- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਖੂਨ ਦਾਨ ਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ
ਜਮਾਲਪੁਰ ਆਹਲੂਵਾਲੀਆ ਕਲੋਨੀ ਵਿਖੇ ਸਮਾਜ ਸੇਵੀ ਰਾਜਵਿੰਦਰ ਸਿੰਘ ਆਹਲੂਵਾਲੀਆ ਵੱਲੋਂ ਆਪਣੇ ਜਨਮਦਿਨ ਤੇ ਹਮੇਸ਼ਾ ਦੀ ਤਰ੍ਹਾਂ ਖੂਨਦਾਨ ਮੈਡੀਕਲ ਚੈੱਕ ਅਪ ਅਤੇ ਦੰਦਾਂ ਦਾ ਚੈੱਕ ਅਪ ਕੈਂਪ ਲਗਾਇਆ ਗਿਆ ਇਹ ਮੈਡੀਕਲ ਚੈੱਕਅਪ ਕੈਂਪ ਅਰੋਗਿਆ ਹੈਲਥ ਤੇ ਡੈਂਟਲ ਹਸਪਤਾਲ ਜਮਾਲਪੁਰ ਲੁਧਿਆਣਾ ਅਤੇ ਖੂਨ ਦਾਨ ਅਕਾਈ ਹਸਪਤਾਲ ਦੇ ਸਹਿਯੋਗ ਨਾਲ ਸੰਭਵ ਹੋਇਆ ਰਾਜਵੀਰ ਨੇ ਦੱਸਿਆ ਕਿ ਕੈਂਪ ਵਿੱਚ ਤਕਰੀਬਨ 50 ਯੂਨਿਟ ਖੂਨ ਦਾਨ ਹੋਇਆ ਅਤੇ ਤਕਰੀਬਨ 70 ਮਰੀਜਾਂ ਦਾ ਮੈਡੀਕਲ ਚੈੱਕਅਪ ਅਤੇ ਖੂਨ ਦੀ ਜਾਂਚ ਅਤੇ ਦੰਦਾਂ ਦੀ ਜਾਂਚ ਹੋਈ ।ਇਸ ਮੌਕੇ ਡਾ. ਮਨੀਸ਼ ਕੁਮਾਰ, ਅਤੇ ਡਾਕਟਰ ਮੋਨਿਕਾ ਡੈਂਟਲ ਸਰਜਨ ਨੇ ਮੈਡੀਕਲ ਚੈੱਕਅਪ ਕੈਂਪ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਇਸ ਮੌਕੇ ਸਤਨਾਮ ਸਿੰਘ ਆਹਲੂਵਾਲੀਆ, ਰਾਜਵਿੰਦਰ ਸਿੰਘ ਆਹਲੂਵਾਲੀਆ, ਸੀਰਤ ਕੌਰ , ਜਗਤਾਰ ਸਿੰਘ ਕੈਂਥ ਬਸਪਾ ਆਗੂ, ਸੀਨੀਅਰ ਆਪ ਆਗੂ ਪ੍ਰਦੀਪ ਸਿੰਘ ਖਾਲਸਾ ਚੇਅਰਮੈਨ, ਜਸਪਾਲ ਸਿੰਘ ਗਰੇਵਾਲ ਕੌਂਸਲਰ, ਰਾਜੇਸ਼ ਸ਼ਰਮਾ, ਨਿਧੀ ਗੁਪਤਾ, ਗੁਰਸ਼ਰਨਪ੍ਰੀਤ ਸਿੰਘ, ਜਸਦੀਪ ਸਿੰਘ ਗਰੇਵਾਲ, ਦਲਵਿੰਦਰ ਸਿੰਘ ਵਡੇਰਾ,ਪ੍ਰੇਮ ਪ੍ਰੀਤ ਸਿੰਘ ਹੈਪੀ,ਸਾਹਿਬ ਡੈਰੀ, ਮੱਖਣ ਡੀਜੇ ਪ੍ਰਮੁੱਖ ਤੌਰ ਤੇ ਹਾਜ਼ਰ ਸਨ।