- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਤਿਊਹਾਰੀ ਸੀਜ਼ਨ ਦੌਰਾਨ ਸਮਰਾਟ ਸਿਟੀ ’ਚ ਸਵੱਛਤਾ ਅਭਿਆਨ ਦੀ ਨਿਕਲੀ ਫੂਕ!

44)
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਸਨਅਤੀ ਸ਼ਹਿਰ ’ਚ ਸਵੱਛਤਾ ਅਭਿਆਨ ਤਹਿਤ ਸਫ਼ਾਈ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਦੇ ਦਾਅਵਿਆਂ ਵਿਚਾਲੇ ਗਿੱਲ ਰੋਡ ਦਾਣਾ ਮੰਡੀ ਤੋਂ ਦੁੱਗਰੀ ਜਾਣ ਵਾਲੀ ਸੜਕ ’ਤੇ ਕੂੜੇ ਦੇ ਡੰਪ ਦੇ ਬਾਹਰ ਸੜਕ ਤੇ ਹੀ ਲੱਗੇ ਗੰਦਗੀ ਦੇ ਢੇਰ ਨਗਰ ਨਿਗਮ ਦੇ ਕੂੜੇ ਪ੍ਰਬੰਧਨ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਸੜਕ ਕੰਢੇ ਇਕੱਠੇ ਹੋਏ ਕੂੜੇ ਕਾਰਨ ਫੈਲ ਰਹੀ ਬਦਬੂ ਤੋਂ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਕੂੜੇ ਦੀ ਨਿਯਮਤ ਲਿਫ਼ਟਿੰਗ ਨਹੀਂ ਹੋ ਰਹੀ। ਜਦਕਿ ਨਿਗਮ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਵੱਖ-ਵੱਖ ਪ੍ਰਬੰਧ ਕੀਤੇ ਜਾਂਦੇ ਹਨ, ਪਰ ਜਦੋਂ ਕੂੜੇ ਦੇ ਡੰਪ ਦੇ ਬਾਹਰ ਹੀ ਗੰਦਗੀ ਦੇ ਢੇਰ ਲੱਗੇ ਹੋਣ ਤਾਂ ਇਨ੍ਹਾਂ ਪ੍ਰਬੰਧਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠਣੇ ਸੁਭਾਵਿਕ ਹਨ। ਜ਼ਿਕਰਯੋਗ ਹੈ ਕਿ ਨਿਗਮ ਕਮਿਸ਼ਨਰ ਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੱਲੋਂ ਸਫ਼ਾਈ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਅਤੇ ਕੂੜੇ ਦੇ ਸਹੀ ਨਿਪਟਾਰੇ ਸਬੰਧੀ ਵਾਰ ਵਾਰ ਨਿਰਦੇਸ਼ ਦਿੱਤੇ ਜਾਂਦੇ ਹਨ। ਸਵੱਛਤਾ ਅਭਿਆਨ ਦੀ ਸਫ਼ਲਤਾ ਲਈ ਸਿਰਫ਼ ਬਿਆਨਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸ਼ਹਿਰ ਦੀਆਂ ਸੜਕਾਂ ਦੀ ਵੀ ਜਾਂਚ ਕਰਨੀ ਵੀ ਜ਼ਰੂਰੀ ਹੈ ਤਾਂ ਉਨ੍ਹਾਂ ਵਲੋਂ ਕੀਤੇ ਗਏ ਨਿਰਦੇਸ਼ਾਂ ਨੂੰ ਨਿਗਮ ਅਧਿਕਾਰੀ ਕਿੰਨ੍ਹਾ ਕੂ ਮੰਨਦੇ ਹਨ। ਨਿਗਮ ਮੇਅਰ ਤੇ ਕਮਿਸ਼ਨਰ ਤੋ ਇਲਾਵਾ ਸਬੰਧਤ ਅਧਿਕਾਰੀਆਂ ਵੱਲੋਂ ਵੀ ਕੂੜੇ ਦੇ ਡੰਪਾਂ ਦੀ ਨਿਯਮਤ ਜਾਂਚ ਕੀਤੀ ਜਾਵੇ ਤੇ ਕੂੜੇ ਦੀ ਸਮੇਂ ਸਿਰ ਲਿਫ਼ਟਿੰਗ ਯਕੀਨੀ ਬਣਾਇਆ ਜਾਵੇ ਤੇ ਸ਼ਹਿਰ ਵਾਸੀਆਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਇਸ ਰੋਡ ਤੋਂ ਰੋਜ਼ਾਨਾ ਆਉਣ ਜਾਣ ਵਾਲੇ ਨਿਰਮਲ ਕੌਰ, ਊਸ਼ਾ ਰਾਣੀ, ਮੱਖਣ ਸਿੰਘ ਸ਼ਾਹ, ਵਿਦਿਆਰਥੀ ਅਜੈ ਕੁਮਾਰ ਪਾਹਵਾ, ਮੀਨਾਕਸ਼ੀ ਦੇਵੀ ਤੋਂ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਕੂੜੇ ਦੇ ਢੇਰ ਤੁਰੰਤ ਚੁਕਵਾਏ ਜਾਣ ਅਤੇ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ, ਤਾਂ ਜੋ ਲੋਕਾਂ ਨੂੰ ਬਦਬੂ ਅਤੇ ਗੰਦਗੀ ਤੋਂ ਰਾਹਤ ਮਿਲ ਸਕੇ।