261 ਘੰਟੇ ਦੇ ਅਖੰਡ ਮਹਾਯੱਗ ਸਬੰਧੀ ਸੇਵਾਦਾਰਾਂ ਨੇ ਕੀਤੀਆਂ ਵਿਚਾਰਾਂ ਜ਼ਰੂਰੀ ਖ਼ਬਰ 2 ਨੰਬਰ ਲਈ-261 ਘੰਟੇ ਦੇ ਅਖੰਡ ਮਹਾਯੱਗ ਦੀਆਂ ਤਿਆਰੀਆਂ ਸਬੰਧੀ ਸੇਵਾਦਾਰਾਂ ਦੀ ਹੋਈ ਵਿਸ਼ੇਸ਼ ਮੀਟਿੰਗ
Publish Date: Sun, 01 Nov 2026 09:16 PM (IST)
Updated Date: Mon, 02 Nov 2026 04:06 AM (IST)
-ਮਹਾਯੱਗ ਨੂੰ ਸਫ਼ਲ ਬਣਾਉਣ ਲਈ ਸੇਵਾਦਾਰਾਂ ਨੂੰ ਸੌਂਪੀਆਂ ਜਾਣਗੀਆਂ ਜ਼ਿੰਮੇਵਾਰੀਆਂ-ਮਹੰਤ ਪ੍ਰਵੀਨ ਚੌਧਰੀ 40 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਮਾਂ ਬਗਲਾਮੁਖੀ ਜੀ ਦੀ ਅਪਾਰ ਕਿਰਪਾ ਤੇ ਧਾਮ ਦੇ ਮਹੰਤ ਪ੍ਰਵੀਨ ਚੌਧਰੀ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਉਣ ਵਾਲੇ 261 ਘੰਟੇ ਦੇ ਅਖੰਡ ਮਹਾਯੱਗ ਦੇ ਸਫ਼ਲ ਪ੍ਰਬੰਧ ਨੂੰ ਲੈ ਕੇ ਮਾਂ ਬਗਲਾਮੁਖੀ ਧਾਮ, ਪੱਖੋਵਾਲ ਰੋਡ ਵਿਖੇ ਸਮੂਹ ਸੇਵਾਦਾਰਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮਹਾਯੱਗ ਦੇ ਪ੍ਰਬੰਧਾਂ, ਤਿਆਰੀਆਂ ਅਤੇ ਵੱਖ-ਵੱਖ ਸੇਵਾਵਾਂ ਦੀ ਜ਼ਿੰਮੇਵਾਰੀ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੇਵਾਦਾਰਾਂ ਨੇ ਮਹਾਯੱਗ ਨੂੰ ਸੁਚੱਜੇ ਤੇ ਸ਼ਾਨਦਾਰ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਪਣੇ ਸੁਝਾਅ ਵੀ ਸਾਂਝੇ ਕੀਤੇ। ਮੀਟਿੰਗ ਦੌਰਾਨ ਸੇਵਾਦਾਰਾਂ ਵਿੱਚ ਮਾਂ ਬਗਲਾਮੁਖੀ ਜੀ ਪ੍ਰਤੀ ਅਥਾਹ ਸ਼ਰਧਾ ਅਤੇ ਸੇਵਾ ਭਾਵਨਾ ਦੇ ਨਾਲ-ਨਾਲ ਮਹਾਯੱਗ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮੂਹ ਸੇਵਾਦਾਰਾਂ ਨੇ ਇਕਜੁੱਟ ਹੋ ਕੇ ਇਸ ਧਾਰਮਿਕ ਸਮਾਗਮ ਨੂੰ ਸਫ਼ਲ ਬਣਾਉਣ ਤੇ ਪੂਰੀ ਨਿਸ਼ਠਾ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਦਾ ਸੰਕਲਪ ਲਿਆ। ਮਹੰਤ ਪ੍ਰਵੀਨ ਚੌਧਰੀ ਨੇ ਕਿਹਾ ਗਿਆ ਕਿ ਮਾਂ ਬਗਲਾਮੁਖੀ ਜੀ ਦੇ ਆਸ਼ੀਰਵਾਦ ਨਾਲ ਇਹ 261 ਘੰਟੇ ਦਾ ਅਖੰਡ ਮਹਾਯੱਗ ਲੋਕ ਭਲਾਈ, ਧਰਮ ਸੇਵਾ ਅਤੇ ਧਾਰਮਿਕ ਆਸਥਾ ਦਾ ਮਹੱਤਵਪੂਰਨ ਮਾਧਿਅਮ ਬਣੇਗਾ। ਇਸ ਮੌਕੇ ਮਨਜੀਤ ਛਤਵਾਲ, ਮਨਪ੍ਰੀਤ ਛਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਰਾਣਾ ਰਣਜੀਤ ਸਿੰਘ, ਸੁਧੀਰ ਮਹਾਜਨ, ਗੌਰਵ ਕਾਲੀਆ, ਜਤਿਨ ਸੂਦ, ਪਰਮਵੀਰ ਚੌਧਰੀ, ਸੰਦੀਪ ਸੂਦ, ਸੁਨੀਲ ਹਾਂਡਾ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤ੍ਰਿਖਾ, ਗੌਤਮ ਸਚਦੇਵਾ, ਨਰਿੰਦਰ ਮਹਾਜਨ, ਤਰੁਣ ਚੌਧਰੀ, ਅੰਕੁਸ਼ ਸਿੰਗਲਾ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੈ ਗੁਪਤਾ, ਰਮਨ ਸ਼ਰਮਾ, ਆਦਿਤਿਆ ਗੁਪਤਾ, ਵਰੁਣ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕਰਾਜ ਸਿੰਗਲਾ, ਬੌਬੀ ਮੱਕੜ, ਨਿਤੇਸ਼ ਸੂਦ, ਰਾਕੇਸ਼ ਪਾਸੀ, ਗੁਨੀਤ ਖਹਿਰਾ, ਅਜੈ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਵਰੁਣ ਸ਼ਰਮਾ, ਪਵਨ ਪਾਰਿਕ, ਅਨੁਜ ਵਧਵਾ, ਆਸ਼ੂਤੋਸ਼ ਅਤੇ ਪ੍ਰਦੀਪ ਟਾਟਾ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।