌਕੇ ਹਰਦੀਪ ਸਿੰਘ ਲਾਡੀ, ਖੁਸ਼ਮੀਤ ਸਿੰਘ ਮਾਂਗਟ, ਹਰਭਜਨ ਸਿੰਘ, ਪਰਮਿੰਦਰ ਸਿੰਘ ਸੰਧੂ, ਦੀਪਕ ਗਿੱਲ, ਸ਼ਾਮ ਲਾਲ, ਅਸ਼ੋਕ ਕੁਮਾਰ, ਰਜੀਵ ਵਰਮਾ, ਹੈਪੀ, ਵਿੱਕੀ, ਗੋਲਡੀ, ਬਿੰਦਰੀ, ਅਜੇ ਕੁਮਾਰ, ਰਾਮ ਸਰੂਪ, ਧਰਮਿੰਦਰ ਸਿੰਘ, ਬਲਵਿੰਦਰ ਗਰੇਵਾਲ ਅਤੇ ਜਸਵਿੰਦਰ ਸਿੰਘ ਕੰਗ ਸਮੇਤ ਹੋਰ ਹਾਜ਼ਰ ਸਨ।