ਪੱਛਮੀ ਕਮਾਂਡ ਨੇ ਲੁਧਿਆਣਾ 'ਚ ਸਾਬਕਾ ਫ਼ੌਜੀਆਂ ਲਈ ਕੀਤੀ ਰੈਲੀ 1 ਨੰਬਰ ਲਈ ਜ਼ਰੂਰੀ ਖ਼ਬਰ-ਪੱਛਮੀ ਕਮਾਂਡ ਨੇ ਲੁਧਿਆਣਾ 'ਚ ਪੰਜਾਬ ਦੇ ਸਾਬਕਾ ਸੈਨਿਕਾਂ ਲਈ ਕੀਤਾ ਰੈਲੀ
Publish Date: Sun, 01 Nov 2026 08:19 PM (IST)
Updated Date: Mon, 02 Nov 2026 04:05 AM (IST)
ਰਵੀ ਬਿਡਲਾ, ਪੰਜਾਬੀ ਜਾਗਰਣ ਲੁਧਿਆਣਾ ਪੱਛਮੀ ਕਮਾਂਡ ਅਧੀਨ ਵਜਰਾ ਕੋਰ ਨੇ ਲੁਧਿਆਣਾ ਦੇ ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ ਪੰਜਾਬ ਦੇ ਸਾਬਕਾ ਸੈਨਿਕਾਂ ਲਈ ਇੱਕ ਵਿਸ਼ਾਲ ਰੈਲੀ ਕਰਵਾਈ ਗਈ। ਸੰਪਰਕ, ਸੰਜੀਵਨੀ, ਰੋਜ਼ਗਾਰ ਅਤੇ ਸਹੌਲੀ ਥੀਮ ਤੇ ਅਧਾਰਤ ਰੈਲੀ ਨੇ ਪੰਜਾਬ ਭਰ ਦੇ ਸਾਬਕਾ ਸੈਨਿਕਾਂ, ਵੀਰ ਨਾਰੀਆਂ, ਵੀਰ ਮਾਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇੱਕ ਛੱਤ ਹੇਠ ਵਿਆਪਕ ਭਲਾਈ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ। ਆਰਮੀ ਕਮਾਂਡਰ, ਪੱਛਮੀ ਕਮਾਂਡ, ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਨੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਸ਼ੇਸ਼ ਸਾਬਕਾ ਫ਼ੌਜੀਆਂ ਦਾ ਸਨਮਾਨ ਕੀਤਾ ਤੇ ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨਾਲ ਗੱਲਬਾਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਫੌਜ ਕਮਾਂਡਰ ਨੇ ਸਾਬਕਾ ਫ਼ੌਜੀਆਂ ਪ੍ਰਤੀ ਫੌਜ ਦੀ ਅਟੁੱਟ ਅਤੇ ਜੀਵਨ ਭਰ ਦੀ ਵਚਨਬੱਧਤਾ ਨੂੰ ਦੁਹਰਾਇਆ। ਪੰਜਾਬ ਦੀ ਸ਼ਾਨਦਾਰ ਫ਼ੌਜੀ ਵਿਰਾਸਤ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੱਛਮੀ ਕਮਾਂਡ ਪੰਜਾਬ ਤੇ ਇਸਦੇ ਲੋਕਾਂ ਨਾਲ ਇੱਕ ਅਟੁੱਟ ਬੰਧਨ ਸਾਂਝਾ ਕਰਦੀ ਹੈ। ਸਾਬਕਾ ਸੈਨਿਕਾਂ ਨੂੰ ਵਿਰਾਸਤ ਦੇ ਰਖਵਾਲੇ, ਸਮਾਜ ਦੀ ਜ਼ਮੀਰ ਅਤੇ ਰਾਸ਼ਟਰ ਨਿਰਮਾਣ ’ਚ ਅਨਮੋਲ ਭਾਈਵਾਲ ਦੱਸਦਿਆਂ, ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦਾ ਅਨੁਸ਼ਾਸਨ, ਇਮਾਨਦਾਰੀ ਅਤੇ ਸੇਵਾ ਦੀ ਭਾਵਨਾ ਵਰਦੀਆਂ ਛੱਡਣ ਤੋਂ ਬਾਅਦ ਵੀ ਦੇਸ਼ ਦਾ ਮਾਰਗਦਰਸ਼ਨ ਕਰਦੀ ਰਹਿੰਦੀ ਹੈ। ਉਨ੍ਹਾਂ ਸਾਬਕਾ ਫ਼ੌਜੀਆਂ ਨੂੰ ਭਲਾਈ ਸਕੀਮਾਂ ਤੱਕ ਆਸਾਨ ਪਹੁੰਚ, ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ, ਅਤੇ ਉਨ੍ਹਾਂ ਦੀਆਂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਿਰੰਤਰ ਤੇ ਸੰਵੇਦਨਸ਼ੀਲ ਦੇਖਭਾਲ ਦਾ ਭਰੋਸਾ ਦਿੱਤਾ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਨੂੰ ਤਿਆਗਣ ਅਤੇ ਅਨੁਸ਼ਾਸਨ, ਸਰੀਰਕ ਤੰਦਰੁਸਤੀ ਅਤੇ ਦੇਸ਼ ਦੀ ਸੇਵਾ ਵਾਲੀ ਜ਼ਿੰਦਗੀ ਨੂੰ ਅਪਣਾਉਣ ਦੀ ਅਪੀਲ ਕੀਤੀ। ਰੈਲੀ ਦਾ ਇੱਕ ਮੁੱਖ ਆਕਰਸ਼ਣ ਚਾਰ ਸਮਰਪਿਤ ਸੇਵਾ ਕੈਂਪਾਂ ਦੀ ਸਥਾਪਨਾ ਸੀ ਜਿਸਦਾ ਉਦੇਸ਼ ਇਕ ਛੱਤ ਹੇਠ ਸਾਬਕਾ ਸੈਨਿਕ ਭਾਈਚਾਰੇ ਦੀਆਂ ਵੱਖ-ਵੱਖ ਜ਼ਰੂਰਤਾਂ ਨੂੰ ਪੂਰਾ ਕਰਨਾ ਸੀ।