- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ-84 ਦੇ ਸਿੱਖ ਕਤਲੇਆਮ ਨੂੰ ਲੈਕੇ ਭਾਜਪਾ ਵਰਕਰਾਂ ਨੇ ਕਾਂਗਰਸ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ, ਫੂਕਿਆ ਪੁਤਲਾ

-ਪੀੜਤ ਪਰਿਵਾਰਾਂ ਨੂੰ ਅੱਜ ਵੀ ਪੂਰਾ ਇਨਸਾਫ਼ ਮਿਲਣ ਦੀ ਉਡੀਕ : ਮੋਦਗਿਲ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦੀ ਅਗਵਾਈ ਹੇਠ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਟਿੱਬਾ ਰੋਡ ਸਥਿਤ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਦੇ ਦਫ਼ਤਰ ਦੇ ਬਾਹਰ ਭਾਜਪਾ ਵਰਕਰਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਰਕਰਾਂ ਨੇ ਕਾਂਗਰਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪੁਤਲਾ ਫੂਕਿਆ। ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਭਾਰਤੀ ਇਤਿਹਾਸ ਦਾ ਇੱਕ ਬੇਹੱਦ ਦਰਦਨਾਕ ਅਤੇ ਸ਼ਰਮਨਾਕ ਅਧਿਆਇ ਹੈ। ਇਸ ਦੌਰਾਨ ਹਜ਼ਾਰਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ, ਪਰਿਵਾਰ ਉੱਜੜ ਗਏ ਤੇ ਕਈ ਲੋਕਾਂ ਨੂੰ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋਣਾ ਪਿਆ। ਇਸ ਤ੍ਰਾਸਦੀ ਦੇ ਪੀੜਤ ਪਰਿਵਾਰ ਅੱਜ ਵੀ ਆਪਣੇ ਪਿਆਰਿਆਂ ਨੂੰ ਗੁਆਉਣ ਦਾ ਦਰਦ ਸਹਿ ਰਹੇ ਹਨ। ਭਾਜਪਾ ਸਰਕਾਰਾਂ ਦੇ ਕਾਰਜਕਾਲ ਦੌਰਾਨ 1984 ਦੇ ਮਾਮਲਿਆਂ ’ਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਾਰਵਾਈਆਂ ਹੋਈਆਂ ਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਯਤਨ ਕੀਤੇ ਗਏ। ਕਾਂਗਰਸ ਨੂੰ ਇਸ ਤ੍ਰਾਸਦੀ ਸਬੰਧੀ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। ਦੇਸ਼ ਦੇ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਉਸ ਸਮੇਂ ਵਾਪਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਕਿਸ ਤਰ੍ਹਾਂ ਤੈਅ ਕੀਤੀ। ਭਾਜਪਾ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣਾ ਸਿਰਫ਼ ਸਿਆਸੀ ਮੁੱਦਾ ਨਹੀਂ, ਸਗੋਂ ਇਨਸਾਫ਼ ਤੇ ਮਨੁੱਖਤਾ ਦਾ ਸਵਾਲ ਹੈ। ਉਨ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਉਹ ਦੇਸ਼ ਨੂੰ ਸਪੱਸ਼ਟ ਦੱਸਣ ਕਿ 1984 ਵਿੱਚ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਜੋ ਕੁਝ ਵਾਪਰਿਆ, ਕੀ ਉਹ ਉਸ ਨੂੰ ਸਹੀ ਮੰਨਦੇ ਹਨ ਜਾਂ ਗ਼ਲਤ? ਰਾਹੁਲ ਗਾਂਧੀ ਨੂੰ ਇਸ ਸਵਾਲ ’ਤੇ ਆਪਣਾ ਸਪੱਸ਼ਟ ਪੱਖ ਦੇਸ਼ ਦੇ ਸਾਹਮਣੇ ਰੱਖਣਾ ਚਾਹੀਦਾ ਹੈ, ਤਾਂ ਜੋ ਦੇਸ਼ ਦੀ ਜਨਤਾ ਵੀ ਜਾਣ ਸਕੇ ਕਿ ਕਾਂਗਰਸ ਆਗੂ ਇਸ ਦਰਦਨਾਕ ਇਤਿਹਾਸ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੇ ਮੁੱਦੇ ’ਤੇ ਕੀ ਸੋਚਦੀ ਹੈ। 1984 ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਨਿਰਪੱਖ ਜਾਂਚ, ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਤੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਦਾ ਕੰਮ ਸਿਰਫ਼ ਕੇਂਦਰ ਸਰਕਾਰ ਨੇ ਹੀ ਕੀਤਾ ਹੈ। ਪ੍ਰਦਰਸ਼ਨ ਦੌਰਾਨ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਮਿੱਤਲ, ਸੂਬਾ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਅਤੇ ਸਾਬਕਾ ਸੂਬਾ ਜਨਰਲ ਸਕੱਤਰ ਪ੍ਰਵੀਨ ਬਾਂਸਲ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸ਼ੀਨੂ ਚੁੱਘ, ਕੈਲਾਸ਼ ਚੌਧਰੀ, ਮੀਤ ਪ੍ਰਧਾਨ ਸੁਮਿਤ ਟੰਡਨ, ਸੰਜੇ ਗੋਸਾਈਂ, ਗੁਰਦੀਪ ਸਿੰਘ ਨਿੱਟੂ, ਸਰਬਜੀਤ ਸਿੰਘ ਕਾਕਾ, ਦੇਵਿੰਦਰ ਜੱਗੀ, ਸਤਨਾਮ ਸਿੰਘ ਸੇਠੀ, ਚੰਦਨ ਗੁਪਤਾ, ਅਤੁਲ ਜੈਨ, ਵਿੱਕੀ ਸਹੋਤਾ, ਅਜੇ ਗੌੜ, ਬੌਬੀ ਜਿੰਦਲ, ਪ੍ਰੈੱਸ ਸਕੱਤਰ ਡਾ. ਸਤੀਸ਼ ਕੁਮਾਰ, ਅਮਿਤ ਨਾਗੀ, ਸੀਮਾ ਸ਼ਰਮਾ, ਯੁਵਾ ਮੋਰਚਾ ਦੇ ਪ੍ਰਧਾਨ ਅਜਿੰਦਰ ਸਿੰਘ, ਕਿਸਾਨ ਮੋਰਚਾ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ, ਸਾਬਕਾ ਕੌਂਸਲਰ ਇੰਦਰ ਅਗਰਵਾਲ, ਕੌਂਸਲਰ ਵਿਪਨ ਪੱਲਵੀ ਵਿਨਾਇਕ, ਵਿਸ਼ਾਲ, ਰੁਚੀ ਗੁਲਾਟੀ, ਅਨਿਲ ਭਾਰਦਵਾਜ, ਗੌਰਵ ਅਰੋੜਾ, ਵਿਭੋਰ ਗਰਗ, ਹੈਪੀ ਰੰਧਾਵਾ, ਪਿੰਕੂ ਸ਼ਰਮਾ, ਵਿਨੀਤ ਬਹਿਲ, ਐੱਸਸੀ. ਮੋਰਚਾ ਦੇ ਪ੍ਰਧਾਨ ਜਤਿੰਦਰ ਗੋਰੀਆਨ, ਓਬੀਸੀ. ਮੋਰਚਾ ਦੇ ਪ੍ਰਧਾਨ ਨਵੀਨ ਸੈਣੀ ਤੇ ਵੱਖ-ਵੱਖ ਮੰਡਲਾਂ ਤੇ ਸਰਕਲਾਂ ਦੇ ਪ੍ਰਧਾਨ ਅੰਕੁਰ ਵਰਮਾ, ਅਮਿਤ ਮਿੱਤਲ, ਰਿਤੇਸ਼ ਜਾਇਸਵਾਲ, ਰਾਜੀਵ ਵਰਮਾ, ਸੰਜੇ ਸ਼ਰਮਾ, ਅਮਨ ਸੈਣੀ, ਮੀਕਾ ਲਖਨਪਾਲ, ਗੁਰਮੁਖ ਨਾਮਧਾਰੀ ਆਦਿ ਵੀ ਇਸ ਰੋਸ ਮੁਜ਼ਾਹਰਾ ’ਚ ਸ਼ਾਮਲ ਹੋਏ।