- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਐਲਆਈਸੀ ਦੀਆਂ ਮਹਿਲਾ ਕਰਮਚਾਰੀਆਂ ਨੇ ਮਨਾਇਆ ਕਰਵਾ ਚੌਥ ਦਾ ਤਿਉਹਾਰ

ਪਲਵਿੰਦਰ ਸਿੰਘ ਢੁੱਡੀਕੇ,ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਜੀਵਨ ਬੀਮਾ ਨਿਗਮ ਐੱਲਆਈਸੀ ਦੇ ਲੁਧਿਆਣਾ ਡਿਵੀਜ਼ਨਲ ਦਫ਼ਤਰ ਵਿਖੇ ਮਹਿਲਾ ਮੁਲਾਜ਼ਮਾਂ ਵੱਲੋਂ ਬੜੇ ਉਤਸ਼ਾਹ, ਖੁਸ਼ੀ ਤੇ ਆਪਸੀ ਸਾਂਝ ਨਾਲ ਕਰਵਾਚੌਥ ਦਾ ਤਿਉਹਾਰ ਮਨਾਇਆ। ਦਫ਼ਤਰ ਦਾ ਮਾਹੌਲ ਤਿਉਹਾਰੀ ਰੰਗ ਵਿੱਚ ਰੰਗਿਆ ਨਜ਼ਰ ਆਇਆ। ਮਹਿਲਾ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਇਸ ਖ਼ਾਸ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਤੇ ਇਕ ਦੂਜੇ ਨੂੰ ਕਰਵਾਚੌਥ ਦੀਆਂ ਮੁਬਾਰਕਾਂ ਦਿੱਤੀਆਂ। ਬੁਲਾਰਿਆਂ ਨੇ ਤਿਉਹਾਰ ਦੀ ਮਹੱਤਤਾ, ਖੁਸ਼ੀਆਂ ਤੇ ਆਪਸੀ ਪਿਆਰ ਤੇ ਸਤਿਕਾਰ ਦੀ ਭਾਵਨਾ ਨੂੰ ਸਾਂਝਾ ਕੀਤਾ ਤੇ ਕਿਹਾ ਅਜਿਹੇ ਸਮਾਗਮ ਜਿੱਥੇ ਕਰਮਚਾਰੀਆਂ ਵਿੱਚ ਆਪਸੀ ਸਾਂਝ ਤੇ ਭਾਈਚਾਰਕ ਭਾਵਨਾ ਨੂੰ ਮਜ਼ਬੂਤ ਕਰਦੇ ਹਨ, ਉੱਥੇ ਹੀ ਰੋਜ਼ਾਨਾ ਦੇ ਕੰਮ-ਕਾਜ ਤੋਂ ਇਲਾਵਾ ਇਕੱਠੇ ਖੁਸ਼ੀਆਂ ਮਨਾਉਣ ਦਾ ਸੁਨਹਿਰੀ ਮੌਕਾ ਵੀ ਪ੍ਰਦਾਨ ਕਰਦੇ ਹਨ। ਮਹਿਲਾ ਮੁਲਾਜ਼ਮਾਂ ਨੇ ਕਿਹਾ ਕਿ ਕਰਵਾ ਚੌਥ ਵਰਗੇ ਤਿਉਹਾਰ ਪਿਆਰ, ਵਿਸ਼ਵਾਸ, ਸਮਰਪਣ ਤੇ ਪਰਿਵਾਰਕ ਰਿਸ਼ਤਿਆਂ ਦੀ ਮਜ਼ਬੂਤੀ ਦਾ ਪ੍ਰਤੀਕ ਹਨ। ਇਸੇ ਤਰ੍ਹਾਂ ਐੱਲਆਈਸੀ ਤੇ ਇਸ ਦੇ ਪਾਲਿਸੀਧਾਰਕਾਂ ਵਿਚਾਲੇ ਵਿਸ਼ਵਾਸ ਤੇ ਭਰੋਸੇ ਦਾ ਰਿਸ਼ਤਾ ਵੀ ਸੰਸਥਾ ਦੀ ਸਭ ਤੋਂ ਵੱਡੀ ਤਾਕਤ ਹੈ। ਗਾਹਕਾਂ ਵੱਲੋਂ ਮਿਲ ਰਹੇ ਸਹਿਯੋਗ ਤੇ ਵਿਸ਼ਵਾਸ ਸਦਕਾ ਹੀ ਐੱਲਆਈਸੀ ਲਗਾਤਾਰ ਲੋਕਾਂ ਦੀਆਂ ਜੀਵਨ ਬੀਮਾ ਸਬੰਧੀ ਲੋੜਾਂ ਨੂੰ ਪੂਰਾ ਕਰਨ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਅੰਤ ’ਚ ਮੌਜੂਦ ਸਾਰੀਆਂ ਮਹਿਲਾ ਮੁਲਾਜ਼ਮਾਂ ਨੇ ਐੱਲਆਈਸੀ ਦੇ ਪ੍ਰਸਿੱਧ ਆਦਰਸ਼ ਵਾਕ "ਯੋਗਕਸ਼ੇਮਮ ਵਹਾਮਯਹਮ" ਨੂੰ ਦੁਹਰਾਉਂਦਿਆਂ ਗਾਹਕਾਂ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਗਾਹਕਾਂ ਦਾ ਭਰੋਸਾ ਕਾਇਮ ਰੱਖਣਾ ਤੇ ਉਨ੍ਹਾਂ ਨੂੰ ਸਮੇਂ ਸਿਰ, ਸੁਚੱਜੀਆਂ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਇਸ ਤਰ੍ਹਾਂ ਕਰਵਾ ਚੌਥ ਦਾ ਇਹ ਸਮਾਗਮ ਖੁਸ਼ੀ, ਆਪਸੀ ਸਾਂਝ, ਸਤਿਕਾਰ ਤੇ ਗਾਹਕਾਂ ਪ੍ਰਤੀ ਧੰਨਵਾਦ ਦੀ ਭਾਵਨਾ ਨਾਲ ਸਮਾਪਤ ਹੋਇਆ ਤੇ ਯਾਦਗਾਰੀ ਹੋ ਨਿਬੜਿਆ।