- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਭੂ ਰਤਨਾਕਰ ਸੈਨਾ ’ਤੇ ਲੋਕਹਿੱਤ ਐਜੂਕੇਸ਼ਨ ਸੇਵਾ ਸੁਸਾਇਟੀ ਨੇ ਕਰਵਾਇਆ ਸਤਿਸੰਗ

ਵਿਸ਼ਾਲ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਪ੍ਰਭੂ ਰਤਨਾਕਰ ਸੈਨਾ ਤੇ ਲੋਕਹਿੱਤ ਐਜੂਕੇਸ਼ਨ ਸੇਵਾ ਸੁਸਾਇਟੀ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ’ਚ ਵਾਲਮੀਕਿ ਸਤਿਸੰਗ ਸਮਾਗਮ ਸਥਾਨਕ ਗੋਪਾਲ ਨਗਰ ਸਥਿੱਤ ਪ੍ਰਭੂ ਰਤਨਾਕਰ ਚੌਂਕ ਵਿਖੇ ਹੋਇਆ। ਸੰਤ ਊਸ਼ਾਵਤੀ ਦ੍ਰਵਿੜ, ਸੰਤ ਵਿਸ਼ਰਵਾ ਰਿਸ਼ੀ, ਸੰਤ ਦਾਤਾ ਸ਼ਾਹ, ਸੰਤ ਚੰਦਰਪਾਲ, ਬਿੱਟੂ ਸਾਈਂ ਨੇ ਧਰਮ ਪਰਿਵਰਤਨ ’ਤੇ ਸੁਚੇਤ ਕਰਦਿਆਂ ਕਿਹਾ ਕਿ ਇਸ ਦੇ ਪ੍ਰਤੀ ਸਮਾਜ ਨੂੰ ਜਾਗਰੂਕ ਕਰਨਾ ਹੋਵੇਗਾ। ਪ੍ਰਭੂ ਰਤਨਾਕਰ ਸੈਨਾ ਦੇ ਮੁਖੀ ਬਲਜੀਤ ਸੌਦੇ ਤੇ ਕਰਮੱਗ ਵਿਨੋਦ ਭੰਗਾਨੀਆ ਨੇ ਮੰਤਰਉੱਚਾਰਨ ਕਰ ਕੇ ਵਾਲਮੀਕਿ ਤੀਰਥ ਤੋਂ ਲਿਆਂਦੀ ਗਈ ਪਾਵਨ ਜੋਤੀ ਸਥਾਪਿਤ ਕਰਵਾਈ। ਬੀਕੇ ਟਾਂਕ ਦੀ ਪ੍ਰਧਾਨਗੀ ’ਚ ਹੋਏ ਸਤਿਸੰਗ ਦਾ ਸ਼ੁੱਭ ਆਰੰਭ ਨਿਤਨੇਮ ਦੇ ਪਾਠ ਨਾਲ ਹੋਇਆ। ਭਜਨ ਗਾਇਕ ਰਾਸ਼ੀ ਸਲੀਮ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਨ ਸਭਾ ਪੱਛਮੀ ਤੋਂ ਅਕਾਲੀ ਦਲ ਦੇ ਇੰਚਾਰਜ ਪਰਉਪਕਾਰ ਸਿੰਘ ਘੁੰਮਣ, ਰਾਸ਼ੀ ਅਗਰਵਾਲ, ਪਵਨ ਦੀਵਾਨ, ਅਮਿਤ ਗੋਸਾਈਂ, ਚੰਦਨ ਚੰਡਾਲੀਆ, ਪ੍ਰਿੰਸ, ਦੀਪਕ ਹੰਸ, ਨੇਤਾਜੀ ਸੌਂਧੀ, ਰਵੀ ਬੱਤਰਾ, ਬਲਵਿੰਦਰ ਡੁਲਗਚ, ਡਾ. ਅਰੁਣ ਸਿੱਧੂ, ਵਿਮਲ ਸਿੱਧੂ, ਸ਼ੀਤਲ ਆਦਿਵੰਸ਼ੀ, ਅਮਨ ਬੱਸੀ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ। ਪਰਉਪਕਾਰ ਸਿੰਘ ਘੁੰਮਣ ਨੇ ਹਾਜ਼ਰ ਜਨਸਮੂਹ ਨੂੰ ਪਾਵਨ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਸਾਨੂੰ ਰਮਾਇਣ ਦੇ ਮਾਧਿਅਮ ਰਾਹੀਂ ਪਰਿਵਾਰਕ ਰਿਸ਼ਤਿਆਂ ਦੀ ਮਰਿਆਦਾ ਸਿਖਾਈ। ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਧਰਮ ਨਾਲ ਜੋੜ ਕੇ ਨਸ਼ੇ ਤੋਂ ਦੂਰ ਕਰਨ ’ਚ ਮਦਦ ਮਿਲੇਗੀ। ਬੀਕੇ ਟਾਂਕ ਨੇ ਆਪਣੇ ਸੰਬੋਧਨ ’ਚ ਤ੍ਰਿਕਾਲਦਰਸ਼ੀ ਭਗਵਾਨ ਵਾਲਮੀਕਿ ਜੀ ਤੇ ਪ੍ਰਭੂ ਰਿਸ਼ੀ ਨਾਥ ਰਤਨਾਕਰ ਜੀ ਦੀ ਵਿਚਾਰਧਾਰਾ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਪ੍ਰਭੂ ਰਤਨਾਕਰ ਨੇ ਸਾਨੂੰ ਸਿੱਖਿਅਤ ਸਮਾਜ ਦੀ ਸਿਰਜਣਾ ਤੇ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ’ਚ ਉਤਾਰਨ ਲਈ ਪ੍ਰੇਰਿਤ ਕੀਤਾ। ਸਿੱਖਿਅਤ ਸਮਾਜ ਤੋਂ ਬਿਨਾਂ ਸੰਸਾਰਕ ਜੀਵਨ ਅਧੂਰਾ ਹੈ। ਪ੍ਰਭੂ ਆਰਤੀ ਨਾਲ ਸਤਿਸੰਗ ਦੀ ਸਮਾਪਤੀ ਹੋਈ। ਸਮਾਗਮ ’ਚ ਪਤਵੰਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜੀਵ ਰਾਜਾ, ਪੰਕਜ ਟਾਂਕ, ਮਿੰਕਲ ਬਿਰਲਾ, ਮਨੀਸ਼ ਟਾਂਕ, ਐਡਵੋਕੇਟ ਰਾਹੁਲ ਪੁਹਾਲ, ਹੈਪੀ ਰਾਹਤ, ਅਨਿਲ ਕੁਮਾਰ, ਸੁਨੀਲ, ਅਰੁਣ ਕੁਮਾਰ, ਮਨੂੰ ਗੋਹੇਰ, ਇੰਸਪ੍ਰੀਤ ਸਹੋਤਾ,ਬਰਿਜ ਮੋਹਨ, ਜੋਗਿੰਦਰ, ਮਹਾਂਵੀਰ, ਮੋਨੂੰ, ਸੁਨੀਤਾ ਦ੍ਰਵਿੜ, ਰੇਖਾ, ਸੁਧਾ, ਮਹਾਂਵੀਰੀ, ਸ਼ੀਲਾ ਦੇਵੀ, ਸੋਨੂੰ ਟਾਂਕ, ਯਸ਼ ਰਾਵਤ, ਜਤਿਨ ਰਾਵਤ, ਮਨੀ ਟਾਂਕ, ਅਜੈ ਖਟੀਕ, ਮਿਥੁਨ, ਵਿਕਾਸ, ਅੰਕਿਤ ਟਾਂਕ, ਜਤਿਨ ਸਮੇਤ ਹੋਰ ਵੀ ਹਾਜ਼ਰ ਸਨ।