- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਬੱਡੀ ਟੀਮ ਨੇ ਜਿੱਤਿਆ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ
ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ 7-ਬੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦੇ ਝੰਡੇ ਗੱਡੇ। ਲੁਧਿਆਣਾ-2 ਬਲਾਕ ਦੀ ਨੁਮਾਇੰਦਗੀ ਕਰਦੀ ਲੜਕੀਆਂ ਦੀ ਕਬੱਡੀ ਟੀਮ ਨੇ ਡੇਹਲੋਂ, ਮਾਛੀਵਾੜਾ, ਲੁਧਿਆਣਾ-1 ਤੇ ਰਾਏਕੋਟ ਬਲਾਕਾਂ ਦੀਆਂ ਟੀਮਾਂ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਜ਼ਿਲ੍ਹੇ ਵਿੱਚੋਂ ਅੱਵਲ ਰਿਹਾ। ਟੀਮ ਦੀਆਂ ਸੱਤ ਖਿਡਾਰਨਾਂ ਦੀ ਸੂਬਾ ਪੱਧਰੀ ਖੇਡਾਂ ਲਈ ਚੋਣ ਹੋਈ ਹੈ। ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ’ਤੇ ਕੁੜੀਆਂ ਦੇ ਸ਼ਾਰਟਪੁੱਟ, 400 ਮੀਟਰ ਅਤੇ 600 ਮੀਟਰ ਦੌੜ, ਰੱਸਾਕਸ਼ੀ, ਸਰਕਲ ਕਬੱਡੀ ਅਤੇ ਲੜਕਿਆਂ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ’ਚ ਵੀ ਉਤਸ਼ਾਹ ਨਾਲ ਭਾਗ ਲਿਆ। ਸਕੂਲ ਅਧਿਆਪਕ ਕੁਲਵਿੰਦਰ ਸਿੰਘ ਬੱਦੋਵਾਲ ਨੇ ਦੱਸਿਆ ਕਿ ਇਹ ਸ਼ਾਨਦਾਰ ਪ੍ਰਾਪਤੀ ਖਿਡਾਰੀਆਂ ਦੀ ਮਿਹਨਤ, ਕੋਚਾਂ ਦੀ ਲਗਨ ਤੇ ਸਕੂਲ ਸਟਾਫ਼ ਦੇ ਪੂਰਨ ਸਹਿਯੋਗ ਦਾ ਨਤੀਜਾ ਹੈ। ਸਕੂਲ ਦੇ ਸਮੂਹ ਅਧਿਆਪਕਾਂ ਅਤੇ ਸਟਾਫ਼ ਨੇ ਖਿਡਾਰੀਆਂ ਦੀ ਤਿਆਰੀ ਤੇ ਹੌਸਲਾ ਅਫ਼ਜ਼ਾਈ ਵਿੱਚ ਬਹੁਤ ਵਧੀਆ ਸਹਿਯੋਗ ਦਿੱਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਰਮਜੀਤ ਸਿੰਘ, ਸਕੂਲ ਮੁਖੀ ਵਿੱਦਿਆ ਦੇਵੀ, ਹਰਵਿੰਦਰ ਕੌਰ, ਰਿਧਮਾ ਸੋਨੀ, ਕੁਲਜਿੰਦਰ ਸਿੰਘ ਬੱਦੋਵਾਲ, ਜਤਿੰਦਰ ਸਿੰਘ ਮੁੱਲਾਂਪੁਰ ਤੇ ਸਮੂਹ ਸਕੂਲ ਸਟਾਫ਼ ਵੱਲੋਂ ਜੇਤੂ ਟੀਮ ਨੂੰ ਟਰਾਫੀ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੈਂਟਰ ਹੈੱਡ ਟੀਚਰ ਮਨਿੰਦਰਜੀਤ, ਸੈਂਟਰ ਹੈੱਡ ਟੀਚਰ ਜੀਵਨ ਸਿੰਘ, ਹਰਦੇਵ ਸਿੰਘ ਮੁੱਲਾਂਪੁਰ, ਕਰਮਜੀਤ ਸਿੰਘ ਝਾਂਡੇ, ਕਰਨਵੀਰ ਸਿੰਘ, ਲਲਿਤ ਕੁਮਾਰ, ਰਾਜਦੀਪ ਸਿੰਘ, ਸਰਬਜੀਤ ਕੌਰ ਬੱਦੋਵਾਲ, ਰੀਮਾ ਰਾਣੀ, ਪ੍ਰੀਤਪਾਲ ਕੌਰ, ਕੋਚ ਮਨਪ੍ਰੀਤ ਕੌਰ, ਕੋਚ ਮਨਦੀਪ ਸਿੰਘ ਮੁੱਲਾਂਪੁਰ ਤੇ ਕੋਚ ਗੁਰਿੰਦਰ ਸਿੰਘ ਨੇ ਟੀਮ ਇੰਚਾਰਜ, ਕੋਚਾਂ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸੂਬਾ ਪੱਧਰੀ ਖੇਡਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।