- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਸਰਤ ਵੈਲਫੇਅਰ ਸੁਸਾਇਟੀ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ, ਲੁਧਿਆਣਾ
ਹਸਰਤ ਵੈੱਲਫੇਅਰ ਸੁਸਾਇਟੀ ਵੱਲੋਂ ਗੁਰਦੁਆਰਾ ਗੁਰੂ ਨਿਰਵਾਣ ਸਾਹਿਬ, ਹੈਬੋਵਾਲ ਕਲਾਂ, ਜੱਸੀਆਂ ਰੋਡ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ। ਸੁਸਾਇਟੀ ਦੀ ਪ੍ਰਧਾਨ ਸਵਿਤਾ ਸ਼ਰਮਾ ਅਤੇ ਡਾ. ਰਾਜੇਸ਼ ਅਰੋੜਾ ਦੀ ਅਗਵਾਈ ਹੇਠ ਲਗਾਏ ਕੈਂਪ ਦੌਰਾਨ ਕਰੀਬ 155 ਮਰੀਜ਼ਾਂ ਦੀ ਸਿਹਤ, 110 ਮਰੀਜ਼ਾਂ ਦੀਆਂ ਅੱਖਾਂ ਤੇ 106 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਮੋਤੀਆਬਿੰਦ ਤੋਂ ਪੀੜਤ 30 ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਗਿਆ, ਜੋ ਡਾ. ਆਈਪੀ. ਸਿੰਘ ਵੱਲੋਂ ਕੀਤੇ ਜਾਣਗੇ। ਅੱਖਾਂ ਦੀ ਜਾਂਚ ਲਈ ਸੋਹਾਣਾ ਆਈ ਹਸਪਤਾਲ ਦੀ ਟੀਮ ਨੇ ਸਹਿਯੋਗ ਦਿੱਤਾ, ਜਦਕਿ ਦੰਦਾਂ ਦੀ ਜਾਂਚ ਲਈ ਅਰੋੜਾ ਡੈਂਟਲ ਕਲੀਨਿਕ ਅਤੇ ਮੈਸ਼ ਪ੍ਰੋ ਲਾਈਫ ਹਸਪਤਾਲ ਦੀਆਂ ਟੀਮਾਂ ਨੇ ਸੇਵਾਵਾਂ ਦਿੱਤੀਆਂ। ਇਸ ਮੌਕੇ ਸਵਿਤਾ ਸ਼ਰਮਾ ਨੇ ਕਿਹਾ ਕਿ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸੁਸਾਇਟੀ ਦਾ ਮੁੱਖ ਉਦੇਸ਼ ਹੈ। ਮਹਿੰਗੇ ਇਲਾਜ ਕਾਰਨ ਕਈ ਲੋਕ ਸਮੇਂ ਸਿਰ ਇਲਾਜ ਨਹੀਂ ਕਰਵਾ ਪਾਉਂਦੇ, ਇਸ ਲਈ ਲੋੜਵੰਦਾਂ ਦੀ ਮਦਦ ਲਈ ਅਜਿਹੇ ਕੈਂਪ ਲਗਾਏ ਜਾਂਦੇ ਹਨ। ਕੈਂਪ ਵਿੱਚ ਸੁਸਾਇਟੀ ਦੇ ਵਾਈਸ ਪ੍ਰਧਾਨ ਗੁਰੀ ਬਜਾਜ, ਦਿਨੇਸ਼ ਪਾਹਵਾ, ਰੂਪੇਸ਼ ਸਿੰਘ, ਜਨਰਲ ਸਕੱਤਰ ਸਿਮਰਨਜੀਤ ਸਿੰਘ, ਤਰੁਣ ਗਰੋਵਰ, ਵਰੁਣ ਸੂਦ ਤੇ ਤਰੁਣ ਪਾਹਵਾ ਨੇ ਸਹਿਯੋਗ ਦਿੱਤਾ।
ਇਸ ਮੌਕੇ ਗੌਰਵ ਬੱਗਾ, ਪਵਨ ਦੀਵਾਨ, ਬਿਲਾਲ ਖਾਨ, ਮਹੇਸ਼ ਦੱਤ ਸ਼ਰਮਾ, ਵਿਪਨ ਵਿਨਾਇਕ, ਆਚਾਰੀਆ ਲੋਕੇਸ਼, ਐਸਟਰੋ ਸੁਖਮਿੰਦਰ ਸਿੰਘ, ਸੰਜੇ ਗੁਪਤਾ, ਅਮਿਤ ਭਗਤ ਮੁੰਨਾ, ਸੂਰਜ ਗਰੋਵਰ, ਰਾਘਵ ਸੂਦ, ਬਾਬਾ ਮੀਣਾ ਸ਼ਾਹ, ਪੱਲਵੀ ਵਿਨਾਇਕ, ਬਿੰਦੀਆ ਮਦਾਨ, ਸਮਰਤਾ ਕੌਰ, ਮੋਨਿਕਾ ਸੂਦ, ਸੁਨੰਦਾ ਸਿੰਘ, ਸੋਨੀਆ ਕਪਾਹੀ, ਅਨੀਤਾ ਅਰੋੜਾ ਤੇ ਨੇਹਾ ਗੰਭੀਰ ਸਮੇਤ ਹੋਰ ਪਤਵੰਤੇ ਮੌਜੂਦ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੇਲ ਸਿੰਘ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ। ਅੰਤ ਵਿੱਚ ਸੁਸਾਇਟੀ ਵੱਲੋਂ ਸਾਰੇ ਡਾਕਟਰਾਂ, ਮੈਡੀਕਲ ਟੀਮਾਂ, ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।