- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖਬਰ-ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਹਾੜੇ ਮੌਕੇ ਰਨ ਫਾਰ ਯੂਨਿਟੀ ਕਰਵਾਈ

59)
ਰਵੀ ਬਿਡਲਾ, ਪੰਜਾਬੀ ਜਾਗਰਣ, ਲੁਧਿਆਣਾ
ਕਮਾਂਡਿੰਗ ਅਫਸਰ, ਨੰ. 4 ਪੰਜਾਬ ਏਅਰ ਸਕੁਐਡਰਨ ਐੱਨਸੀਸੀ ਲੁਧਿਆਣਾ ਤੇ ਰਾਸ਼ਟਰੀ ਸੇਵਾ ਯੋਜਨਾ ਦੇ ਸਹਾਇਕ ਡਾਇਰੈਕਟਰ ਦੀਆਂ ਹਦਾਇਤਾਂ ਅਨੁਸਾਰ ਸਰਦਾਰ ਵੱਲਬਭਾਈ ਪਟੇਲ ਜੀ ਦੇ 151ਵੇਂ ਜਨਮ ਦਿਹਾੜੇ (ਰਾਸ਼ਟਰੀ ਏਕਤਾ ਦਿਵਸ) ਦੇ ਮੌਕੇ 'ਤੇ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗ੍ਰਾਮ ਦੇ ਐੱਨਸੀਸੀ ਕੈਡਿਟਾਂ ਅਤੇ ਕੌਮੀ ਸੇਵਾ ਯੋਜਨਾ ਇਕਾਈ ਦੇ ਵਲੰਟੀਅਰਾਂ ਵੱਲੋਂ “ਰਨ ਫਾਰ ਯੂਨਿਟੀ” ਦ ਦੌੜ ਨੂੰ ਪ੍ਰਿੰਸੀਪਲ ਕਰਨਜੀਤ ਸਿੰਘ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌੜ ਵਿੱਚ 40 ਕੈਡਿਟਾਂ, 20 ਵਲੰਟੀਅਰਾਂ ਤੇ 4 ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਗਤੀਵਿਧੀ ਪਰਮਬੀਰ ਸਿੰਘ ਦੀ ਦੇਖ-ਰੇਖ ਹੇਠ ਕਰਵਾਈ ਗਈ। ਦੌੜ ਤੋਂ ਪਹਿਲਾਂ ਸਾਰੇ ਕ੍ਰੈਡਿਟਾਂ ਤੇ ਵਲੰਟੀਅਰਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਣਾਈ ਰੱਖਣ ਲਈ 'ਰਾਸ਼ਟਰੀ ਏਕਤਾ ਦਿਵਸ ਦੀ ਸਹੁੰ' ਲਈ। ਪ੍ਰਿੰਸੀਪਲ ਕਰਨਜੀਤ ਸਿੰਘ ਨੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਜੀ ਦੇ ਜੀਵਨ ਅਤੇ ਯੋਗਦਾਨ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਦੇਸ਼ ਦੀ ਏਕਤਾ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ।--