ਗੋਪਾਲ ਨਗਰ ’ਚ ਪ੍ਰਗਟ ਦਿਵਸ ’ਤੇ ਸਜਾਈ ਪ੍ਰਭਾਤ ਫੇਰੀ ਜ਼ਰੂਰੀ ਖ਼ਬਰ-ਗੋਪਾਲ ਨਗਰ ਵਿਖੇ ਪ੍ਰਗਟ ਦਿਵਸ ਮੌਕੇ ਪ੍ਰਭਾਤ ਫ਼ੇਰੀ ਸਜਾਈ
Publish Date: Thu, 29 Oct 2026 08:41 PM (IST)
Updated Date: Fri, 30 Oct 2026 04:05 AM (IST)
39 ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਪ੍ਰਧਾਨ ਲਵ ਚਨਾਲਿਆ ਦੀ ਅਗਵਾਈ ਹੇਠ ਸਥਾਨਕ ਗੋਪਾਲ ਨਗਰ ਵਿਖੇ ਪ੍ਰਭਾਤ ਫ਼ੇਰੀ ਕਰਵਾਈ। ਪ੍ਰਭਾਤ ਫ਼ੇਰੀ ਵਿਚ ਭਗਵਾਨ ਵਾਲਮੀਕਿ ਜੀ ਦੀ ਸੁੰਦਰ ਪਾਲਕੀ ਖਿੱਚ ਦਾ ਕੇਂਦਰ ਰਹੀ। ਇਸ ਪ੍ਰਭਾਤ ਫੇਰੀ ’ਚ ਕੌਂਸਲਰ ਮਨਿੰਦਰ ਕੌਰ ਘੁੰਮਣ, ਭਾਵਾਧਸ ਦੇ ਰਾਸ਼ਟਰੀ ਕੋਸ਼ਾਅਧਿਕਸ਼ ਵੀਰਸ੍ਰੇ•ਸ਼ਠ ਸੁਰਿੰਦਰ ਸੋਦਾਈ, ਵੀਰ ਏਕਵਲਯੂ ਯੂਥ ਫੈੱਡਰੇਸ਼ਨ ਦੇ ਪ੍ਰਧਾਨ ਰਾਹੁਲ ਡੁਲਗਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਪ੍ਰਧਾਨ ਰਵੀ ਬਾਲੀ, ਚੰਦਨ ਚਨਾਲਿਆ ਸ਼ਾਮਲ ਹੋਏ। ਇਸ ਪ੍ਰਭਾਤ ਫ਼ੇਰੀ ਦਾ ਧਰਮਪਾਲ ਸਿੰਘ, ਰਾਮ ਕੁਮਾਰ, ਆਰਤੀ ਟਾਂਕ, ਵਰੁਣ ਰਾਜ, ਬਾਦਸ਼ਾਹ ਖਾਨ, ਵਿੱਕੀ ਕੁਮਾਰ, ਸੋਨੂੰ ਲਾਲਾ, ਆਕਾਸ਼, ਰਾਹੁਲ ਬਰਾੜ, ਮੋਹਿਤ ਲਖਨ ਕੁਮਾਰ, ਸ਼ੁਭਮ ਕਲਿਆਣ, ਸ਼ਿਵ ਬਿਡਲਾਨ, ਸੰਦੀਪ ਕੁਮਾਰ, ਸ਼ਿਵ ਪਾਰਚਾ, ਸੋਨੂੰ ਸਿਰਸਵਾਲ, ਮੋਨੂੰ ਸਰਸਵਾਲ, ਸੋਹਣ ਲਾਲ ਕੇਸਲਾ, ਬੀ.ਕੇ ਟਾਂਕ ਆਦਿ ਵੱਖ ਵੱਖ ਸੰਸਥਾਵਾਂ ਤੇ ਮੁਹੱਲਿਆਂ ਦੇ ਪ੍ਰਧਾਨਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ। ਇਸ ਮੌਕੇ ਲਵ ਚਨਾਲਿਆ ਵੱਲੋਂ ਪ੍ਰਭਾਤ ਫ਼ੇਰੀ ਵਿਚ ਪੁੱਜਣ ਵਾਲੀਆਂ ਸੰਗਤ ਤੇ ਭਗਵਾਨ ਵਾਲਮੀਕਿ ਜੀ ਦੀ ਪਾਲਕੀ ਦਾ ਭਰਵਾਂ ਸਵਾਗਤ ਕਰਨ ਵਾਲੀਆਂ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਧਰਮਿੰਦਰ ਚਨਾਲਿਆ, ਜਤਿੰਦਰ ਚਨਾਲਿਆ ਪ੍ਰਧਾਨ (ਭਗਵਾਨ ਵਾਲਮੀਕਿ ਸੇਵਾ ਸੰਮਤੀ), ਨਰੇਸ਼ ਬਿਰਲਾ, ਰੋਨੀ ਗੋਗਲਾ, ਗੋਰਵ ਬੇਨੀ, ਮੋਨੂੰ ਸਿਰਸਵਾਲ, ਸੰਨੀ ਭੱਟੀ, ਲੋਕੇਸ਼ ਜਿਨਵਾਲ, ਸਚਿਨ ਸੂਦ, ਵਿਕਾਸ ਸੋਦਾਈ, ਮਾਨਵ ਚਨਾਲਿਆ, ਨਾਨੂ ਸੋਦਾਈ, ਕਾਰਤਿਕ ਚਨਾਲਿਆ, ਵਿਰਾਟ ਢਿੱਲੋਂ, ਡਾ ਅਵਿਨਾਸ਼ ਚਰਨ, ਹਨੀ ਡੁਲਗਚ, ਸ਼ੁਭਮ, ਕੁਸ਼ ਚਨਾਲਿਆ, ਅਜੈ ਚਨਾਲਿਆ, ਵਰੁਣ ਸੋਦਾਈ, ਰਾਹੁਲ ਚਨਾਲਿਆ ਆਦਿ ਹਾਜ਼ਰ ਸਨ।