- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਤਿੰਨ ਮੈਂਬਰੀ ਬਰਤਾਨਵੀ ਵਫ਼ਦ ਵੱਲੋਂ ਪੀਏਯੂ ਦਾ ਦੌਰਾ

ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਜੁਲਾਈ 2026 ਤੋਂ ਲਾਗੂ ਭਾਰਤ-ਬਰਤਾਨੀਆ ਵਪਾਰ ਸਮਝੌਤੇ ਦੇ ਮੱਦੇਨਜ਼ਰ ਬਰਤਾਨੀਆ ਆਪਣੀ ਅਗਲੇਰੀ ਭਾਈਵਾਲੀ ਲਈ ਪੰਜਾਬ ਨੂੰ ਵਿਸ਼ੇਸ਼ ਖੇਤਰ ਵਜੋਂ ਦੇਖ ਰਿਹਾ ਹੈ। ਇਸੇ ਸਿਲਸਿਲੇ ’ਚ ਤਿੰਨ ਮੈਂਬਰੀ ਬਰਤਾਨਵੀ ਵਫ਼ਦ ਨੇ ਖੇਤੀਬਾੜੀ, ਵਪਾਰ ਤੇ ਖੇਤੀ ਕਾਰੋਬਾਰ ’ਚ ਸਹਿਯੋਗ ਬਾਰੇ ਵਿਚਾਰ ਲਈ ਪੀਏਯੂ ਦਾ ਦੌਰਾ ਕੀਤਾ। ਅਨੂਪ ਨਾਰਾਇਣਨ, ਸੀਨੀਅਰ ਵਪਾਰ ਸਲਾਹਕਾਰ, ਰਾਜੀਵ ਬਾਲਾਮੁਰਗਨ, ਸੀਨੀਅਰ ਨਿਵੇਸ਼ ਸਲਾਹਕਾਰ ਤੇ ਲਤੀਫ ਅਹਿਮਦ ਵਧੀਕ ਸਕੱਤਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸ਼ਾਮਲ ਸਨ। ਇਸ ਮੌਕੇ ਗੱਲ ਕਰਦਿਆਂ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਯੂਨੀਵਰਸਿਟੀ ਨੂੰ ਹਰੀ ਕ੍ਰਾਂਤੀ ਦੀ ਜਨਮਦਾਤੀ ਸੰਸਥਾ ਕਿਹਾ। ਵਿਚਾਰ ਚਰਚਾ ਵਿੱਚ ਅਪਰ ਨਿਰਦੇਸ਼ਕ ਸੰਚਾਰ ਡਾ.ਤੇਜਿੰਦਰ ਸਿੰਘ ਰਿਆੜ ਨੇ ਵੀ ਆਪਣੇ ਵਿਚਾਰ ਰੱਖੇ। ਅਨੂਪ ਨਾਰਾਇਣਨ ਨੇ ਵਪਾਰ ਅਤੇ ਵਪਾਰਕ ਭਾਈਵਾਲੀ ਲਈ ਸਾਂਝੇ ਮੰਚ ਦੀ ਮੰਗ ਕੀਤੀ। ਦੁਵੱਲੇ ਕਾਰੋਬਾਰ ਲਈ ਵਪਾਰ ਸਮਝੌਤੇ ਦੀ ਮਹੱਤਤਾ ਬਾਰੇ ਰਾਜੀਵ ਬਾਲਾਮੁਰੂਗਨ ਨੇ ਕਿਹਾ ਕਿ ਰਿਮੋਟ ਸੈਂਸਿੰਗ, ਸੂਚਨਾ ਤਕਨਾਲੋਜੀ, ਰੋਬੋਟਿਕਸ ਤੇ ਸਟਾਰਟ-ਅੱਪਸ ਵਿੱਚ ਭਾਈਵਾਲੀ ਲਈ ਗੁੰਜਾਇਸ਼ ਉਲੀਕੀ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪੀਏਯੂ ਦੀਆਂ ਖੋਜ ਪ੍ਰਾਪਤੀਆਂ ਦੀ ਰੂਪਰੇਖਾ ਪੇਸ਼ ਕੀਤੀ। ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਮੱਖਣ ਸਿੰਘ ਭੁੱਲਰ ਨੇ ਖੋਜ ਨੂੰ ਕਿਸਾਨਾਂ ਤਕ ਪੁਚਾਉਣ ਵਾਲੇ ਪਸਾਰ ਢਾਂਚੇ ਦਾ ਵਰਣਨ ਕੀਤਾ। ਡਾ. ਹਰਮਿੰਦਰ ਸਿੰਘ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ, ਫੈਕਲਟੀ ਤੇ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ। ਧੰਨਵਾਦ ਡਾ. ਚਰਨਜੀਤ ਸਿੰਘ ਔਲਖ, ਡੀਨ, ਖੇਤੀਬਾੜੀ ਕਾਲਜ ਵਲੋਂ ਕੀਤਾ ਗਿਆ ਸੀ, ਜਦ ਕਿ ਡਾ. ਕਮਲਦੀਪ ਸਿੰਘ ਸੰਘਾ, ਪ੍ਰਿੰਸੀਪਲ ਕੀਟ ਵਿਗਿਆਨੀ ਵੱਲੋਂ ਪ੍ਰੋਗਰਾਮ ਦਾ ਸੰਚਾਲਨ ਕੀਤਾ।