- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-ਭਗਵਾਨ ਵਾਲਮੀਕਿ ਜੀ ਨੇ ਸੁਮੱਚੀ ਮਾਨਵਤਾ ਦੀ ਭਲਾਈ ਲਈ ਰਮਾਇਣ ਦੀ ਰਚਨਾ ਕੀਤੀ-ਧਾਰਮਿਕ ਆਗੂ

-ਭਾਵਾਧਸ ਦੇ ਸਤਿਸੰਗ ਸਮਾਗਮ ਵਿਚ ਧਾਰਮਿਕ ਆਗੂਆਂ ਨੇ ਵੱਡੀ ਗਿਣਤੀ ਵਿਚ ਕੀਤੀ ਸ਼ਿਰਕਤ-ਧੀਂਗਾਨ
ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਇਕ ਸੂਬਾ ਪੱਧਰੀ ਸਮਾਗਮ ਕਰਵਾਇਆ। ਧੀਂਗਾਨ ਅਨੁਸਾਰ ਸਮਾਗਮ ’ਚ ਨਰਿੰਦਰ ਕੁਮਾਰ ਜੀ (ਸੂਬਾ ਪ੍ਰਚਾਰਕ ਆਰਐੱਸਐੱਸ), ਵਰਿੰਦਰ ਗਰਗ ਜੀ (ਸੂਬਾ ਸੰਪਰਕ ਪ੍ਰਮੁੱਖ ਆਰਐੱਸਐੱਸ), ਯਸ਼ ਗਿਰੀ (ਸੂਬਾ ਸੰਯੋਜਕ ਆਰਐੱਸਐੱਸ), ਕਨ੍ਹਈਆ ਪ੍ਰਤਾਪ (ਵਿਭਾਗ ਪ੍ਰਚਾਰਕ ਆਰਐੱਸਐੱਸ), ਭੋਲੀ ਮਹੰਤ (108 ਮਹਾਮੰਡਲੇਸ਼ਵਰ ਕਿੰਨਰ ਸਮਾਜ), ਸੁਰਿੰਦਰ ਸਿੰਘ ਬਿੰਦਰਾ (ਪ੍ਰਧਾਨ ਬਾਬਾ ਦੀਪ ਸਿੰਘ ਟਰੱਸਟ), ਲਾਲੀ ਸਰਨਾ (ਮਹਾਂ ਸਕੱਤਰ), ਰਾਜਿੰਦਰ ਸ਼ਰਮਾ (ਪ੍ਰਧਾਨ ਕ੍ਰਿਸ਼ਨ ਮੰਦਰ ਟਰੱਸਟ ਮਾਡਲ ਟਾਊਨ), ਜਿੰਦਰ ਪਾਲ ਢਿੱਲੋਂ (ਪ੍ਰਧਾਨ ਸ੍ਰੀ ਰਵਿਦਾਸ ਮੰਦਰ ਜੋਧੇਵਾਲ ਬਸਤੀ), ਇੰਦਰਜੀਤ ਸਿੰਘ ਮੱਕਰ (ਪ੍ਰਧਾਨ ਸਿੰਘ ਸਭਾ ਮਾਡਲ ਟਾਊਨ), ਚਰਨਜੀਤ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ, ਬਾਬਾ ਅਜੀਤ ਸਿੰਘ (ਪ੍ਰਧਾਨ ਮਾਸਟਰ ਤਾਰਾ ਸਿੰਘ ਗੁਰਦੁਆਰਾ), ਹਰਪ੍ਰੀਤ ਡੰਗ (ਟਰੱਸਟੀ), ਬਿੱਟੂ ਸਾਈਂ (ਮੁੱਖ ਸੇਵਾਦਾਰ ਸਨੇਤ ਵਾਲੀ ਸਾਈਂ), ਵਿਪਨ ਸਿੰਗਲਾ (ਚੇਅਰਮੈਨ ਰਾਮ ਲੀਲਾ ਬਲਾਕ ਡੀ), ਅਸ਼ੋਕ ਥਾਪਰ (ਪ੍ਰਧਾਨ ਪੰਛੀ ਸੇਵਾ ਸੁਸਾਇਟੀ), ਸ਼ਿਵ ਅਨਾਰਿਆ (ਆਦਿ ਡਾਰਨ ਗੁਰੂ ਭਾਵਧਾਸ), ਰਜਿੰਦਰ ਸ਼ਰਮਾ (ਚੇਅਰਮੈਨ ਨੋਬਲ ਫਾਊਂਡੇਸ਼ਨ), ਰਾਮ ਲਾਲ ਕਲਿਆਣ (ਸਰਵਉੱਚ ਨਿਰਦੇਸ਼ਕ ਭਾਵਧਾਸ), ਸੂਰਤ ਸਿੰਘ (ਰਾਸ਼ਟਰੀ ਨਿਰਦੇਸ਼ਕ ਭਾਵਾਧਸ), ਬਬੀਤਾ (ਰਾਸ਼ਟਰੀ ਪ੍ਰਧਾਨ ਮਹਿਲਾ ਵਿੰਗ), ਮੁਕੇਸ਼ ਸਰਸਵਾਲ (ਰਾਸ਼ਟਰੀ ਪ੍ਰਧਾਨ ਰਾਜਨੀਤਿਕ ਵਿੰਗ), ਪਵਨ ਦ੍ਰਾਵਿੜ, ਰਾਕੇਸ਼ ਰਾਹੀ, ਰਵੀ ਗਿੱਲ (ਅੰਮ੍ਰਿਤਸਰ ਵਾਲੇ), ਸੰਦੀਪ ਸੋਨੂ, ਪ੍ਰੀਤ ਮੱਖਣ, ਬਾਲੇਸ਼ਵਰ ਦਾਤਿਆ (ਚੇਅਰਮੈਨ ਵਾਲਮੀਕਿ ਮੰਦਰ ਮਾਡਲ ਟਾਊਨ), ਵਿਨੈ ਗੋਇਲ (ਪ੍ਰਧਾਨ ਮਾਂ ਚਿੰਤਪੁਰਨੀ ਸੇਵਾ ਸੁਸਾਇਟੀ), ਰਾਜਿੰਦਰ ਆਦਿਵੰਸ਼ੀ (ਮੁਖੀ ਮਹਾਮੁਨੀ ਸ਼ੰਬੂਕ ਗਿਆਨ ਕੇਂਦਰ), ਸੰਜੀਵ ਗਿੱਲ (ਮੁੱਖ ਸੰਚਾਲਕ), ਵਿਪਿਨ ਕਲਿਆਣ (ਸੰਚਾਲਕ), ਨੀਰਜ ਮੂੰਗ (ਪ੍ਰਧਾਨ ਵਾਲਮੀਕਿ ਮੰਦਰ ਨਾਲੀ ਮੁਹੱਲਾ), ਸੁਰਿੰਦਰ ਅਟਵਾਲ (ਚੇਅਰਮੈਨ ਵਾਲਮੀਕਿ ਮੰਦਰ ਛਾਉਣੀ ਮੁਹੱਲਾ), ਬਾਬਾ ਦਾਤਾ ਰਾਮ (ਮੁੱਖ ਸੇਵਾਦਾਰ ਵਾਲਮੀਕਿ ਮੰਦਰ ਜ਼ੈੱਡ ਬਲਾਕ), ਡਾ. ਜੋਧਾਰਾਮ ਜ਼ਖ਼ਮੀ (ਪ੍ਰਮੁੱਖ ਭਾਵਆਦਾਸ), ਗੋਪਾਲ ਵੈਦ (ਪ੍ਰਧਾਨ ਵਾਲਮੀਕਿ ਮੰਦਰ ਡਾਬਾ), ਨੀਰਜ ਸਰਸਵਾਲ (ਡੀਡੀਏ), ਸੁਨੀਲ ਮੋਦਗਿੱਲ, ਮਹੇਸ਼ ਸ਼ਰਮਾ, ਹਰਸ਼ ਸ਼ਰਮਾ, ਜੀਵਨ ਗੁਪਤਾ, ਇੰਦਰਜੀਤ ਅਟਵਾਲ ਆਦਿ ਦਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਆਗੂਆਂ ਨੇ ਇਕ ਸੁਰ ਵਿਚ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੁਆਰਾ ਰਚਿਤ ਮਹਾਂਰਮਾਇਣ ਦੁਨੀਆਂ ਦੇ ਸਭ ਤੋਂ ਪ੍ਰਚੀਨ ਗ੍ਰੰਥਾਂ ਵਿੱਚੋਂ ਇਕ ਹੈ ਤੇ ਭਗਵਾਨ ਵਾਲਮੀਕਿ ਜੀ ਨੇ ਮਹਾਂਰਾਮਾਇਣ ਦੀ ਰਚਨਾ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਕੀਤੀ ਹੈ। ਇਸ ਲਈ ਇਹ ਸਭ ਧਰਮਾਂ ਦਾ ਸਾਂਝਾ ਗ੍ਰੰਥ ਹੈ। ਉਨ੍ਹਾਂ ਦਸਿਆ ਨੌਜਵਾਨ ਪੀੜ੍ਹੀ ਨੂੰ ਭਗਵਾਨ ਵਾਲਮੀਕਿ ਜੀ ਦੇ ਦਿਖਾਏ ਹੋਏ ਰਾਹ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਭਾਵਾਧਸ ਦੀ ਸਮੁੱਚੀ ਟੀਮ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ।