- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਨੰਬਰ ਦਾ ਬੌਟਮ-ਟਾਟਾ ਸਟੀਲ ਦੀ ਵੈਂਡਰ ਡਿਵੈਲਪਮੈਂਟ ਪਹਿਲਕਦਮੀ ਨਾਲ ਐੱਮਐੱਸਐੱਮਈ ਇਕਾਈਆਂ ਨੂੰ ਮਿਲਣਗੇ ਕਾਰੋਬਾਰੀ ਮੌਕੇ

ਬੌਟਮ)
-ਸੀਆਈਸੀਯੂ ਨੇ ਟਾਟਾ ਸਟੀਲ, ਸਰਕਾਰੀ ਵਿਭਾਗਾਂ ਤੇ ਸਨਅਤੀ ਇਕਾਈਆਂ ਵਿਚਾਲੇ ਕਰਵਾਇਆ ਤਾਲਮੇਲ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸਨਅਤੀ ਇਕਾਈਆਂ ਨੂੰ ਵੱਡੀਆਂ ਕੰਪਨੀਆਂ ਦੀ ਸਪਲਾਈ ਚੇਨ ਨਾਲ ਜੋੜਨ ਅਤੇ ਉਨ੍ਹਾਂ ਲਈ ਨਵੇਂ ਕਾਰੋਬਾਰੀ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਟਾਟਾ ਸਟੀਲ ਦੇ ਵੈਂਡਰ ਡਿਵੈਲਪਮੈਂਟ ਐਨਹਾਂਸਮੈਂਟ ਪ੍ਰੋਗਰਾਮ ਤਹਿਤ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਸੀਆਈਸੀਯੂ ਕੰਪਲੈਕਸ ਵਿਖੇ ਹੋਈ ਇਸ ਮੀਟਿੰਗ ਵਿੱਚ ਕੇਂਦਰੀ ਐੱਮਐੱਸਐੱਮਈ ਮੰਤਰਾਲੇ, ਜ਼ਿਲ੍ਹਾ ਉਦਯੋਗ ਕੇਂਦਰ (ਡੀਆਈਸੀ), ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ (ਐੱਨਐੱਸਆਈਸੀ) ਅਤੇ ਟਾਟਾ ਸਟੀਲ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਮੀਟਿੰਗ ਵਿੱਚ ਐੱਮਐੱਸਐੱਮਈ ਦੀ ਡਿਪਟੀ ਡਾਇਰੈਕਟਰ ਇਸ਼ਿਤਾ ਥੰਮਣ, ਡੀਆਈਸੀ ਦੇ ਫੰਕਸ਼ਨਲ ਮੈਨੇਜਰ ਰਾਹੁਲ ਗਰਗ, ਐੱਨਐੱਸਆਈਸੀ ਲੁਧਿਆਣਾ ਦੇ ਜ਼ੋਨਲ ਜਨਰਲ ਮੈਨੇਜਰ ਰੋਹਿਤ ਗੋਇਲ, ਚੀਫ ਮੈਨੇਜਰ ਵਿਸ਼ਾਲ ਭਟਨਾਗਰ ਅਤੇ ਟਾਟਾ ਸਟੀਲ ਦੇ ਡਿਪਟੀ ਜਨਰਲ ਮੈਨੇਜਰ (ਪ੍ਰੋਕਿਊਰਮੈਂਟ) ਨਰਿੰਦਰ ਕੁਮਾਰ ਹਾਜ਼ਰ ਹੋਏ। ਸੀਆਈਸੀਯੂ ਵੱਲੋਂ ਜਨਰਲ ਸਕੱਤਰ ਹਨੀ ਸੇਠੀ, ਸੀਨੀਅਰ ਮੀਤ ਪ੍ਰਧਾਨ ਜੇਐੱਸ ਭੋਗਲ, ਮੀਤ ਪ੍ਰਧਾਨ ਸੰਜੇ ਧੀਮਾਨ, ਕਨਿਸ਼ ਕੌੜਾ ਅਤੇ ਮੈਨੇਜਰ ਰਚਨਾ ਜੈਨ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਟਾਟਾ ਸਟੀਲ ਦੀਆਂ ਖਰੀਦ ਲੋੜਾਂ ਅਨੁਸਾਰ ਸੰਭਾਵੀ ਸਪਲਾਇਰਾਂ ਦੀ ਪਛਾਣ ਕਰਨ, ਉਨ੍ਹਾਂ ਦੀ ਉਤਪਾਦਨ ਸਮਰੱਥਾ, ਤਕਨੀਕੀ ਮੁਹਾਰਤ ਅਤੇ ਗੁਣਵੱਤਾ ਦੇ ਮਿਆਰਾਂ ਦਾ ਮੁਲਾਂਕਣ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਪਹਿਲਕਦਮੀ ਰਾਹੀਂ ਲੁਧਿਆਣਾ ਤੇ ਆਲੇ-ਦੁਆਲੇ ਦੇ ਸਨਅਤੀ ਖੇਤਰਾਂ ਦੀਆਂ ਯੋਗ ਇਕਾਈਆਂ ਨੂੰ ਟਾਟਾ ਸਟੀਲ ਦੀ ਸਪਲਾਈ ਚੇਨ ਨਾਲ ਜੋੜਨ ਦਾ ਯਤਨ ਕੀਤਾ ਜਾਵੇਗਾਮਂਮਮਸੀਆਈਸੀਯੂ ਅਨੁਸਾਰ ਲੁਧਿਆਣਾ ਵਿੱਚ ਵੱਡੀ ਗਿਣਤੀ ਵਿੱਚ ਅਜਿਹੀਆਂ ਐੱਮਐੱਸਐੱਮਈ ਇਕਾਈਆਂ ਮੌਜੂਦ ਹਨ, ਜਿਨ੍ਹਾਂ ਕੋਲ ਵੱਡੀਆਂ ਸਨਅਤੀ ਕੰਪਨੀਆਂ ਦੀਆਂ ਲੋੜਾਂ ਮੁਤਾਬਕ ਉਤਪਾਦ ਤਿਆਰ ਕਰਨ ਦੀ ਸਮਰੱਥਾ ਹੈ। ਇਸ ਪ੍ਰੋਗਰਾਮ ਨਾਲ ਟਾਟਾ ਸਟੀਲ ਨੂੰ ਯੋਗ ਸਪਲਾਇਰਾਂ ਦੀ ਪਛਾਣ ਕਰਨ ਵਿੱਚ ਸਹੂਲਤ ਮਿਲੇਗੀ, ਜਦਕਿ ਸਥਾਨਕ ਸਨਅਤਕਾਰਾਂ ਨੂੰ ਵੱਡੇ ਖਰੀਦਦਾਰਾਂ ਨਾਲ ਸਿੱਧਾ ਜੁੜਨ ਦਾ ਮੌਕਾ ਮਿਲੇਗਾ।
ਮੀਟਿੰਗ ਵਿੱਚ ਐੱਮਐੱਸਐੱਮਈ, ਡੀਆਈਸੀ ਅਤੇ ਐੱਨਐੱਸਆਈਸੀ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਨੂੰ ਵੀ ਅਹਿਮ ਦੱਸਿਆ ਗਿਆ। ਇਨ੍ਹਾਂ ਸੰਸਥਾਵਾਂ ਵੱਲੋਂ ਯੋਗ ਉਦਯੋਗਿਕ ਇਕਾਈਆਂ ਨੂੰ ਸਰਕਾਰੀ ਯੋਜਨਾਵਾਂ, ਸਹਾਇਤਾ ਸਹੂਲਤਾਂ ਅਤੇ ਵੱਡੀਆਂ ਕੰਪਨੀਆਂ ਦੀਆਂ ਖਰੀਦ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਸਕਦੀ ਹੈ। ਇਸ ਨਾਲ ਛੋਟੇ ਉਦਯੋਗਾਂ ਨੂੰ ਗੁਣਵੱਤਾ, ਤਕਨੀਕੀ ਮਾਪਦੰਡਾਂ, ਦਸਤਾਵੇਜ਼ਾਂ ਅਤੇ ਹੋਰ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਵਿੱਚ ਮਦਦ ਮਿਲੇਗੀ। ਸੀਆਈਸੀਯੂ ਦੇ ਨੁਮਾਇੰਦਿਆਂ ਨੇ ਕਿਹਾ ਕਿ ਵੈਂਡਰ ਡਿਵੈਲਪਮੈਂਟ ਦਾ ਉਦੇਸ਼ ਸਿਰਫ਼ ਖਰੀਦਦਾਰਾਂ ਅਤੇ ਸਪਲਾਇਰਾਂ ਨੂੰ ਮਿਲਾਉਣਾ ਨਹੀਂ, ਸਗੋਂ ਇਕਾਈਆਂ ਦੀ ਸਮਰੱਥਾ ਅਨੁਸਾਰ ਉਨ੍ਹਾਂ ਨੂੰ ਸਹੀ ਮੌਕੇ ਮੁਹੱਈਆ ਕਰਵਾਉਣਾ ਅਤੇ ਲੰਬੇ ਸਮੇਂ ਦੇ ਕਾਰੋਬਾਰੀ ਸਬੰਧ ਵਿਕਸਿਤ ਕਰਨਾ ਹੈ। ਸੰਸਥਾ ਨੇ ਟਾਟਾ ਸਟੀਲ, ਐੱਮਐੱਸਐੱਮਈ ਇਕਾਈਆਂ ਅਤੇ ਸਰਕਾਰੀ ਏਜੰਸੀਆਂ ਵਿਚਾਲੇ ਪੁਲ ਵਜੋਂ ਕੰਮ ਕਰਦਿਆਂ ਸਥਾਨਕ ਉਦਯੋਗਾਂ ਨੂੰ ਨਵੇਂ ਕਾਰੋਬਾਰੀ ਮੌਕਿਆਂ ਨਾਲ ਜੋੜਨ ਦੀ ਵਚਨਬੱਧਤਾ ਦੁਹਰਾਈ।