- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਭਾਜਪਾ ਵੋਟ ਚੋਰੀ ਤੋਂ ਧਿਆਨ ਭਟਕਾਉਣਾ ਲਈ ਕਰ ਰਹੀ ਹੈ ਕਾਂਗਰਸ ਪ੍ਰਧਾਨ ਦਾ ਵਿਰੋਧ-ਕੇਕੇ ਬਾਵਾ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਕਾਂਗਰਸ ਦੇ ਕੌਮੀ ਪ੍ਰਧਾਨ ਮਲਕ ਅਰਜੁਨ ਖੜਗੇ ਦਾ ਵਿਰੋਧ ਕਰਕੇ ਭਾਜਪਾ ਵੋਟ ਚੋਰੀ ਤੋਂ ਦੇਸ਼ ਦੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ। ਇਨਾ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੇਕੇ ਬਾਵਾ ਨੇ ਕੀਤਾ। ਅੱਜ ਸ਼ਿਸ਼ਟਾਚਾਰ ਦੀਆਂ ਗੱਲਾਂ ਕਰਨ ਵਾਲੀ ਭਾਜਪਾ ਉਸ ਸਮੇਂ ਕਿੱਥੇ ਸੀ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੀ ਸਾਬਕਾ ਕੌਮੀ ਪ੍ਰਧਾਨ ਸੋਨੀਆ ਗਾਂਧੀ ਖਿਲਾਫ ਅਪਸ਼ਬਦ ਬੋਲੇ ਸਨ। ਕੇਂਦਰ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਕਿ ‘ਮੈਂ ਦੇਸ਼ ਨਹੀਂ ਬਿਕਨੇ ਦੂੰਗਾ’। ਹੁਣ ‘ਆਪ’ ਨੇ ਹੀ ਰੇਲ, ਬੰਦਰਗਾਹਾਂ, ਹਵਾਈ ਅੱਡੇ, ਕੋਲੇ ਦੀਆਂ ਖਾਣਾਂ ਵੇਚ ਦਿੱਤੀਆਂ। ਅਰੁਣਾਚਲ ਪ੍ਰਦੇਸ਼ ਵਿੱਚ ਚੀਨ 50 ਕਿਲੋਮੀਟਰ ਭਾਰਤ ਅੰਦਰ ਆ ਗਿਆ ਹੈ। ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਲੋਕਾਂ ਦੀ ਕਚਹਿਰੀ ਵਿੱਚ ਜਵਾਬ ਦੇਣ। ਬਾਵਾ ਨੇ ਕਿਹਾ ਕਿ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਮਲਕ ਅਰਜੁਨ ਖੜਗੇ ਭਾਰਤ ਦੇ ਦਲਿਤ ਨੇਤਾ ਹਨ। ਉਹਨਾਂ ਨੇ ਹੇਠਲੇ ਪੱਧਰ ਤੋਂ ਸਿਆਸੀ ਜੀਵਨ ਸ਼ੁਰੂ ਕਰਕੇ ਅੱਜ ਕਾਂਗਰਸ ਦਾ ਉੱਚ ਅਹੁਦਾ ਪਾਇਆ ਹੈ, ਜਦਕਿ ਰਾਹੁਲ ਗਾਂਧੀ ਹਰ ਫੈਸਲਾ ਉਹਨਾਂ ਦੀ ਅਗਵਾਈ ਵਿੱਚ ਕਰਕੇ ਭਾਰਤ ਨੂੰ ਨਵੀਂ ਦਿਸ਼ਾ ਦੇ ਰਹੇ ਹਨ ਅਤੇ ਭਾਰਤ ਦੀ ਦਸ਼ਾ ਨੂੰ ਸਧਾਰਨ ਲਈ ਸੰਘਰਸ਼ਮਈ ਕਦਮ ਚੁੱਕ ਰਹੇ ਹਨ, ਜੋ ਭਾਜਪਾ ਨੂੰ ਹਜ਼ਮ ਨਹੀਂ ਹੋ ਰਿਹਾ।