- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖ਼ਬਰ-ਰਲ-ਮਿਲ ਕੇ ਮਨਾਓ ਖ਼ੁਸ਼ੀ ਦੇ ਪਲ-ਸੰਜੀਵ ਗਿੱਲ

ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ, ਲੁਧਿਆਣਾ
ਜ਼ਿੰਦਗੀ 'ਚ ਹਰ ਖੁਸ਼ੀ ਦੇ ਮੌਕਿਆਂ ਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖ ਕੇ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਜਿੱਥੇ ਆਪਸੀ ਪਿਆਰ ਵੱਧਦਾ ਹੈ, ਉਥੇ ਹੀ ਭਾਈਚਾਰਾ ਵੀ ਮਜ਼ਬੂਤ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਅਤੇ ਭਗਵਾਨ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਸੰਜੀਵ ਗਿੱਲ ਖੰਡੂ ਨੇ ਸੰਸਥਾ ਦੇ ਮੁੱਖ ਦਫਤਰ ਨਗਰ ਨਿਗਮ ਜ਼ੋਨ ਏ ਵਿਖੇ ਆਪਣੇ ਜਨਮ ਦਿਨ ਮੌਕੇ ਵਧਾਈ ਦੇਣ ਪਹੁੰਚੀਆਂ ਸ਼ਖ਼ਸੀਅਤਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਖੁਸ਼ੀ ਦੇ ਖਾਸ ਮੌਕਿਆਂ ਨੂੰ ਲੋੜਵੰਦਾਂ ਨਾਲ ਮਿਲ ਕੇ ਮਨਾਈਏ। ਲੋੜਵੰਦਾਂ ਨਾਲ ਮਿਲ ਕੇ ਸਾਂਝੀ ਕੀਤੀ ਖੁਸ਼ੀ ਜਿੱਥੇ ਮਨ ਨੂੰ ਸਕੂਨ ਦਿੰਦੀ ਹੈ, ਉਥੇ ਹੀ ਵਿਅਕਤੀ ਸਰੀਕ ਤੌਰ 'ਤੇ ਵੀ ਤੰਦਰੁਸਤ ਜੀਵਨ ਬਤੀਤ ਕਰਦਾ ਹੈ। ਇਸ ਮੌਕੇ ਵੱਡੀ ਗਿਣਤੀ 'ਚ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੇ ਸੰਜੀਵ ਗਿੱਲ ਖੰਡੂ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਵਿੱਕੀ ਰਹੇਲਾ, ਪੱਪਾ ਬੱਤਰਾ, ਲੱਕੀ ਨਾਹਰ, ਵਿਨੋਦ ਏਕਲਵਿਆ, ਅਰੁਣ ਗੋਗਲਾ, ਰਾਕੇਸ਼ ਗਰਗ, ਮਨੀ ਫ਼ਰਮਾਏ, ਗੌਰਵ ਨਾਹਰ ਤੇ ਹੋਰ ਹਾਜ਼ਰ ਸਨ।