- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਪ੍ਰਾਇਮਰੀ ਸਕੂਲ ਥਰੀਕੇ ਨੇ ਲਗਾਤਾਰ ਨੌਵੀਂ ਵਾਰ ਜਿੱਤੀ ਓਵਰਆਲ ਟਰਾਫੀ

ਸਿੱਖਿਆ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪ੍ਰਾਇਮਰੀ ਸਕੂਲ ਥਰੀਕੇ ਬਲਾਕ ਲੁਧਿਆਣਾ-2 ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਸਕੂਲ ਦੇ ਖਿਡਾਰੀਆਂ ਨੇ ਵੱਡੇ ਨਿੱਜੀ ਤੇ ਸਕੂਲਾਂ ਨੂੰ ਹਰਾ ਕੇ ਲਗਾਤਾਰ ਨੌਵੀਂ ਵਾਰ ਓਵਰਆਲ ਟਰਾਫੀ ਜਿੱਤ ਲਈ ਹੈ। ਸਕੂਲ ਮੁਖੀ ਹਰਦੇਵ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਇਸ ਵਾਰ ਜ਼ਿਲਾ ਪੱਧਰੀ ਖੇਡਾਂ ਵਿੱਚ ਯੋਗਾ ਵਿੱਚ 12 ਮੈਡਲਾਂ ਲਈ ਹੋਏ ਮੁਕਾਬਲਿਆਂ ਵਿੱਚ ਪ੍ਰਾਇਮਰੀ ਸਕੂਲ ਥਰੀਕੇ ਦੇ ਖਿਡਾਰੀਆਂ ਨੇ 12 ਗੋਲਡ ਮੈਡਲ ਜਿੱਤ ਲਏ ਹਨ ਤੇ ਓਵਰਆਲ ਟਰਾਫੀ ਜਿੱਤ ਲਈ ਹੈ ਉਹਨਾਂ ਦੱਸਿਆ ਕਿ ਇਸ ਸਕੂਲ ਦਾ ਲਗਾਤਾਰ ਅੱਠ ਵਾਰ ਸਟੇਟ ਪੱਧਰ ‘ਤੇ ਵੀ ਓਵਰਆਲ ਟਰਾਫੀ ਜਿੱਤਣ ਦਾ ਰਿਕਾਰਡ ਹੈ। ਸਕੂਲ ਮੁਖੀ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿੱਚ 60 ਮੈਡਲ ਜਿੱਤਣ ਤੋਂ ਬਾਅਦ ਇਸ ਸਕੂਲ ਦੇ ਲਗਭਗ 40 ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਹਿੱਸਾ ਲਿਆ ਸੀ ਅਤੇ 25 ਮੈਡਲ ਜਿੱਤ ਕੇ ਸਕੂਲ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ।ਇਸ ਸਕੂਲ ਦੇ 16 ਖਿਡਾਰੀ ਸਟੇਟ ਪੱਧਰੀ ਖੇਡਾਂ ਲਈ ਚੁਣੇ ਗਏ ਹਨ ,ਜਿਹੜੇ ਕਿ ਵੱਖ-ਵੱਖ ਸਮਾਗਮਾਂ ’ਚ ਹਿੱਸਾ ਲੈਣਗੇ। ਸਕੂਲ ਦੇ ਖਿਡਾਰੀਆਂ ਦੀ ਲਾਮਿਸਾਲ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟਾਉਂਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਡਿੰਪਲ ਮਦਾਨ, ਉਪ ਜਿਲਾ ਸਿੱਖਿਆ ਅਫਸਰ ਮਨੋਜ ਕੁਮਾਰ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਰਮਜੀਤ ਸਿੰਘ,ਜਿਲਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ, ਸਰਪੰਚ ਬੀਬੀ ਪਰਮਜੀਤ ਕੌਰ ਥਰੀਕੇ, ਗੁਰਬੀਰ ਸਿੰਘ ਥਰੀਕੇ, ਸਰਬਜੀਤ ਕੌਰ ਬੱਦੋਵਾਲ, ਰੀਮਾ ਰਾਣੀ ਰਾਜਦੀਪ ਸਿੰਘ, ਪ੍ਰਿਤਪਾਲ ਕੌਰ, ਕਮਲਪ੍ਰੀਤ ਕੌਰ ਅਤੇ ਸਮੂਹ ਨਗਰ ਪੰਚਾਇਤ ਪਿੰਡ ਥਰੀਕੇ ਨੇ ਸਕੂਲ ਮੁਖੀ,ਖੇਡ ਇੰਚਾਰਜ ਅਧਿਆਪਕਾਂ ਅਤੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਲ ਭਵਿੱਖ ਲਈ ਕਾਮਨਾ ਕੀਤੀ ਹੈ।