- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ’ਚ ਹਾਜਰੀ ਭਰਨਗੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ

-ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਰਾਗਾਂ ’ਤੇ ਆਧਾਰਿਤ ਹੋਵੇਗਾ ਗੁਰਬਾਣੀ ਕੀਰਤਨ
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਲੁਧਿਆਣਾ ਵਿਖੇ ਇਸ ਵਾਰ 26 ਤੋਂ 29 ਨਵੰਬਰ ਤੱਕ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਦੱਸਿਆ ਕਿ 26 ਤੇ 27 ਨਵੰਬਰ ਨੂੰ ਸ਼ਾਮ 6 ਵਜੇ ਤੋਂ 9:30 ਵਜੇ ਤੱਕ ਜਦਕਿ 28 ਅਤੇ 29 ਨਵੰਬਰ ਨੂੰ ਅੰਮ੍ਰਿਤ ਵੇਲੇ 4:30 ਵਜੇ ਤੋਂ ਰਾਤ 10:00 ਵਜੇ ਤੱਕ ਸਮਾਗਮ ਸਜਣਗੇ। 26,27 ਤੇ 28 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ ਉਨ੍ਹਾਂ ਦੀ ਬਾਣੀ ਦੇ ਸ਼ਬਦਾਂ ਦੇ ਰਾਗਾਂ ਆਧਾਰਤ ਕੀਰਤਨ ਹੋਣਗੇ ਜਦਕਿ 29 ਨਵੰਬਰ ਦਾ ਦਿਨ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਵੇਗਾ। ਸੰਤ ਬਾਬਾ ਸੁੱਚਾ ਸਿੰਘ ਨੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਆਰੰਭਤਾ ਕੀਤੀ। ਇਸ ਵਾਰ ਡਾ. ਅਲੰਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਜਤਿੰਦਰ ਪਾਲ ਸਿੰਘ ਪ੍ਰੋਫੈਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਭਾਈ ਰਣਧੀਰ ਸਿੰਘ ਸਾਬਕਾ ਹਜ਼ੂਰੀ ਰਾਗੀ, ਭਾਈ ਨਰਿੰਦਰ ਸਿੰਘ ਬਨਾਰਸ ਵਾਲੇ (ਦੋਵੇਂ ਸਾਬਕਾ ਹਜ਼ੂਰੀ ਰਾਗੀ)ਭਾਈ ਕਮਲਜੀਤ ਸਿੰਘ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਕੁਲਦੀਪ ਸਿੰਘ, ਭਾਈ ਜਗਤਾਰ ਸਿੰਘ, ਡਾਕਟਰ ਗੁਰਿੰਦਰ ਸਿੰਘ ਬਟਾਲਾ, ਭਾਈ ਮਹਾਵੀਰ ਸਿੰਘ, ਭਾਈ ਭੁਪਿੰਦਰ ਸਿੰਘ (ਸਾਰੇ ਹਜੂਰੀ ਰਾਗੀ) ਭਾਈ ਕੁਲਤਾਰ ਸਿੰਘ ਦਿੱਲੀ ਵਾਲੇ, ਭਾਈ ਅਵਤਾਰ ਸਿੰਘ ਬੈਂਕ ਵਾਲੇ, ਭਾਈ ਸਤਵਿੰਦਰ ਸਿੰਘ ਬੋਦਲ, ਭਾਈ ਹਰਜੋਤ ਸਿੰਘ ਜਖਮੀ, ਭਾਈ ਰਾਜ ਬਰਿੰਦਰ ਸਿੰਘ ਡਾ: ਚਰਨਜੀਤ ਕੌਰ, ਡਾ: ਨਿਵੇਦਿਤਾ ਸਿੰਘ, ਭਾਈ ਅਨੰਤਵੀਰ ਸਿੰਘ ਭਾਈ ਗੁਰਮੀਤ ਸਿੰਘ ਨਾਮਧਾਰੀ ਦਿੱਲੀ ਵਾਲੇ, ਭਾਈ ਨਿਰਭੈ ਸਿੰਘ ਹਜੂਰੀ ਰਾਗੀ ਤਖਤ ਸ੍ਰੀ ਦਮਦਮਾ ਸਾਹਿਬ, ਭਾਈ ਨਿਰਮਲ ਸਿੰਘ ਬਟਾਲਾ, ਬੀਬੀ ਬਨੀਤਾ ਸਿੰਘ ਦਿੱਲੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਰਾਗਾਂ ’ਤੇ ਆਧਾਰਿਤ ਗੁਰਬਾਣੀ ਕੀਰਤਨ ਕਰਨਗੇ ਜਦਕਿ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਪੰਥ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਤੇ ਗਿਆਨੀ ਸਾਹਿਬ ਸਿੰਘ ਕੈਨੇਡਾ ਵਾਲੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਗਿਆਨੀ ਤਰਲੋਚਨ ਸਿੰਘ ਭੁਮੱਦੀ ਦਾ ਢਾਡੀ ਜਥਾ ਢਾਡੀ ਵਾਰਾਂ ਦਾ ਗਾਇਨ ਕਰੇਗਾ।