-ਨਰੇਸ਼ ਧੀਂਗਾਨ ਨੇ ਸਮਾਗਮ ਦੀ ਸਫ਼ਲਤਾ ਲਈ ਸਮੂਹ ਸ਼ਹਿਰ ਵਾਸੀਆਂ ਦਾ ਕੀਤਾ ਧੰਨਵਾਦ ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ ਭਗਵਾਨ ਵਾਲਮੀਕਿ ਜੀ ਦੁਆਰਾ ਰਚਿਤ ਮਹਾਂਰਮਾਇਣ ਦੁਨੀਆਂ ਤੇ ਸਭ ਤੋਂ ਪ੍ਰਾਚੀਨ ਗ੍ਰੰਥਾਂ ਵਿਚੋਂ ਇੱਕ ਅਤੇ ਭਗਵਾਨ ਵਾਲਮੀਕਿ ਜੀ ਦੇ ਮਹਾਂਰਮਾਇਣ ਦੀ ਰਚਨਾ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੀਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਵਾਧਸ ਦੇ ਮੁੱਖ ਸੰਚਾਲਕ ਨਰੇਸ਼ ਧੀਂਗਾਨ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ਹਿਰ ਵਿਚ ਵੱਖ ਵੱਖ ਥਾਵਾਂ ਉਤੇ ਕਰਾਏ ਗਏ ਸਮਾਗਮਾਂ ’ਚ ਸ਼ਿਰਕਤ ਕਰਦਿਆਂ ਕੀਤਾ। ਉਨ੍ਹਾਂ ਸਮੁੱਚੀ ਦੁਨੀਆਂ ਨੂੰ ਜਿਥੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਉਥੇ ਹੀ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਹੱਥ ਵਿੱਚ ਸ਼ੁਸੋਭਿਤ ਕਲਮ ਸਾਨੂੰ ਸਿੱਖਿਅਤ ਹੋਣ ਲਈ ਪ੍ਰੇਰਿਤ ਕਰਦੀ ਹੈ ਕਿਉਂਕਿ ਪੜ੍ਹੀ ਲਿਖੀ ਕੌਮ ਹੀ ਤਰੱਕੀ ਕਰਦੀ ਹੈ ਤੇ ਸਿੱਖਿਅਤ ਨਾਗਰਿਕ ਹੀ ਚੰਗੇ ਸਮਾਜ ਦਾ ਨਿਰਮਾਣ ਕਰ ਸਕਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰੀਏ ਕਿਉਂਕਿ ਸਿੱਖਿਆ ਹੀ ਸਾਰੀਆਂ ਸਮਾਜਿਕ ਬੁਰਾਈਆਂ ਦਾ ਹੱਲ ਹੈ। ਇਸ ਮੌਕੇ ਨਰੇਸ਼ ਧੀਂਗਾਨ ਰਾਜ ਪੱਧਰੀ ਸਮਾਗਮ ਲਈ ਸਮੂਹ ਨਗਰ ਨਿਵਾਸੀ, ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਸਮੂਹ ਭਾਵਾਧਸ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵੀਰ ਅਕਾਸ਼ ਲੋਹਟ, ਧਰਮਵੀਰ ਅਨਾਰਿਆ, ਰਵੀ ਮਾਤੰਗ, ਪੀਕਾ ਚੰਡਾਲੀਆ, ਰਾਜਵੀਰ ਚੋਟਾਲਾ, ਵੀਰ ਕੁਲਦੀਪ ਧੀਗਾਨ, ਪੱਪੂ ਬੇਦੀ, ਪਰਦੀਪ ਲਾਂਬਾ, ਸੋਨੂੰ ਫੁੱਲਾਂਵਾਲਾ, ਵਰੁਣ ਚਨਿਆਣਾ, ਸੁਮਿਤ ਚੋਟਾਲਾ, ਵਿਕਾਸ ਸੋਂਦੇ, ਅਰਜੁਨ ਧੀਗਾਨ, ਰੂਬਲ ਅਛੂਤ, ਵੀਰ ਰਜਿੰਦਰ ਕੁਮਾਰ ਬਿੰਦੀ, ਵੀਰ ਸੁਸ਼ੀਲ ਰੱਤੀ, ਵੀਰ ਮਨੋਜ ਕੁਮਾਰ ਮੋਨੂੰ, ਰਕੇਸ਼ ਸਹੋਤਾ, ਮਦਨ ਲਾਲ ਜੋਸ਼, ਸੁਰਿੰਦਰ ਮੱਟੂ, ਬਬਲੂ ਧੀਗਾਨ, ਗੋਪਾਲ ਵੈਦ, ਸੋਨੂੰ ਸ਼ਰਮਾ, ਵਿੱਕੀ ਮਿਸ਼ਰਾ, ਰਵੀ ਜੈਸਵਾਲ, ਗਗਨ ਭੰਡਾਰੀ, ਸੰਗੀਤ ਕੱਲੂ, ਅਨੁਰਾਗ ਚਨਾਲੀਆ, ਭਰਤ ਕਟਾਰੀਆ, ਵਿੱਕੀ ਸੋਂਦੇ, ਦੁਰਗੇਸ਼ ਸਿੰਘ ਡੀ ਸੀ, ਦੀਪਕ ਪਟੀਕ, ਸਤਪਾਲ ਚੰਡਾਲੀਆ, ਕਰਮਵੀਰ ਸੋਂਦੇ, ਅਕਸ਼ੈ ਕੈਟਪਨੈਚ, ਇੰਦਰਜੀਤ ਸਿੰਘ ਸ਼ੰਟੀ, ਸੰਜੂ ਧੀਗਾਨ, ਅਰੁਣ ਰਾਜ, ਅਕਸ਼ੈ ਕੁਮਾਰ, ਰਾਮ ਸੂਰਤ, ਕਿਰਨ ਸਿੰਘ ਭੂਮਰਾ, ਕ੍ਰਿਸ਼ਨਾ ਗੋਗੀ, ਰਕੇਸ਼ ਕਲਿਆਣ, ਗੌਤਮ ਪਰੋਚਾ, ਦਵਿੰਦਰ ਕੁਮਾਰ ਦਦੋਆ, ਸੰਤੋਸ਼ ਸਰਪੰਚ, ਕ੍ਰਿਸ਼ਨਪਾਲ ਸਰਸਵਾਲ, ਰਜਿੰਦਰ ਆਦਿਵੰਸ਼ੀ, ਸੁੰਦਰ ਟਾਂਕ, ਸੋਨੂੰ ਅਟਵਾਲ, ਸੰਦੀਪ ਸੋਨੂੰ, ਰਾਜਵੀਰ ਡੁਲਗੱਚ, ਕਾਲਾ ਪ੍ਰਧਾਨ, ਅਜੈ ਸ਼ੂਕਲਾ, ਭੁਪਿੰਦਰ ਸਿੰਘ ਭਿੰਦੀ ਸਰਪੰਚ, ਵੀਰ ਲੋਕਸ ਆਦਿ ਹਾਜ਼ਰ ਸਨ।