- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੋਸਟਰ ਪੇਸ਼ਕਾਰੀ ’ਚ ਪਹਿਲੇ ਸਥਾਨ ਰਹੀ ਅਕਸ਼ੀ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਿਟੀਜ਼ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਦੀ ਵਿਦਿਆਰਥਣ ਮਿਸ ਅਕਸ਼ੀ ਅੱਤਰੀ ਨੇ ਕੌਮੀ ਪੱਧਰ ’ਤੇ ’ਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਆਈਸੀਏਆਰ-ਕੇਂਦਰੀ ਆਲੂ ਖੋਜ ਸੰਸਥਾਨ (ਸੀਪੀਆਰਆਈ), ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿਖੇ ਕਰਵਾਏ ਕੌਮੀ ਸਿੰਪੋਜ਼ੀਅਮ ਦੌਰਾਨ ਪੋਸਟਰ ਪੇਸ਼ਕਾਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਕਸ਼ੀ ਅੱਤਰੀ ਵੱਲੋਂ ਪੇਸ਼ ਕੀਤੀ ਗਈ ਖੋਜ ਦਾ ਸਿਰਲੇਖ ‘ਵਿਕਾਸ, ਪੌਸ਼ਟਿਕ ਗੁਣਵੱਤਾ ਤੇ ਐਂਟੀਆਕਸੀਡੈਂਟ ਗਤੀਵਿਧੀ ਲਈ ਸੇਲੇਨੀਅਮ-ਯੁਕਤ ਹਾਈਪਸਿਜਾਈਗਸ ਉਲਮੈਰੀਅਸ ਦਾ ਮੁਲਾਂਕਣ’ ਹੈ। ਇਹ ਖੋਜ ਖੁੰਬ ਵਿਗਿਆਨੀ ਡਾ. ਸ਼ਿਵਾਨੀ ਸ਼ਰਮਾ ਅਤੇ ਡਾ. ਜਸਪ੍ਰੀਤ ਕੌਰ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ। ਖੋਜ ਦਾ ਮੁੱਖ ਉਦੇਸ਼ ਸੇਲੇਨੀਅਮ ਨਾਲ ਭਰਪੂਰ ਖੁੰਬਾਂ ਦੇ ਵਿਕਾਸ, ਪੌਸ਼ਟਿਕ ਗੁਣਾਂ ਤੇ ਐਂਟੀਆਕਸੀਡੈਂਟ ਸਮਰੱਥਾ ਦਾ ਅਧਿਐਨ ਕਰਨਾ ਹੈ। ਪੀਏਯੂ ਦੇ ਵੀਸੀ ਡਾ. ਹਰਵਿੰਦਰ ਸਿੰਘ ਧਾਲੀਵਾਲ, ਕਾਲਜ ਦੇ ਡੀਨ ਡਾ. ਕਮਲ ਵੱਟਾ ਤੇ ਮਾਈਕ੍ਰੋਬਾਇਓਲੋਜੀ ਵਿਭਾਗ ਦੀ ਮੁਖੀ ਡਾ.ਉਰਮਿਲਾ ਗੁਪਤਾ ਨੇ ਇਸ ਪ੍ਰਾਪਤੀ ਲਈ ਅਕਸ਼ੀ ਅੱਤਰੀ ਅਤੇ ਉਨ੍ਹਾਂ ਦੇ ਖੋਜ ਮਾਰਗਦਰਸ਼ਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਖੋਜ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਖੋਜ ਖੇਤਰ ਵਿੱਚ ਨਵੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।