- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰ ਪੰਜਾਬ ਲੁਧਿਆਣਾ ਜ਼ੋਨ ਦੀ ਚੋਣ ਹੋਈ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰ- ਪੰਜਾਬ ਦੇ ਲੁਧਿਆਣਾ ਜ਼ੋਨ ਦੀ ਜ਼ੋਨਲ ਕਮੇਟੀ ਦੇ ਮੁੜ ਗਠਨ ਲਈ ਪੈਨਸ਼ਨਰ ਭਵਨ ਲੁਧਿਆਣਾ ’ਚ ਸਰਬਸੰਮਤੀ ਨਾਲ ਚੋਣ ਕੀਤੀ ਗਈ। ਚੋਣ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਤਿੰਨ ਚੋਣ ਅਧਿਕਾਰੀ ਇੰਜੀਨੀਅਰਜ਼ ਜਿਨ੍ਹਾਂ ਵਿੱਚ ਵੀਕੇ ਕਪੂਰ, ਅਸ਼ਵਨੀ ਭਾਟੀਆ ਤੇ ਸਤਨਾਮ ਸਿੰਘ ਅਟਵਾਲ ਸ਼ਾਮਲ ਦੀ ਡਿਊਟੀ ਲਾਈ। ਫੋਰਮ ਦੀ ਸਰਬਸੰਮਤੀ ਨਾਲ ਚੋਣ ਹੋ ਗਈ। ਇਸ ਮੌਕੇ ਜ਼ੋਨਲ ਮੁੱਖ ਸਲਾਹਕਾਰ ਵਜੋਂ ਬਲਜੀਤ ਸਿੰਘ ਗਿੱਲ, ਜ਼ੋਨਲ ਕਨਵੀਨਰ ਅਮਰ ਸਿੰਘ ਸਿਆੜ ਅਤੇ ਜ਼ੋਨਲ ਵਿੱਤ ਸਕੱਤਰ ਵਜੋਂ ਬਿਕਰਮ ਬਾਂਸਲ ਦੀ ਚੋਣ ਕੀਤੀ ਗਈ। ਇਸ ਮੌਕੇ ਸਤਵੰਤ ਸਿੰਘ ਭਾਟੀਆ ,ਕੁਲਵੰਤ ਸਿੰਘ , ਵਿਨੋਦ ਕੁਮਾਰ, ਬਲਵੰਤ ਰਾਏ ਤੇ ਕੇਵਲ ਕ੍ਰਿਸ਼ਨ ਗੁਪਤਾ ਨੂੰ ਜ਼ੋਨਲ ਕੋ-ਕਨਵੀਨਰ ਚੁਣਿਆ ਗਿਆ। ਮੁੱਖ ਸਲਾਹਕਾਰ ਬਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਜੋਨਲ ਕਮੇਟੀ ਦੇ ਬਾਕੀ ਅਹੁਦੇਦਾਰਾਂ ਦੀ ਤਜਵੀਜ਼ ਅਗਲੀ ਮੀਟਿੰਗ ’ਚ ਕੀਤੀ ਜਾਵੇਗੀ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਉਹ ਜਥੇਬੰਦੀ ਦੀ ਬਿਹਤਰੀ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣਗੇ। ਇਸ ਮੌਕੇ ਉਨ੍ਹਾਂ ਕਮੇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀਆਂ ਭਾਵਨਾਵਾਂ ’ਤੇ ਖਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।