- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਵਿਦਿਆਰਥੀ ਨੇ ਪੀਐੱਚਡੀ ਖੋਜਾਰਥੀਆਂ ਲਈ ਦਿੱਤੇ 20 ਲੱਖ ਰੁਪਏ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ. ਦੇ ਖੇਤੀਬਾੜੀ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਯੂਨੀਵਰਸਿਟੀ ਤੋਂ ਅੰਕੜਾ ਵਿਗਿਆਨ ਦੇ ਸੇਵਾਮੁਕਤ ਪ੍ਰੋਫੈਸਰ ਡਾ. ਬਲਵੰਤ ਸਿੰਘ ਨੇ ਆਪਣੀ ਮਾਤਾ ਸ਼ਾਮ ਕੌਰ ਦੀ ਨਿੱਘੀ ਯਾਦ ਵਿੱਚ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ’ਚ ਪੀਐੱਚਡੀ ਕਰਨ ਵਾਲੇ ਖੋਜਾਰਥੀਆਂ ਦੀ ਸਕਾਲਰਸ਼ਿਪ ਲਈ 20 ਲੱਖ ਰੁਪਏ ਦੀ ਇਮਦਾਦ ਦਿੱਤੀ ਹੈ। ਇਸ ਮੌਕੇ ਡਾ. ਬਲਵੰਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਮਜ਼ਬੂਤੀ ਲਈ ਚੰਗੇ ਖੋਜਾਰਥੀਆਂ ਦਾ ਉਤਸ਼ਾਹਿਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਲੋੜਵੰਦ ਵਿਦਿਆਰਥੀਆਂ ਨੂੰ ਇਸ ਇਮਦਾਦ ਰਾਹੀਂ ਲਾਭ ਹਾਸਲ ਹੋ ਸਕੇਗਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਨੇਕ ਕਾਰਜ ਲਈ ਡਾ. ਬਲਵੰਤ ਸਿੰਘ ਦਾ ਧੰਨਵਾਦ ਕੀਤਾ। ਇਹ ਕਾਰਜ ਨਾ ਸਿਰਫ ਨੌਜਵਾਨ ਖੋਜੀਆਂ ਨੂੰ ਹੋਰ ਦ੍ਰਿੜਤਾ ਨਾਲ ਖੋਜ ਦੇ ਪਾਸੇ ਜੋੜੇਗਾ ਬਲਕਿ ਇਸ ਨਾਲ ਕਈ ਸਾਬਕਾ ਵਿਦਿਆਰਥੀ ਆਪਣੇ ਪਿਆਰਿਆਂ ਦੀ ਯਾਦ ਸਦੀਵੀ ਰੱਖਣ ਵਾਸਤੇ ਪ੍ਰੇਰਣਾ ਲੈ ਸਕਣਗੇ। ਇਸ ਦੌਰਾਨ ਡੀਨ ਪੋਸਟ ਗ੍ਰੈਜੁਏਟ ਸਟੱਡੀਜ਼ ਡਾ. ਹਰਮਿੰਦਰ ਸਿੰਘ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਸੁਰਿੰਦਰ ਸੰਧੂ ਨੇ ਇਸ ਨੇਕ ਕਾਰਜ ਲਈ ਡਾ. ਬਲਵੰਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ।