- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਦੀ ਮੰਥਨ ਟੀਮ ਦੇ ਕਾਰਜ ਸ਼ਲਾਘਾਯੋਗ-ਡੀਸੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਤੇ ਸਤਲੁਜ ਕਲੱਬ ਵੱਲੋਂ ਕਲੱਬ ਵਿਖੇ ਵਿਸ਼ਾਲ ਭਜਨ ਸੰਧਿਆ 'ਰਾਮ ਸੁਮਿਰ ਕੇ ਕਰਵਾਈ ਗਈ। ਇਸ ਮੌਕੇ ਸ਼ਹਿਰ ਦੇ ਡੀਸੀ ਹਿਮਾਂਸ਼ੂ ਜੈਨ ਤੇ ਕਲੱਬ ਦੇ ਪ੍ਰਧਾਨ ਹਿਮਾਂਸ਼ੂ ਜੈਨ, ਡਾ. ਆਸ਼ੀਸ਼ ਅਹੂਜਾ ਜਨਰਲ ਸੈਕਟਰੀ ਤੇ ਸਤਲੁਜ ਕਲੱਬ ਦੇ ਮੈਂਬਰ ਹਾਜ਼ਰ ਸਨ। ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇਨ੍ਹਾਂ ਮੰਥਨ ਸੰਪੂਰਨ ਵਿਕਾਸ ਕੇਂਦਰਾਂ' ਬਾਰੇ ਕਿਹਾ ਕਿ ਸੰਸਥਾਨ ਵੱਲੋਂ ਸਮਾਜ ਦੇ ਉਨਾਂ ਪਿਛੜੇ ਵਰਗ ਦੇ ਬੱਚਿਆਂ ਨੂੰ, ਜੋ ਬਚਪਨ ਵਿੱਚ ਹੀ ਬਾਲ ਮਜ਼ਦੂਰੀ ਜਾਂ ਹੋਰ ਕਾਰਨਾਂ ਕਰਕੇ ਸਿੱਖਿਆ ਪ੍ਰਾਪਤ ਨਹੀਂ ਕਰ ਪਾਉਂਦੇ, ਨੂੰ ਸਕੂਲ ਤੱਕ ਲਿਆਂਦਾ ਜਾਂਦਾ ਹੈ। ਇਨ੍ਹਾਂ ਸੰਪੂਰਨ ਵਿਕਾਸ ਕੇਂਦਰਾਂ ’ ਉਨ੍ਹਾਂ ਦੇ ਵਿਕਾਸ ਦੇ ਨਾਲ-ਨਾਲ ਸਰੀਰਕ, ਸਮਾਜਿਕ ਤੇ ਨੈਤਿਕ ਵਿਕਾਸ 'ਤੇ ਵੀ ਕੰਮ ਕੀਤਾ ਜਾਂਦਾ ਹੈ। ਸਿੱਖਿਆ ਦੇ ਨਾਲ-ਨਾਲ ਸੰਸਕਾਰ ਵੀ ਦਿੱਤੇ ਜਾਂਦੇ ਹਨ। ਉਨ੍ਹਾਂ ਮੰਥਨ ਟੀਮ ਨੂੰ ਇਸ ਸ਼ਲਾਘਾਯੋਗ ਯਤਨ ਲਈ ਵਧਾਈ ਦਿੱਤੀ ਅਤੇ ਹਾਜ਼ਰ ਸਤਲੁਜ ਕਲੱਬ ਮੈਂਬਰਾਂ ਤੇ ਸਨਅਤਕਾਰਾਂ ਨੂੰ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਵੀ ਸੰਸਥਾਨ ਦੇ ਮੰਥਨ ਪ੍ਰੋਜੈਕਟ ਦੇ ਲੋੜਵੰਦ ਬੱਚਿਆਂ ਦੀ ਸਿੱਖਿਆ ’ਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸਾਧਵੀ ਜਯੰਤੀ ਭਾਰਤੀ ਨੇ ਆਪਣੇ ਪ੍ਰਵਚਨਾਂ ਰਾਹੀਂ ਭਗਤਾਂ ਨੂੰ ਦੱਸਿਆ ਕਿ ਭਗਵਾਨ ਸ੍ਰੀ ਰਾਮ ਜੀ ਦਾ ਜੀਵਨ ਅੱਜ ਦੇ ਮਨੁੱਖ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ। ਗਿਆਨ ਤੇ ਧਿਆਨ ਦੀ ਪ੍ਰਾਪਤੀ ਕੇਵਲ ਤੇ ਕੇਵਲ ਬ੍ਰਹਮਨਿਸ਼ਠ ਸਤਿਗੁਰੂ ਦੁਆਰਾ ਹੀ ਸੰਭਵ ਹੈ। ਗੁਰੂ ਮਹਿਮਾ ਦੇ ਭਜਨ ਦਾ ਗਾਇਨ ਕਰਕੇ ਸਮਝਾਇਆ ਗਿਆ ਕਿ ਜੀਵਨ ਵਿੱਚ ਗੁਰੂ ਦੀ ਭੂਮਿਕਾ ਕਿੰਨੀ ਜ਼ਰੂਰੀ ਹੈ। ਇਸ ਮੌਕੇ ਸਵਾਮੀ ਯਸ਼ੇਸ਼ਵਰਾਨੰਦ, ਮਹਾਤਮਾ ਅੰਮ੍ਰਿਤ, ਸਾਧਵੀ ਅਖੰਡ ਜੋਤੀ ਭਾਰਤੀ ਅਤੇ ਸਾਧਵੀ ਹੀਨਾ ਭਾਰਤੀ ਨੇ ਸੁਰੀਲੇ ਭਜਨਾਂ ਦਾ ਗਾਇਨ ਕੀਤਾ।