- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੋਭਾ ਯਾਤਰਾ ’ਚ ਭਗਵਾਨ ਵਾਲਮੀਕਿ ਜੀ ਦੀ ਸੁੰਦਰ ਪਾਲਕੀ ਰਹੀ ਖਿੱਚ ਦਾ ਕੇਂਦਰ

ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਸਥਾਨਕ ਘਾਟੀ ਵਾਲਮੀਕਿ ਮੁਹੱਲਾ ਤੋਂ ਭਗਵਾਨ ਵਾਲਮੀਕਿ ਬ੍ਰਹਮਾਲਿਆ ਵੱਲੋ ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸੁੰਦਰ ਪਾਲਕੀ ਸਜਾਈ ਗਈ। ਇਸ ਸੁੰਦਰ ਪਾਲਕੀ ਦੀ ਅਗਵਾਈ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਚੌਧਰੀ ਯਸ਼ਪਾਲ ਆਦਿ ਵੱਲੋਂ ਕੀਤੀ ਗਈ। ਸੁੰਦਰ ਫੁੱਲਾਂ ਨਾਲ ਸਜੀ ਪਾਲਕੀ ’ਚ ਪਰਮ ਪਿਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਸਵਾਰੀ ਸੁਸ਼ੋਭਿਤ ਸੀ। ਇਸ ਮੌਕੇ ਪਾਲਕੀ ਨਾਲ ਬੈਂਡ ਵਾਜਿਆਂ ਨਾਲ ਵਾਲਮੀਕਿ ਨਾਮਲੇਵਾ ਸੰਗਤ ਭਜਨਾਂ ਦਾ ਗੁਣਗਾਨ ਕਰ ਰਹੀਆਂ ਸਨ। ਪਾਲਕੀ ਯਾਤਰਾ ਦਾ ਸਹਿਰ ਨਿਵਾਸੀਆ ਨੇ ਫੁੱਲ ਬਰਸਾਤ ਕਰਕੇ ਸਵਾਗਤ ਕੀਤਾ। ਇਹ ਸੁੰਦਰ ਪਾਲਕੀ ਘਾਟੀ ਵਾਲਮੀਕਿ ਜੀ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਮੁੜ ਦਰੇਸੀ ਮੈਦਾਨ ’ਚ ਸ਼ੋਭਾ ਯਾਤਰਾ ਸੁਸ਼ੋਭਿਤ ਹੋਈ। ਉਕਤ ਸੁੰਦਕ ਪਾਲਕੀ ਸ਼ੋਭਾ ਯਾਤਰਾ ਵਿਚ ਖਿੱਚ ਦਾ ਕੇਂਦਰ ਬਣੀ ਰਹੀ ਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਜਿਥੇ ਇਸ ਪਾਲਕੀ ਦਾ ਭਰਵਾਂ ਸੁਆਗਤ ਕੀਤਾ ਉਥੇ ਹੀ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ।
ਇਸ ਮੌਕੇ ਗੱਲਬਾਤ ਕਰਦੇ ਹੋਏ ਚੌਧਰੀ ਯਸ਼ਪਾਲ ਨੇ ਦੱਸਿਆ ਕਿ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਜੀ ਭਾਰਤੀ ਸੰਸਕ੍ਰਿਤੀ ਦੇ ਪਿਤਾਮਾ ਹਨ ਅਤੇ ਉਨ੍ਹਾਂ ਨੇ ਭਗਵਾਨ ਸ੍ਰੀ ਰਾਮ ਜੀ ਦੇ ਜਨਮ ਤੋਂ ਕਈ ਸੌ ਸਾਲ ਪਹਿਲਾਂ ਮਹਾਂਰਮਾਇਣ ਦੀ ਰਚਨਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਨੇ ਮਹਾਂਰਾਮਾਇਣ ਦੀ ਰਚਨਾ ਸਮੁੱਚੀ ਮਾਨਵਤਾ ਦੀ ਭਲਾਈ ਕੀਤੀ ਹੈ ਅਤੇ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਉਤੇ ਚੱਲ ਕੇ ਆਪਣੇ ਜੀਵਨ ਨੂੰ ਸਫ਼ਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਸ਼ਾਰਦਾ ਬੱਗਣ, ਅਸ਼ੋਕ ਦਾਨਵ, ਤਕੱਸ਼ਨ ਬੱਗਣ, ਅਦਿੱਤਯ ਬੱਗਣ, ਤਮਸ਼ਾ ਬੱਗਣ, ਦੀਕਸ਼ਾ ਬੱਗਣ, ਦਵਿੰਦਰ ਕੇਸਰ, ਰਾਜੂ ਠੇਕੇਦਾਰ, ਸਾਹਿਲ ਆਦਿ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸਨ।