ਗੋਡੇ ਦੀ ਸਰਜਰੀ ਤੋਂ ਬਾਅਦ ਬਿਨਾਂ ਸੋਟੀ ਦੇ ਚੱਲਣ ਲੱਗਾ ਮਰੀਜ਼
ਗੋਡਾ ਬਦਲਾਅ ਸਰਜਰੀ ਤੋਂ ਬਾਅਦ ਬਿਨਾਂ ਸਟਿੱਕ ਦੇ ਚੱਲਣ ਲੱਗਾ ਮਰੀਜ਼
Publish Date: Mon, 26 Oct 2026 09:35 PM (IST)
Updated Date: Tue, 27 Oct 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਪਿੰਡ ਗਿੱਲ ਸਥਿਤ ਮੈਸ਼-ਪ੍ਰੋਲਾਈਫ ਹਸਪਤਾਲ ਵਿਖੇ ਗੋਡਾ ਬਦਲਾਅ ਸਰਜਰੀ ਤੋਂ ਕਰੀਬ 20 ਦਿਨਾਂ ਬਾਅਦ ਮਰੀਜ਼ ਬਿਨਾਂ ਸਟਿੱਕ ਦੇ ਚੱਲਣ ਤੇ ਪੌੜੀਆਂ ਚੜ੍ਹਨ ਦੇ ਯੋਗ ਗਿਆ। ਮਰੀਜ਼ ਨੇ ਦੱਸਿਆ ਕਿ ਗੋਡਿਆਂ ਦੀ ਸਮੱਸਿਆ ਕਾਰਨ ਉਸ ਨੂੰ ਤੁਰਨ-ਫਿਰਨ ਤੇ ਰੋਜ਼ਾਨਾ ਦੇ ਕੰਮ ਕਰਨ ਵਿੱਚ ਮੁਸ਼ਕਲ ਆਉਂਦੀ ਸੀ। ਸਰਜਰੀ ਤੋਂ ਬਾਅਦ ਉਸ ਦੀ ਚੱਲਣ-ਫਿਰਨ ਦੀ ਸਮਰੱਥਾ ਵਿੱਚ ਸੁਧਾਰ ਹੋਇਆ ਹੈ। ਉਸ ਨੇ ਦੱਸਿਆ ਕਿ ਹੁਣ ਉਹ ਬਿਨਾਂ ਸਟਿੱਕ ਦੇ ਚੱਲਣ ਦੇ ਨਾਲ ਪੌੜੀਆਂ ਵੀ ਚੜ੍ਹ ਸਕਦਾ ਹੈ। ਡਾ. ਮੁਨੀਸ਼ ਗੋਇਲ ਨੇ ਕਿਹਾ ਕਿ ਗੋਡਿਆਂ ਵਿੱਚ ਲਗਾਤਾਰ ਦਰਦ, ਸੋਜ ਜਾਂ ਤੁਰਨ-ਫਿਰਨ ਵਿੱਚ ਮੁਸ਼ਕਲ ਹੋਣ ’ਤੇ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਜਰੀ ਤੋਂ ਬਾਅਦ ਫਿਜ਼ੀਓਥੈਰੇਪੀ, ਨਿਯਮਿਤ ਕਸਰਤ ਅਤੇ ਡਾਕਟਰੀ ਹਦਾਇਤਾਂ ਦੀ ਪਾਲਣਾ ਸਿਹਤਯਾਬੀ ਦਾ ਅਹਿਮ ਹਿੱਸਾ ਹਨ। ਹਰ ਮਰੀਜ਼ ਦੀ ਸਿਹਤ ਅਤੇ ਸਰੀਰਕ ਸਥਿਤੀ ਵੱਖਰੀ ਹੋਣ ਕਾਰਨ ਠੀਕ ਹੋਣ ਦਾ ਸਮਾਂ ਵੀ ਵੱਖਰਾ ਹੋ ਸਕਦਾ ਹੈ। ਇਸ ਦੌਰਾਨ ਹਸਪਤਾਲ ਵੱਲੋਂ ਗੋਡਾ ਬਦਲਾਅ ਸਰਜਰੀ ਸਬੰਧੀ ਵਿਸ਼ੇਸ਼ ਕੈਂਪ ਲਈ 30 ਅਕਤੂਬਰ ਤੱਕ ਰਜਿਸਟ੍ਰੇਸ਼ਨ ਦੀ ਜਾਣਕਾਰੀ ਦਿੱਤੀ ਹੈ।