- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਜ਼ਾਦ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਇਆ ਗਿਆ 29ਵਾਂ ਵਿਸ਼ਾਲ ਭਗਵਤੀ ਜਾਗਰਣ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਆਜ਼ਾਦ ਵੈਲਫੇਅਰ ਸੋਸਾਇਟੀ ਵੱਲੋਂ ਅਸ਼ੋਕ ਨਗਰ ਸਥਿੱਤ ਪਿੱਪਲ ਵਾਲਾ ਚੌਕ ਵਿਖੇ 29ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਕਰਵਾਇਆ। ਜਗਰਾਤੇ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਪਹੁੰਚ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜਗਰਾਤੇ ਦਾ ਸ਼ੁੱਭ ਆਰੰਭ ਸੁਸਾਇਟੀ ਦੇ ਸੀਨੀਅਰ ਮੈਂਬਰਾਂ ਸ਼ਿਵ ਵਰਮਾ, ਸੁਸ਼ੀਲ ਕੁਮਾਰ, ਸਤੀਸ਼ ਕੁਮਾਰ, ਬੋਬੀ ਵਰਮਾ ਤੇ ਸੰਜੇ ਸ਼ਰਮਾ ਨੇ ਜੋਤ ਪ੍ਰਚੰਡ ਕਰਕੇ ਕੀਤਾ। ਇਸ ਮੌਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕਾ ਰੁਚੀ ਵਿਸ਼ਾਲ ਗੁਲਾਟੀ, ਨੌਜਵਾਨ ‘ਆਪ’ ਆਗੂ ਤ੍ਰਿਸ਼ੂਲ ਔਲ ਤੇ ਸਾਬਕਾ ਕੌਂਸਲਰ ਪੂਨਮ ਮਲਹੋਤਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਵ. ਜੋਗਿੰਦਰ ਕਪੂਰ ਦੀ ਪ੍ਰੇਰਨਾ ਨਾਲ ਸ਼ੁਰੂ ਹੋਏ ਇਸ ਭਗਵਤੀ ਜਾਗਰਣ ਨੂੰ ਸੋਸਾਇਟੀ ਵੱਲੋਂ ਪੂਰੀ ਪਰੰਪਰਾ ਤੇ ਸ਼ਰਧਾ ਨਾਲ ਕਰਵਾਇਆ ਗਿਆ। ਜਗਰਾਤੇ ’ਚ ਪ੍ਰਸਿੱਧ ਭਜਨ ਗਾਇਕ ਲਵਰਾਜ ਅਟਵਾਲ ਤੇ ਯੱਸ਼ ਭੱਟੀ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਮਿੱਠੀਆਂ ਪੇਸ਼ਕਾਰੀਆਂ ਨਾਲ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਭਜਨ ਗਾਇਕਾਂ ਨੇ ‘ਹੋ ਸਕਦਾ ਮਾਂ ਆਉਂਦੀ ਹੋਵੇ, ਭਗਤਾਂ ਨੂੰ ਗਲ ਲਾਉਂਦੀ ਹੋਵੇ’, ‘ਮਈਆ ਤੇਰੀ ਚੁੰਨੀ ਨੂੰ ਸਿਤਾਰੇ ਲੱਗੇ ਹੋਏ ਨੇ’, ‘ਜੰਗਲ ਕੇ ਰਾਜਾ’ ਅਤੇ ‘ਤੇਰੇ ਚਰਨਾਂ ਦੀ ਜੇ ਧੂੜ ਮਿਲ ਜਾਏ’ ਵਰਗੇ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਭਾਵੁਕ ਕਰ ਦਿੱਤਾ। ਜਗਰਾਤੇ ਦੌਰਾਨ ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਚਰਨਾਂ ’ਚ ਸੀਸ ਨਿਵਾ ਕੇ ਸਮਾਜ ਦੀ ਸੁੱਖ ਸ਼ਾਤੀ ਲਈ ਅਰਦਾਸ ਕੀਤੀ। ਇਸ ਮੌਕੇ ਪ੍ਰਿੰਸ ਸ਼ਰਮਾ, ਨਿਤਿਨ ਕਪੂਰ, ਹਰਸ਼ ਕਪੂਰ, ਸ਼ਾਮ ਮਲਹੋਤਰਾ, ਅਨਮੋਲ ਗੁਪਤਾ, ਕਰਨ ਪਾਸੀ, ਨੀਰਜ ਸ਼ਰਮਾ, ਦੀਕਸ਼ਿਤ ਜਾਂਗੜਾ, ਕ੍ਰਿਸ਼ਨਾ ਵਰਮਾ, ਵੰਸ਼ ਵਰਮਾ, ਚੇਤਨ ਸ਼ਰਮਾ, ਦੀਪਕ ਭੰਡਾਰੀ, ਦਿਨੇਸ਼ ਸ਼ਰਮਾ, ਵਿਜੇ ਵਰਮਾ, ਸੈਮੀ ਚੋਪੜਾ, ਦੀਪਕ ਕਪੂਰ ਤੇ ਅਮਿਤ ਕਪੂਰ ਤੋਂ ਇਲਾਵਾ ਬੱਚੇ ਮਿਵਾਨ ਕਪੂਰ, ਹਰਗੁਣ ਕਪੂਰ, ਨੇਹਮਤ ਕਪੂਰ, ਆਰਿਵ ਸ਼ਰਮਾ ਤੇ ਦਿਵਿਆਂਸ਼ ਸ਼ਰਮਾ ਨੇ ਵੀ ਹਾਜ਼ਰੀ ਭਰੀ।