- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੱਗਾ ਭੁੱਟਾ ਦੀ ਅਗਵਾਈ ਹੇਠ ਹੋਈ ਇਕੱਤਰਤਾ, ਨਵੇਂ ਅਹੁਦੇਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਕਾਂਗਰਸ ਐਸਸੀ ਡਿਪਾਰਟਮੈਂਟ ਬਲਾਕ ਡੇਹਲੋਂ ਦੀ ਅਹਿਮ ਮੀਟਿੰਗ ਬਲਾਕ ਚੇਅਰਮੈਨ ਜਗਮੇਲ ਸਿੰਘ ਜੱਗਾ ਭੁੱਟਾ ਦੀ ਅਗਵਾਈ ’ਚ ਹੋਈ। ਪੰਜਾਬ ਕਾਂਗਰਸ ਐਸਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਤੇ ਸੰਗਠਨ ਇੰਚਾਰਜ ਦਿਲਾਵਰ ਸਿੰਘ ਲਹਿਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਿਪਾਰਟਮੈਂਟ ਦੀਆਂ ਜਥੇਬੰਦਕ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਤੇ ਬਲਾਕ ਪੱਧਰ ’ਤੇ ਜਥੇਬੰਦੀ ਦੇ ਵਿਸਥਾਰ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਬਲਾਕ ਇਕਾਈ ਦਾ ਵਿਸਥਾਰ ਕਰਦਿਆਂ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਨ੍ਹਾਂ ’ਚ ਸਾਬਕਾ ਸਰਪੰਚ ਰਣਧੀਰ ਸਿੰਘ ਸਾਇਆ, ਸਿਕੰਦਰ ਸਿੰਘ ਬੁਟਾਰੀ, ਗੁਰਮੀਤ ਸਿੰਘ ਲਹਿਰਾ ਅਤੇ ਡੋਗਰ ਸਿੰਘ ਬਟਾਰੀ ਨੂੰ ਵਾਈਸ ਚੇਅਰਮੈਨ ਜਦਕਿ ਜਗਰੂਪ ਸਿੰਘ, ਦਰਸ਼ਨ ਸਿੰਘ, ਰਾਜਵੀਰ ਸਿੰਘ ਅਤੇ ਨਛੱਤਰ ਸਿੰਘ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਦਿਲਾਵਰ ਸਿੰਘ ਲਹਿਰਾ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿਂਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਤੇ ਜਥੇਬੰਦੀ ਦੀਆਂ ਸਰਗਰਮੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਲਈ ਪ੍ਰੇਰਿਆ। ਬਲਾਕ ਚੇਅਰਮੈਨ ਭੁੱਟਾ ਨੇ ਕਿਹਾ ਕਿ ਨਵੇਂ ਅਹੁਦੇਦਾਰਾਂ ਦੀ ਸ਼ਮੂਲੀਅਤ ਨਾਲ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੀਆਂ ਸਰਗਰਮੀਆਂ ਨੂੰ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਹਰਪ੍ਰੀਤ ਕੌਰ ਗੋਪਾਲਪੁਰ ਬਲਾਕ ਪ੍ਰਧਾਨ ,ਅਮਨਦੀਪ ਸਿੰਘ, ਜੱਸੀ ਸਾਇਆ ਅਤੇ ਹਰਜੀਤ ਸਿੰਘ ਰੰਗੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ।