- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਨੰਬਰ ਦੀ ਲੀਡ-ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਦੌਰਾਨ ਜਲੰਧਰ ਤੇ ਲੁਧਿਆਣਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

-ਵਰਧਮਾਨ ਸਪੈਸ਼ਲ ਸਟੀਲਜ਼ ਨੇ 4 ਲੱਖ ਤੇ ਹੀਰੋ ਗਰੁੱਪ ਨੇ 2 ਲੱਖ ਰੁਪਏ ਦਾ ਦਿੱਤਾ ਸੀਐੱਸਆਰ ਯੋਗਦਾਨ
ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਦੇ ਸ਼ਾਸਤਰੀ ਬੈਡਮਿੰਟਨ ਹਾਲ ਵਿਖੇ ਖੇਡੀ ਜਾ ਰਹੀ ਪੰਜਾਬ ਸਟੇਟ ਜੂਨੀਅਰ (ਅੰਡਰ-19) ਅਤੇ ਸੀਨੀਅਰ ਬੈਡਮਿੰਟਨ ਚੈਂਪੀਅਨਸ਼ਿਪ-2026 ਦੇ ਵੱਖ-ਵੱਖ ਵਰਗਾਂ ਵਿੱਚ ਖਿਡਾਰੀਆਂ ਵਿਚਕਾਰ ਕੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਉੱਭਰਦੇ ਅਤੇ ਸੀਨੀਅਰ ਖਿਡਾਰੀਆਂ ਨੇ ਆਪਣੀ ਖੇਡ ਦਾ ਬਹੱਤਰੀਨ ਪ੍ਰਦਰਸ਼ਨ ਕੀਤਾ।
ਮਹਿਲਾ ਸਿੰਗਲਜ਼ (ਕੁਆਰਟਰ ਫਾਈਨਲ) ਵਿੱਚ ਜਲੰਧਰ ਦੀ ਇਨਾਇਤ ਗੁਲਾਟੀ ਨੇ ਮਾਨਿਆ ਰਾਲਹਨ ਨੂੰ 15-12, 15-13 ਨਾਲ ਹਰਾ ਕੇ ਅਗਲੇ ਦੌਰ 'ਚ ਜਗ੍ਹਾ ਬਣਾਈ, ਸਮ੍ਰਿਧੀ ਭਾਰਦਵਾਜ (ਜਲੰਧਰ) ਨੇ ਸੀਜ਼ਾ (ਸੰਗਰੂਰ) ਨੂੰ 15-11, 15-9 ਨਾਲ ਮਾਤ ਦਿੱਤੀ, ਫਿਰੋਜ਼ਪੁਰ ਦੀ ਜਪਲੀਨ ਕੌਰ ਨੇ ਲੁਧਿਆਣਾ ਦੀ ਗੁਰਲੀਨ ਕੌਰ ਢਿੱਲੋਂ ਨੂੰ 15-13, 15-8 ਨਾਲ ਹਰਾਇਆ, ਲੁਧਿਆਣਾ ਦੀ ਗੁਰਸਿਮਰਤ ਕੌਰ ਚਾਹਲ ਨੇ ਜਲੰਧਰ ਦੀ ਸਾਨੀਆ ਨੂੰ 15-5, 15-8 ਨਾਲ ਹਰਾ ਕੇ ਜਿੱਤ ਦਰਜ ਕੀਤੀ।
ਪੁਰਸ਼ ਸਿੰਗਲਜ਼ (ਕੁਆਰਟਰ ਫਾਈਨਲ) ਵਿੱਚ ਜਲੰਧਰ ਦੇ ਵੀਰੇਨ ਸੇਠ ਨੇ ਕਪੂਰਥਲਾ ਦੇ ਸਵਰਾਜਪਾਲ ਸਿੰਘ ਨੂੰ 15-4, 15-8 ਨਾਲ ਆਸਾਨੀ ਨਾਲ ਹਰਾਇਆ, ਅਨੀਸ਼ ਭਾਰਦਵਾਜ (ਜਲੰਧਰ) ਨੇ ਦਾਨਿਸ਼ ਭਾਨੋਟ (ਜਲੰਧਰ) ਨੂੰ 15-11, 15-11 ਨਾਲ ਮਾਤ ਦਿੱਤੀ, ਗੁਰਦਾਸਪੁਰ ਦੇ ਈਸ਼ਾਨ ਸ਼ਰਮਾ ਨੇ ਪਟਿਆਲਾ ਦੇ ਗਗਨਦੀਪ ਸਿੰਘ ਨੂੰ 15-3, 15-10 ਨਾਲ ਹਰਾਇਆ, ਦਿਵਯਮ ਸਚਦੇਵਾ (ਜਲੰਧਰ) ਨੇ ਜ਼ੋਰਾਵਰ ਸਿੰਘ (ਜਲੰਧਰ) ਨੂੰ 7-15, 15-9, 15-3 ਨਾਲ ਇੱਕ ਫਸਵੇਂ ਮੁਕਾਬਲੇ ਵਿੱਚ ਹਰਾਇਆ।
ਮਿਕਸਡ ਡਬਲਜ਼ (ਸੈਮੀਫਾਈਨਲ) ਵਿੱਚ ਸ਼ਿਆਮ ਪ੍ਰਸਾਦ ਉਦੇਕੁਮਾਰ ਅਤੇ ਲੀਜ਼ਾ ਟਾਂਕ (ਲੁਧਿਆਣਾ/ਮਲੇਰਕੋਟਲਾ) ਦੀ ਜੋੜੀ ਨੇ ਸ਼ਿਵੇਨ ਧੀਂਗੜਾ ਤੇ ਲਿਆਜ਼ਦੀਪ ਕੌਰ (ਫਾਜ਼ਿਲਕਾ) ਨੂੰ 15-9, 12-15, 15-11 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ।ਮ੍ਰਿਦੁਲ ਝਾਅ ਅਤੇ ਮਾਨਿਆ ਰਾਲਹਨ (ਜਲੰਧਰ) ਨੇ ਸੁਜਲ ਸੋਨੀ ਅਤੇ ਇਸ਼ਿਤਾ ਸ਼ਰਮਾ (ਅੰਮ੍ਰਿਤਸਰ/ਸੰਗਰੂਰ) ਨੂੰ 15-9, 15-8 ਨਾਲ ਹਰਾਇਆ।
ਅੰਡਰ-19 ਲੜਕੀਆਂ (ਕੁਆਰਟਰ ਫਾਈਨਲ) ਵਿੱਚ ਇਨਾਇਤ ਗੁਲਾਟੀ (ਜਲੰਧਰ) ਨੇ ਸਾਨੀਆ (ਜਲੰਧਰ) ਨੂੰ 15-8, 15-7 ਨਾਲ ਹਰਾਇਆ।ਸੀਜ਼ਾ (ਸੰਗਰੂਰ) ਨੇ ਮਾਨਵੀ ਅਰੋੜਾ (ਹੁਸ਼ਿਆਰਪੁਰ) ਨੂੰ 15-4, 15-8 ਨਾਲ ਮਾਤ ਦਿੱਤੀ।ਜਪਲੀਨ ਕੌਰ (ਫਿਰੋਜ਼ਪੁਰ) ਨੇ ਜੈਨੀਫਰ (ਮੋਗਾ) ਨੂੰ 15-10, 15-5 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਅੰਡਰ-19 ਲੜਕੇ ਡਬਲਜ਼ (ਕੁਆਰਟਰ ਫਾਈਨਲ) ਵਿੱਚ ਅਖਿਲ ਅਰੋੜਾ ਅਤੇ ਕ੍ਰਿਤਗਿਆ ਅਰੋੜਾ (ਅੰਮ੍ਰਿਤਸਰ) ਨੇ ਧਨਦ ਚੋਪੜਾ ਤੇ ਰੋਹਿਤ ਆਨੰਦ ਨੂੰ 15-10, 15-10 ਨਾਲ ਹਰਾਇਆ। ਅਨਿਰੁੱਧ ਗਿਲਹੋਤਰਾ ਤੇ ਜ਼ੋਰਾਵਰ ਸਿੰਘ (ਜਲੰਧਰ) ਨੇ ਹਿਮੋਨਿਸ਼ ਧੀਮਾਨ ਤੇ ਸਤਵਨ ਜੈਨ (ਲੁਧਿਆਣਾ) ਨੂੰ 13-15, 15-8, 15-13 ਨਾਲ ਹਰਾਇਆ। ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ ਵੱਲੋਂ ਟੂਰਨਾਮੈਂਟ ਦੇ ਬਾਕੀ ਰਹਿੰਦੇ ਫਾਈਨਲ ਮੁਕਾਬਲਿਆਂ ਦੀ ਤਿਆਰੀ ਪੂਰੀ ਕਰ ਲਈ ਗਈ ਹੈ। ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਖਿਡਾਰੀਆਂ ਨੂੰ ਬਿਹਤਰ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਪੰਜਾਬ ਸਟੇਟ ਜੂਨੀਅਰ ਅਤੇ ਸੀਨੀਅਰ ਬੈਡਮਿੰਟਨ ਚੈਂਪੀਅਨਸ਼ਿਪ-2026 ਨੂੰ ਕਾਰਪੋਰੇਟ ਸੈਕਟਰ ਵੱਲੋਂ ਆਪਣੀਆਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ.) ਪਹਿਲਕਦਮੀਆਂ ਤਹਿਤ ਭਰਵਾਂ ਸਮਰਥਨ ਮਿਲਿਆ ਹੈ।ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ ਵੱਲੋਂ ਸ਼ਾਸਤਰੀ ਹਾਲ ਵਿਖੇ 30 ਅਕਤੂਬਰ ਤੋਂ 2 ਨਵੰਬਰ ਤੱਕ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਦੀ ਅਗਵਾਈ ਡਿਪਟੀ ਕਮਿਸ਼ਨਰ ਲੁਧਿਆਣਾ ਤੇ ਐਸੋਸੀਏਸ਼ਨ ਦੇ ਪ੍ਰਧਾਨ ਹਿਮਾਂਸ਼ੂ ਜੈਨ ਕਰ ਰਹੇ ਹਨ।
ਚੈਂਪੀਅਨਸ਼ਿਪ ਦੇ ਸਫਲ ਪ੍ਰਬੰਧ ਲਈ ਵਰਧਮਾਨ ਸਪੈਸ਼ਲ ਸਟੀਲਜ਼ ਵੱਲੋਂ 4 ਲੱਖ ਰੁਪਏ ਅਤੇ ਹੀਰੋ ਗਰੁੱਪ (ਹੀਰੋ ਸਾਈਕਲਜ਼) ਵੱਲੋਂ 2 ਲੱਖ ਰੁਪਏ ਦਾ ਸੀਐਸਆਰ ਯੋਗਦਾਨ ਦਿੱਤਾ ਗਿਆ ਹੈ। ਇਸ ਸਹਾਇਤਾ ਨਾਲ ਖਿਡਾਰੀਆਂ ਦੇ ਆਰਾਮ, ਸਿਹਤ ਤੇ ਬਿਹਤਰ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਗੁਣਵੱਤਾ ਭਰਪੂਰ ਭੋਜਨ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਮੁੱਚੇ ਪ੍ਰਬੰਧਾਂ ਨੂੰ ਉੱਚ ਪੱਧਰੀ ਬਣਾਇਆ ਹੈ। ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ ਦੀ ਜਨਰਲ ਸਕੱਤਰ ਡਾ. ਸੁਲਭਾ ਜਿੰਦਲ ਨੇ ਦੋਵੇਂ ਸੰਸਥਾਵਾਂ ਦਾ ਖੁੱਲ੍ਹੇ ਦਿਲ ਨਾਲ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਐਸੋਸੀਏਸ਼ਨ ਦੇ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਅਨਮੋਲ ਮਾਰਗਦਰਸ਼ਨ ਤੇ ਪ੍ਰਸ਼ਾਸਕੀ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਅਤੇ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਕਾਰਪੋਰੇਟ ਸੰਸਥਾਵਾਂ ਦਾ ਅਜਿਹਾ ਸਹਿਯੋਗ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਉੱਭਰਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਬਿਹਤਰ ਮੌਕੇ ਪ੍ਰਦਾਨ ਕਰਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ।