- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਦੱਖਣੀ ’ਚ ਸਤਿਸੰਗ ਕਰ ਕੇ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ’ਚ ਈਸ਼ਰ ਸਿੰਘ ਨਗਰ, ਬੇਗੋਆਣਾ ਰੋਡ ਸਥਿਤ ਸਾਈਂ ਮੰਦਰ ਵਿਖੇ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਪ੍ਰਗਟ ਦਿਵਸ ਸਤਿਸੰਗ ਕਰ ਕੇ ਮਨਾਇਆ ਗਿਆ। ਸਮਾਗਮ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓਬੀਸੀ ਵਿੰਗ ਦੇ ਵਰਕਿੰਗ ਚੇਅਰਮੈਨ, ਭਗਵਾਨ ਵਾਲਮੀਕਿ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਾਹੁਲ ਪਾਹੁਲ ਤੇ ਮੰਦਰ ਕਮੇਟੀ ਦੇ ਮੁਖੀ ਵਰਿੰਦਰ ਭੱਲਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਬਾਵਾ ਤੇ ਭੱਲਾ ਨੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਐਡਵੋਕੇਟ ਰਾਹੁਲ ਪਾਹੁਲ, ਸਮਾਜ ਸੇਵੀ ਡਾ. ਤਜਿੰਦਰਪਾਲ ਸਿੰਘ, ਨਿਹੰਗ ਜਥੇਦਾਰ ਸਤਨਾਮ ਸਿੰਘ ਅਤੇ ਐਡਵੋਕੇਟ ਸਤਵੰਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਡਾ. ਤਜਿੰਦਰਪਾਲ ਸਿੰਘ ਨੇ ਲੋੜਵੰਦ ਮਹਿਲਾਵਾਂ ਨੂੰ ਸ਼ਾਲ ਵੀ ਵੰਡੇ। ਸੰਗਤ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਦੌਰਾਨ ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ, ਰਾਹੁਲ ਪਾਹੁਲ ਅਤੇ ਡਾ. ਤਜਿੰਦਰਪਾਲ ਸਿੰਘ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਮਹਾਨ ਸਿੱਖਿਆਵਾਂ ਅਤੇ ਸੱਚਾਈ, ਸਮਾਨਤਾ, ਮਨੁੱਖਤਾ, ਭਾਈਚਾਰੇ ਤੇ ਸਦਭਾਵਨਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ। ਇਨ੍ਹਾਂ ਸਿੱਖਿਆਵਾਂ ’ਤੇ ਚੱਲ ਕੇ ਸਮਾਜ ’ਚ ਆਪਸੀ ਪਿਆਰ ਤੇ ਸਾਂਝ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਮੌਕੇ ਸੁਸਾਇਟੀ ਦੀ ਚੇਅਰਪਰਸਨ ਬੀਬੀ ਮਨਜੀਤ ਕੌਰ, ਭਾਈ ਲਾਲੋ ਜੀ ਸੁਸਾਇਟੀ ਦੀ ਕੈਸ਼ੀਅਰ ਬੀਬੀ ਮਨਜੀਤ ਕੌਰ, ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਮਾਸਟਰ ਹਰੀਦੇਵ ਬਾਵਾ, ਬਲਜੀਤ ਮਾਲੜਾ, ਪੀਪੀਸੀਸੀ ਓਬੀਸੀ ਵਿੰਗ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਕਲੇਰ, ਸੋਨੀਆ ਅਰੋੜਾ, ਕੈਪਟਨ ਮਲਕੀਤ ਸਿੰਘ, ਅਮਿਤ ਕੁਮਾਰ, ਮਾਰਕਫੈੱਡ ਦੇ ਡਾਇਰੈਕਟਰ ਕਰਨੈਲ ਸਿੰਘ ਗਿੱਲ, ਹਰਪਾਲ ਸਿੰਘ ਸੈਣੀ, ਕੁਲਵੰਤ ਰਾਏ, ਜਸਵੀਰ ਸਿੰਘ, ਯੂਥ ਕਾਂਗਰਸ ਦੇ ਪ੍ਰਧਾਨ ਮਨੀ ਬਿਰਲਾ, ਆਕਾਸ਼, ਪੁਨੀਤ ਅਰੋੜਾ, ਕਲਿਆਣ ਸਿੰਘ, ਸ਼ਿਵਾ, ਪਰਮਾਤਮਾ ਤਿਵਾੜੀ, ਅਭਿਸ਼ੇਕ, ਅਰਸ਼ਦੀਪ ਸਿੰਘ ਅਤੇ ਮਮਤਾ ਰਾਣੀ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਅੰਤ ’ਚ ਬੀਬੀ ਮਨਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।