- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਮਾਂ ਬਗਲਾਮੁਖੀ ਧਾਮ ਵਿਖੇ ਕਰਵਾਚੌਥ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਜ਼ਰੂਰੀ)
47
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪਖੋਵਾਲ ਰੋਡ ਸਥਿਤ ਸਿੰਗਲਾ ਇਨਕਲੇਵ ਦੇ ਮਾਂ ਬਗਲਾਮੁਖੀ ਧਾਮ ਵਿਖੇ ਕਰਵਾਚੌਥ ਦਾ ਪਵਿੱਤਰ ਤਿਉਹਾਰ ਮਹੰਤ ਪ੍ਰਵੀਨ ਚੌਧਰੀ ਦੀ ਸਰਪ੍ਰਸਤੀ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਧਾਮ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ ਸੀ ਅਤੇ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸੁਹਾਗਣਾਂ ਮੱਥਾ ਟੇਕਣ ਲਈ ਪਹੁੰਚੀਆਂ। ਮਾਂ ਬਗਲਾਮੁਖੀ ਜੀ ਦਾ ਪੀਲੇ ਵਸਤਰਾਂ ਨਾਲ ਵਿਸ਼ੇਸ਼ ਸ਼ਿੰਗਾਰ ਕੀਤਾ ਗਿਆ। ਪੰਡਿਤਾਂ ਵੱਲੋਂ ਮੰਤਰ ਉਚਾਰਨ ਨਾਲ ਸੁਹਾਗਣਾਂ ਦੇ ਅਖੰਡ ਸੁਹਾਗ, ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਵਿਸ਼ੇਸ਼ ਪੂਜਾ-ਅਰਚਨਾ ਕਰਵਾਈ ਗਈ। ਵੱਡੀ ਗਿਣਤੀ ਵਿੱਚ ਔਰਤਾਂ ਨੇ ਸੋਲ੍ਹਾਂ ਸ਼ਿੰਗਾਰ ਕਰਕੇ ਮਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ।
ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਮਹੰਤ ਪ੍ਰਵੀਨ ਚੌਧਰੀ ਨੇ ਕਿਹਾ ਕਿ ਕਰਵਾਚੌਥ ਦਾ ਵਰਤ ਭਾਰਤੀ ਸੱਭਿਆਚਾਰ ਵਿੱਚ ਪਤੀ-ਪਤਨੀ ਦੇ ਅਟੁੱਟ ਪਿਆਰ, ਵਿਸ਼ਵਾਸ, ਸਮਰਪਣ ਅਤੇ ਤਿਆਗ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਪਰਿਵਾਰਕ ਏਕਤਾ ਅਤੇ ਆਪਸੀ ਸਾਂਝ ਦਾ ਸੰਦੇਸ਼ ਵੀ ਦਿੰਦਾ ਹੈ। ਮਾਂ ਬਗਲਾਮੁਖੀ ਦੀ ਕਿਰਪਾ ਨਾਲ ਸਾਰੀਆਂ ਸੁਹਾਗਣਾਂ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਖੁਸ਼ਹਾਲੀ ਬਣੀ ਰਹੇ। ਸਮਾਗਮ ਦੇ ਅੰਤ ਵਿੱਚ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ।
261 ਘੰਟੇ ਅਖੰਡ ਮਹਾਯੱਗ ਦੀਆਂ ਤਿਆਰੀਆਂ ਸਬੰਧੀ ਮੀਟਿੰਗ 1 ਨਵੰਬਰ ਨੂੰ
ਮਾਂ ਬਗਲਾਮੁਖੀ ਧਾਮ ਵਿਖੇ ਕਰਵਾਏ ਜਾਣ ਵਾਲੇ 261 ਘੰਟੇ ਦੇ ਅਖੰਡ ਮਹਾਯੱਗ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਸਮੂਹ ਸੇਵਾਦਾਰਾਂ ਦੀ ਅਹਿਮ ਮੀਟਿੰਗ 1 ਨਵੰਬਰ, ਐਤਵਾਰ ਨੂੰ ਸਵੇਰੇ 11 ਵਜੇ ਧਾਮ ਦੇ ਵਿਹੜੇ ਵਿੱਚ ਹੋਵੇਗੀ। ਇਹ ਮੀਟਿੰਗ ਮਹੰਤ ਪ੍ਰਵੀਨ ਚੌਧਰੀ ਦੀ ਸਰਪ੍ਰਸਤੀ ਹੇਠ ਕਰਵਾਈ ਜਾਵੇਗੀ। ਧਾਮ ਦੇ ਮੁੱਖ ਸੇਵਾਦਾਰ ਮਨਪ੍ਰੀਤ ਸਿੰਘ ਛਤਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਹਾਯੱਗ ਦੇ ਸੁਚੱਜੇ ਪ੍ਰਬੰਧਾਂ ਅਤੇ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।