- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਅਕਾਲੀ ਦਲ ਹਲਕਾ ਆਤਮ ਨਗਰ ’ਚ ਸੋਖੀ ਨੇ ਕੀਤੀਆਂ ਨਵੀਆਂ ਨਿਯੁਕਤੀਆ

ਜ਼ਰੂਰੀ ਖ਼ਬਰ)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਅਕਾਲੀ ਦਲ ਦੇ ਇੰਚਾਰਜ ਜਗਬੀਰ ਸਿੰਘ ਸੋਖੀ ਵਲੋਂ ਸਅਕਾਲੀ ਦਲ ਤੇ ਯੂਥ ਅਕਾਲੀ ਦਲ ਦਾ ਵਿਸਥਾਰ ਕਰਦੇ ਹੋਏ ਮਨ ਸਿਮਰਨ ਸਿੰਘ ਰਾਜ ਟਰਾਂਸਪੋਰਟ ਨੂੰ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਆਤਮ ਨਗਰ ਅਤੇ ਮਨਵਿੰਦਰ ਸਿੰਘ ਗਾਂਧੀ ਨੂੰ ਪ੍ਰਧਾਨ ਯੂਥ ਅਕਾਲੀ ਦਲ ਜੋਨ-2 ਹਲਕਾ ਆਤਮ ਨਗਰ ਨਿਯੁਕਤ ਕੀਤਾ ਗਿਆ। ਇਹਨਾਂ ਦੇ ਨਾਲ ਸਿਮਰਨਜੀਤ ਸਿੰਘ, ਅਜਮੇਰ ਸਿੰਘ, ਮਨਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਨੂੰ ਮੀਤ ਪ੍ਰਧਾਨ ਹਲਕਾ ਆਤਮ ਨਗਰ ਯੂਥ ਵਿੰਗ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਨੂੰ ਵਾਰਡ ਇੰਚਾਰਜ ਵਾਰਡ-42 ਤੇ ਪ੍ਰਧਾਨ ਯੂਥ ਵਿੰਗ ਹਲਕਾ ਆਤਮ ਨਗਰ ਵਾਰਡ ਨੰਬਰ 42 ਨਿਯੁਕਤ ਕੀਤਾ ਗਿਆ। ਸੋਖੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਨੂੰ ਮੁੜ ਤਰੀਕੀ ਦੀਆਂ ਲੀਹਾਂ ’ਤੇ ਪਾ ਸਕਦਾ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਆਕਾਸ਼ਦੀਪ ਸਿੰਘ ਭੱਠਲ, ਸਰਕਲ ਜਥੇਦਾਰ ਪ੍ਰਵੀਨ ਭਾਰਤੀ, ਸਰਕਲ ਜਥੇਦਾਰ ਬਲਕਾਰ ਸਿੰਘ , ਐਸਸੀ ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਖਾਲਸਾ, ਭਗਵਿੰਦਰ ਸਿੰਘ ਗੋਲਡੀ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਮੰਗਾ, ਡਾਕਟਰ ਕਮਲਜੀਤ ਸਿੰਘ, ਲਖਵਿੰਦਰ ਸਿੰਘ ਗਿੱਲ ਵਾਰਡ ਪ੍ਰਧਾਨ 41 ਵੀ ਹਾਜਰ ਸਨ।